Amritsar News: Amritsar ‘ਚ ਵਾਪਰੀ ਇੱਕ ਦਿਲ-ਕੰਬਾਉਂ ਘਟਨਾ ਦੇ ਵਿਚ ਲੁਟੇਰਿਆਂ ਵੱਲੋਂ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਕਠਾਣੀਆ ਵਿਖੇ ਪੰਜਾਬ ਪੁਲਿਸ(Punjab Police) ਦੇ ਇੱਕ ਸੇਵਾ ਮੁਕਤ ਇੰਸਪੈਕਟਰ ਨੁੰ ਘਰ ਵਿਚ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸੁਖਦੇਵ ਸਿੰਘ ਵਾਸੀ ਪਿੰਡ ਕਠਾਣੀਆਂ ਦੇ ਬਿਆਨਾਂ ਉੱਪਰ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਸੁਖਦੇਵ ਸਿੰਘ ਤੇ ਉਸਦੀ ਪਤਨੀ ਹੀ ਮੌਜੂਦ ਸਨ। ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਸੁਖਦੇਵ ਸਿੰਘ ਨੇ ਦਸਿਆ ਕਿ ਤੜਕਸਾਰ 3:30 ਵਜੇ ਡਰਾਇੰਗ ਰੂਮ ਦੀ ਗਰਿੱਲ ਤੋੜ ਕੇ 4 ਅਗਿਆਤ ਵਿਅਕਤੀ ਘਰ ਵਿਚ ਦਾਖ਼ਲ ਹੋ ਗਏ। ਘਰ ਵਿਚ ਦਾਖ਼ਲ ਹੁੰਦਿਆਂ ਹੀ ਲੁਟੇਰਿਆਂ ਨੇ ਪਤੀ-ਪਤਨੀ ਨੂੰ ਪਿਸਤੌਲ ਦੀ ਨੌਕ ‘ਤੇ ਬੰਦੀ ਬਣਾ ਲਿਆ।
ਇਹ ਵੀ ਪੜ੍ਹੋ 👉ਘੋਰ ਕਲਯੁਗ; ਇੱਕ ਦਿਊਰ ਦੇ ਇਸ਼ਕ ‘ਚ ਅੰਨ੍ਹੀ ‘ਭਰਜ਼ਾਈ’ ਨੇ ਦੂਜ਼ਾ ਦਿਊਰ ਮਰਵਾਇਆ !
ਜਿਸਤੋਂ ਬਾਅਦ ਉਨ੍ਹਾਂ ਦੇ ਪਾਏ ਗਹਿਣਿਆਂ ਤੋਂ ਇਲਾਵਾ ਘਰ ਵਿਚ ਪਿਆ ਕਰੀਬ 8 ਤੋਲੇ, 12 ਬੋਰ ਬੰਦੂਕ, ਇਕ 32 ਬੋਰ ਰਿਵਾਲਵਰ, 4 ਹਜ਼ਾਰ ਕੈਨੀਡੀਅਨ ਡਾਲਰ, 1 ਲੱਖ ਰੁਪਏ, ਕੈਮਰੇ ਦਾ ਡੀ.ਵੀ.ਆਰ, 2 ਫੋਨ, ਘੜੀਆਂ, 10 ਕਿਲੋ ਘਿਉ ਆਦਿ ਲੈ ਕੇ ਫ਼ਰਾਰ ਹੋ ਗਏ। ਇਹ ਵੀ ਪਤਾ ਲੱਗਿਆ ਹੈ ਕਿ ਸਾਬਕਾ ਇੰਸਪੈਕਟਰ ਸੁਖਦੇਵ ਸਿੰਘ ਦੇ ਘਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਲੁਟੇਰਿਆਂ ਨੇ ਇੱਕ ਸਾਬਕਾ ਸਰਪੰਚ ਦੇ ਘਰ ਵਿਚ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਕਾਮਯਾਬ ਨਹੀਂ ਹੋ ਸਕੇ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



