Punjab News: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਖਾਲਸਾ ਸਾਜ਼ਨਾ ਦਿਵਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲਿਆਂਦੇ ਸਖ਼ਤ ਕਾਨੂੰਨ ਦੇ ਮਾਮਲੇ ਵਿਚ ਬੀਤੇ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਤੇ ਸਿੱਖ ਵਿਧਾਇਕਾਂ ਨੂੰ ਤਲਬ ਕਰਨ ਦੇ ਮਾਮਲੇ ਵਿਚ ਸਾਬਕਾ ਜਥੈਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤੰਜ਼ ਕਸਿਆ ਹੈ। ਅੱਜ ਆਪਣੇ ਸੋਸ਼ਲ ਮੀਡੀਆ ‘ਤੇ ਪਾਈ ਇੱਕ ਪੋਸਟ ਵਿਚ ਸਾਬਕਾ ਜਥੈਦਾਰ ਨੇ ਲਿਖਿਆ ਹੈ ਕਿ, ‘‘ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਨੂੰਨੀ ਮਾਹਰ ਨਹੀਂ ਸਨ ਤੇ ਨਾ ਹੀ ਬਦਲ ਦਲ ਦੀ ਸਰਕਾਰ ਹੈ, ਨਹੀ ਤਾ ਇੰਨਾਂ ਝੱਟ ਚੈਨਲਾਂ ਤੇ ਇਹ ਪ੍ਰਤੀਕਿਰਿਆ ਦੇਣੀ ਸੀ ਕਿ ਸਾਡੇ ਐਮ ਐਲ਼ ਸ੍ਰੀ ਅਕਾਲ ਤਖ਼ਤ ਨਹੀਂ ਜਾ ਸਕਦੇ ਕਿਉਂਕਿ ਜੇ ਚਲੇ ਗਏ ਤਾਂ ਸਾਡੀ ਸਰਕਾਰ ਵੀ ਕੇਂਦਰ ਭੰਗ ਕਰ ਸਕਦਾ ਹੈ ਤੇ ਚੋਣ ਕਮਿਸ਼ਨ ਸਾਡੀ ਮਾਨਤਾ ਵੀ ਰੱਦ ਕਰ ਸਕਦਾ।”
ਇਹ ਵੀ ਪੜ੍ਹੋ 👉ਪੰਜਾਬ ‘ਚ ਭਿਆਨਕ ਸੜਕ ਹਾਦਸਾ; ਭਾਰਤੀ ਫ਼ੌਜ ਦੇ ਜਵਾਨ, ਪਤਨੀ, ਮਾਂ ਤੇ ਮਾਸੂਮ ਪੁੱਤਰ ਦੀ ਹੋਈ ਮੌ*ਤ
ਉਨ੍ਹਾਂ ਅੱਗੇ ਇਹ ਵੀ ਲਿਖਿਆ ਕਿ ਇੰਨਾਂ ਇਹ ਵੀ ਪੱਕਾ ਆਖਣਾ ਸੀ ਕਿ ਜਥੇਦਾਰ ਲੋਕਾਂ ਦੀ ਚੁਣੀ ਸਰਕਾਰ ਨੂੰ ਕਿਵੇ ਕਨੂੰਨ ਰੱਦ ਕਰਨ ਦਾ ਜਾਂ ਸੋਧਾਂ ਕਰਨ ਦਾ ਅਦੇਸ਼ ਦੇ ਸਕਦਾ? ਇਹ ਵੀ ਤਰਕ ਦਿੱਤਾ ਜਾਣਾ ਸੀ ਕਿ ਕਿੰਨੇ ਕਾਲੇ ਕਨੂੰਨ ਸਿੱਖਾਂ ਖਿਲਾਫ ਬਣੇ ਕਦੇ ਕਿਸੇ ਜਥੇਦਾਰ ਨੇ ਉੱਨਾਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਮੁਫ਼ਤ ਦੀ ਸਲਾਹ ਹੈ ਕਿ ਜਿੱਥੇ ਹੋਰ ਦੂਜੀਆਂ ਪਾਰਟੀਆਂ ਚੋਂ ਬੰਦੇ ਸ਼ਾਮਲ ਕਰਵਾ ਰਹੇ ਹੋ, ਉਥੇ ਇੰਨਾਂ ਚੀਮਾ, ਮੇਸ਼ੀ ਗਰੇਵਾਲ ਤੇ ਦਿੱਲੀ ਆਲੇ ਸਰਨੇ ਨੂੰ ਵੀ ਲੈ ਜੋ ਨਾਲੇ ਇਹੋ ਜੇ ਮੌਕੇ ਤੁਹਾਡੇ ਕੰਮ ਆਉਣਗੇ ਤੇ ਨਾਲ ਪੰਥ ਦਾ ਭਲਾ ਹੋ ਜਾਵੇਗਾ।
ਇਹ ਵੀ ਪੜ੍ਹੋ 👉ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸਾਡੀ ਸਰਕਾਰ 7,000 ਕਿਲੋਮੀਟਰ ਨਵੀਂਆਂ ਪਾਈਪਲਾਈਨਾਂ ਵਿਛਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਦਸਣਾ ਬਣਦਾ ਹੈ ਕਿ ਇਸਤੋ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ਼ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਪੰਥ ਦਾ ਦੋਖੀ ਕਰਾਰ ਦਿੱਤਾ ਜਾ ਚੁੱਕਾ ਹੈ ਜਦਕਿ ਸਿੱਖਾਂ ਦੇ ਇੱਕ ਵੱਡੇ ਹਿੱਸੇ ਵੱਲੋਂ ਲਗਾਤਾਰ ਇਹ ਵੀ ਮੰਗ ਉੱਠ ਰਹੀ ਹੈ ਕਿ 2 ਦਸੰਬਰ 2024 ਵਾਲੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਪਣੇ ਗੁਨਾਹ ਕਬੂਲਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਸਿਆਸੀ ਇਕੱਠ ਵਿਚ ਮੁਕਰਨ ਦੇ ਮਾਮਲੇ ਵਿਚ ਹਾਲੇ ਤੱਕ ਕੋਈ ਜਵਾਬ ਤਲਬੀ ਨਹੀਂ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



