ਮੋਹਾਲੀ: ਜੰਗਲਾਤ ਘੋਟਾਲੇ ਮਾਮਲੇ ਵਿਚ ED ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 15 ਜਨਵਰੀ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ। ਅੱਜ ED ਵੱਲੋਂ ਮੰਤਰੀ ਧਰਮਸੋਤ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਧਰਮਸੋਤ ਦੇ ਰਿਮਾਂਡ ‘ਚ ਦੋ ਦਿਨਾਂ ਦਾ ਵਾਧਾ ਕੀਤਾ ਹੈ।
ਐਡਵੋਕੇਟ ਇੰਦਰਪਾਲ ਬਣੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ
ਜ਼ਿਕਰਯੋਗ ਹੈ ਕਿ 30 ਨਵੰਬਰ 2023 ਜਲੰਧਰ ਤੋਂ ਆਈ ਈਡੀ ਦੀ ਟੀਮ ਨੇ ਵੀਰਵਾਰ ਸਵੇਰੇ ਅਮਲੋਹ ਦੇ ਵਾਰਡ ਨੰਬਰ 6 ਵਿੱਚ ਧਰਮਸੋਤ ਦੇ ਘਰ ਛਾਪਾ ਮਾਰਿਆ ਸੀ। ਧਰਮਸੋਤ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਵੀ ਇਹ ਛਾਪੇਮਾਰੀ ਕੀਤੀ ਗਈ ਸੀ। ਧਰਮਸੋਤ ਦੇ ਨਜ਼ਦੀਕੀ ਸਾਥੀ ਅਤੇ ਜੰਗਲਾਤ ਵਿਭਾਗ ਦੇ ਠੇਕੇਦਾਰ, ਖੰਨਾ ‘ਚ ਸਥਿਤ ਹਰਮੋਹਿੰਦਰ ਸਿੰਘ ਦੇ ਕਰੀਬੀ ਸਾਥੀ ਅਤੇ ਕੁਝ ਅਧਿਕਾਰੀਆਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਸੀ।
6 ਭੈਣਾਂ ਦਾ ਇਕਲੌਤਾ ਭਰਾ ‘ਅਗਨੀਵੀਰ’ ਹੋਇਆ ਸ਼ਹੀਦ ਅਜੈ ਸਿੰਘ
ਸਾਧੂ ਸਿੰਘ ਧਰਮਸੋਤ ਕੋਲ ਕਾਂਗਰਸ ਸਰਕਾਰ ਵੇਲੇ ਜੰਗਲਾਤ ਵਿਭਾਗ ਦਾ ਮਹਿਕਮਾ ਸੀ। ਜੰਗਲਾਤ ਵਿਭਾਗ ਦੇ ਘੋਟਾਲੇ ਵਿਚ ਕਈ ਕਰੋੜਾਂ ਦਾ ਘੋਟਾਲਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਈ.ਡੀ ਵੱਲੋਂ ਛਾਪੇਮਾਰੀ ‘ਤੇ ਉਥੇ ਮਿਲੇ ਸਬੂਤਾਂ ਦੇ ਆਧਾਰ ਤੇ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਫਰਵਰੀ ਵਿੱਚ ਦੂਜੀ ਵਾਰ ਮੁੜ ਗ੍ਰਿਫਤਾਰ ਕੀਤਾ ਸੀ। ਸਾਲ 2022 ‘ਚ ਵੀ ਉਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ 89 ਦਿਨ ਜੇਲ ‘ਚ ਬਿਤਾਉਣ ਤੋਂ ਬਾਅਦ ਸਤੰਬਰ 2022 ‘ਚ ਜ਼ਮਾਨਤ ‘ਤੇ ਬਾਹਰ ਆ ਗਏ ਸਨ।
ਖੁੰਬਾਂ ਵਾਂਗ ‘ਉੱਘੇ’ ਕੋਚਿੰਗ ਸੈਂਟਰਾਂ ਲਈ ਕੇਂਦਰ ਦੀਆਂ ਨਵੀਆਂ ਹਿਦਾਇਤਾਂ
ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਜਾਂਚ ਸਮੇਂ ਦੌਰਾਨ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਰੁਪਏ ਸੀ। ਜਦਕਿ ਖਰਚਾ 8.76 ਕਰੋੜ ਰੁਪਏ ਸੀ। ਇਹ ਖਰਚਾ ਆਮਦਨ ਨਾਲੋਂ 6.39 ਕਰੋੜ ਰੁਪਏ ਵੱਧ ਸੀ। ਧਰਮਸੋਤ ਦੀ ਗਿ੍ਰਫ਼ਤਾਰੀ ਤੋਂ ਬਾਅਦ ਪੰਜਾਬ ਵਿਚ ਇਕ ਵਾਰ ਫਿਰ ਤੋਂ ਸਿਆਸੀ ਪਾਰਾ ਵੱਧਦਾ ਦਿਖਾਈ ਦੇ ਰਿਹਾ।
Share the post "ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਮੋਹਾਲੀ ਕੋਰਟ ‘ਚ ਪੇਸ਼, ਅਦਾਲਤ ਨੇ ਸੁਣਾਇਆ ਫੈਸਲਾਂ"