ਘੋਰ ਕਲਯੁਗ; ਇੱਕ ਦਿਊਰ ਦੇ ਇਸ਼ਕ ‘ਚ ਅੰਨ੍ਹੀ ‘ਭਰਜ਼ਾਈ’ ਨੇ ਦੂਜ਼ਾ ਦਿਊਰ ਮਰਵਾਇਆ !

Date:

spot_img

Barnala News: ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ‘ਚ ਇਸ਼ਕ ‘ਚ ਅੰਨ੍ਹੀ ਇੱਕ ਭਰਜ਼ਾਈ ਵੱਲੋਂ ਆਪਣੇ ਆਸ਼ਕਾਂ ਹੱਥੋਂ ਸਕੇ ਦਿਊਰ ਮਰਵਾਉਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਭਰਜ਼ਾਈ ਸਮੇਤ ਅੱਧੀ ਦਰਜ਼ਨ ਜਣਿਆਂ ਵਿਰੁਧ ਪਰਚਾ ਦਰਜ਼ ਕਰਕੇ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਰਜਿੰਦਰਪਾਲ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਸੇਖਾ ਦੇ ਰਾਜ ਸਿੰਘ ਪੁੱਤਰ ਵਿਸਾਖਾ ਸਿੰਘ ਨੇ ਥਾਣਾ ਸਿਟੀ-2 ਦੇ ਐਸ.ਐਚ.ਓ. ਚਰਨਜੀਤ ਸਿੰਘ ਕੋਲ ਸਿਕਾਇਤ ਦਿੱਤੀ ਸੀ ਕਿ ਉਸ ਦਾ ਲੜਕਾ ਗੁਰਦੀਪ ਸਿੰਘ, ਜੋਕਿ ਪ੍ਰਾਈਵੇਟ ਨੌਕਰੀ ਕਰਦਾ ਹੈ, ਆਪਣੀ ਡਿਊਟੀ ‘ਤੇ ਬਰਨਾਲਾ ਗਿਆ ਸੀ, ਪਰੰਤੂ ਵਾਪਸ ਨਹੀਂ ਪਰਤਿਆਂ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ਼ ਕਰਕੇ ਪੜਤਾਲ ਸ਼ੁਰੂ ਕੀਤੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਗੁਰਦੀਪ ਸਿੰਘ ਦੀ ਭਰਜ਼ਾਈ ਰਮਨ ਉਰਫ਼ ਨਿੱਕੀ ਕੌਰ ਦੇ ਆਪਣੇ ਪਤੀ ਦੇ ਭੂਆ ਦੇ ਲੜਕੇ ਜਗਦੇਵ ਸਿੰਘ ਵਾਸੀ ਪੱਖੋਕੇ ਨਾਲ ਨਜ਼ਾਇਜ਼ ਸਬੰਧ ਸਨ, ਜਿਸਦਾ ਪਤਾ ਗੁਰਦੀਪ ਨੂੰ ਵੀ ਲੱਗ ਗਿਆ।

ਇਹ ਵੀ ਪੜ੍ਹੋ Parvinder Singh Jhota Murder Case; CBI ਵੱਲੋਂ FIR ਦਰਜ਼, ਹੁਣ ਹੋਵੇਗਾ ਪੋਸਟਮਾਰਟਮ!

ਜਿਸਦੇ ਚੱਲਦੇ ਉਹ ਆਪਣੀ ਭਰਜ਼ਾਈ ਤੇ ਭੂਆ ਦੇ ਮੁੰਡੇ ਜਗਦੇਵ ਸਿੰਘ ਨੂੰ ਟੋਕਦਾ ਸੀ। ਇਸ ਟੋਕਾ-ਟੁਕਾਈ ਤੋਂ ਦੁਖੀ ਹੋ ਕੇ ਦੋਨਾਂ ਨੇ ਗੁਰਦੀਪ ਸਿੰਘ ਨੂੰ ਅਪਣੇ ਰਾਸਤੇ ਵਿਚੋਂ ਹਟਾਉਣ ਦੀ ਯੋਜਨਾ ਬਣਾਈ ਤੇ ਜਗਦੇਵ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਡਿਊਟੀ ਤੋਂ ਵਾਪਸ ਆਉਂਦੇ ਸਮੇਂ ਗੁਰਦੀਪ ਨੂੰ ਅਗਵਾ ਕਰਕੇ ਉਸਦੀ ਕੁੱਟਮਾਰ ਕੀਤੀ ਅਤੇ ਗਲ ਘੋਟ ਕੇ ਕਤਲ ਕਰ ਦਿੱਤਾ। ਜਿਸਤੋਂ ਬਾਅਦ ਉਸਦੀ ਲਾਸ਼ ਨੂੰ ਸ਼ਹਿਣੇ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਨੇ ਪੜਤਾਲ ਅੱਗੇ ਵਧਾਉਂਦਿਆਂ ਇਸ ਮਾਮਲੇ ਵਿਚ ਜਗਦੇਵ ਸਿੰਘ ਦੇਬੀ ਪੁੱਤਰ ਰਾਜਪਾਲ ਸਿੰਘ, ਪਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪੱਖੋਕੇ, ਨੀਸੂ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੱਖੋਕੇ, ਜਸ਼ਨਦੀਪ ਸਿੰਘ ਮਿੱਡਾ ਪੁੱਤਰ ਦਰਸ਼ਨ ਸਿੰਘ ਵਾਸੀ ਗੁਰਸੇਵਕ ਨਗਰ ਬਰਨਾਲਾ, ਜਸਪ੍ਰੀਤ ਸਿੰਘ ਬੱਬੂ ਪੁੱਤਰ ਰਘਵੀਰ ਸਿੰਘ ਵਾਸੀ ਗੁਰਸੇਵਕ ਨਗਰ ਹਾਲ ਆਬਾਦ ਨੇੜੇ ਭਾਗ ਪੈਲੇਸ ਚੀਮਾ ਤੇ ਨਿੱਕੀ ਕੌਰ ਉਰਫ਼ ਰਮਨ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਭੈਣੀ ਪੱਤੀ ਸੇਖਾ ਨੂੰ ਵੀ ਮਾਮਲੇ ‘ਚ ਨਾਮਜਦ ਕੀਤਾ। ਡੀ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਭਰਜਾਈ ਨਿੱਕੀ ਕੌਰ ਸਮੇਤ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਚੁੱਕਿਆ ਹੈ, ਜਦਕਿ ਬਾਕੀ ਰਹਿੰਦੇ 2 ਜਣਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ! ਵਿਦਿਆਰਥੀਆਂ ਦੇ ਵੀਜ਼ੇ ਦੀ ਉਡੀਕ ਵਧੀ

ਨਿਊਜ਼ ਡੈਸਕ : ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ?...

ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਦੇ ਬਾਹਰ ਗੇਟ ਰੈਲੀ

👉ਸਾਂਝਾ ਮੁਲਾਜ਼ਮ ਮੰਚ ਵੱਲੋਂ 2 ਦਿਨਾਂ ਸਮੂਹਿਕ ਲੈ ਕੇ...

SSD Girls College ਵੱਲੋਂ ਪਹਿਲੇ ਫੈਸ਼ਨ ਸ਼ੋਅ ਦਾ ਆਯੋਜਨ

Bathinda News: SSD Girls College (ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ)...

ਤਿੰਨ ਕਾਰਾਂ ‘ਚ ਭਿਆਨਕ ਟੱਕਰ; 2 ਕੁੜੀਆਂ ਤੇ 1 ਮੁੰਡੇ ਨੂੰ ਕਾਰ ਕੱਟ ਕੇ ਵਿਚੋਂ ਕੱਢਿਆ

Sangrur News: ਬੁੱਧਵਾਰ ਸਵੇਰੇ ਸੰਗਰੁਰ ਜ਼ਿਲ੍ਹੇ ਦੇ ਪਿੰਡ ਘਰਾਚੋ...