ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਪੁੱਜਣਗੇ ਭਲਕੇ
ਬਠਿੰਡਾ, 18 ਮਾਰਚ (ਅਸ਼ੀਸ਼ ਮਿੱਤਲ): ਦੇਸ ਦੇ ਸਾਬਕਾ ਰਾਸਟਰਪਤੀ ਸ਼੍ਰੀ ਰਾਮ ਨਾਥ ਕੋਬਿੰਦ ਸੋਮਵਾਰ ਨੂੰ ਬਠਿੰਡਾ ਪੁੱਜ ਰਹੇ ਹਨ। ਉਹ ਭਲਕੇ ਤੱਕ ਬਠਿੰਡਾ ਵਿਚ ਹੀ ਰਹਿਣਗੇ ਅਤੇ ਕੇਂਦਰੀ ਯੂਨੀਵਰਸਿਟੀ ਦੀ ਹੋ ਰਹੀ ਸਲਾਨਾ ਕਨਵੋਕੇਸ਼ਨ ਵਿਚ ਹਿੱਸਾ ਲੈਣਗੇ। ਇਸਤੋਂ ਇਲਾਵਾ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਇਸ ਸਮਾਗਮ ਵਿਚ ਸਮੂਲੀਅਤ ਕਰਨ ਲਈ ਭਲਕੇ ਬਠਿੰਡਾ ਪੁੱਜ ਰਹੇ ਹਨ। ਦੇਸ ਦੀਆਂ ਦੋ ਪ੍ਰਮੁੱਖ ਸਖ਼ਸੀਅਤਾਂ ਦੇ ਬਠਿੰਡਾ ਪੁੱਜਣ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ।
ਲੋਕ ਸਭਾ ਚੋਣਾਂ: ਪੰਜਾਬ ਪੁਲੀਸ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ: ਡੀ.ਜੀ.ਪੀ.
ਸੂਚਨਾ ਮੁਤਾਬਕ ਸਾਬਕਾ ਰਾਸਟਰਪਤੀ ਸ਼੍ਰੀ ਕੋਬਿੰਦ ਅੱਜ ਦੁਪਿਹਰ ਕਰੀਬ 12 ਵਜੇਂ ਭੀਸੀਆਣਾ ਏਅਰ ਫ਼ੋਰਸ ਸਟੇਸ਼ਨ ’ਤੇ ਵਿਸੇਸ ਜਹਾਜ ਦੇ ਰਾਹੀਂ ਪੁੱਜਣਗੇ। ਜਿਸਤੋਂ ੁਬਾਅਦ ਉਹ ਤਖ਼ਤ ਸ਼੍ਰੀ ਦਮਦਮਾ ਸਾਹਿਬ ’ਤੇ ਨਤਸਮਤਕ ਹੋਣ ਲਈ ਜਾਣਗੇ। ਇਸਤੋਂ ਇਲਾਵਾ ਉਨ੍ਹਾਂ ਦੇ ਇੱਕ-ਦੋ ਹੋਰਨਾਂ ਥਾਵਾਂ ‘ਤੇ ਵੀ ਜਾਣ ਦੀ ਸੰਭਾਵਨਾ ਹੈ। ਜਿਸਤੋਂ ਬਾਅਦ ਉਹ ਇੱਥੇ ਰਾਤ ਰੁਕਣਗੇ ਤੇ ਭਲਕੇ ਯੂਨੀਵਰਸਿਟੀ ਦੇ ਸਮਾਗਮ ਵਿਚ ਸ਼ਾਮਲ ਹੋਣਗੇ ਤੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਭੀਸੀਆਣਾ ਹਵਾਈ ਅੱਡੇ ਤੋਂ ਵਾਪਸ ਦਿੱਲੀ ਲਈ ਚਲੇ ਜਾਣਗੇ। ਇਸੇ ਤਰ੍ਹਾਂ ਕੌਮੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ ਭਲਕੇ ਬਠਿੰਡਾ ਪੁੱਜਣਗੇ ਤੇ ਉਹ ਯੂਨੀਵਰਸਿਟੀ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਵਾਪਸ ਚਲੇ ਜਾਣਗੇ।