Ludhiana ‘ਚ ਸਾਬਕਾ ਸਰਪੰਚ ਦੇ ਕ.ਤ.ਲ ਕਾਂਡ ਦਾ ਹੋਇਆ ਪਰਦਾਫ਼ਾਸ; ਨਿਕਲਿਆ ਪ੍ਰਵਾਰਕ ਜਮੀਨੀ ਵਿਵਾਦ !

Date:

spot_img

Ludhiana News : Ludhiana ‘ਚ ਸ਼ਨੀਵਾਰ ਦੇਰ ਸ਼ਾਮ ਨੂੰ ਪਿੰਡ ਮਾਨੇਵਾਲ ਦੇ ਸਾਬਕਾ ਸਰਪੰਚ ਨਵਤੇਜ ਸਿੰਘ ਦੇ ਹੋਏ ਕਤਲ ਕੇਸ ਨੂੰ ਸੁਲਝਾ ਲਿਆ ਹੈ। ਇਸ ਕਤਲ ਪਿੱਛੇ ਕੋਈ ਸਿਆਸੀ ਜਾਂ ਫ਼ਿਰੌਤੀ ਦਾ ਮਾਮਲਾ ਨਹੀਂ ਸੀ, ਬਲਕਿ ਇਹ ਪ੍ਰਵਾਰਕ ਜਮੀਨੀ ਵਿਵਾਦ ਨੂੰ ਲੈ ਕੇ ਹੋਇਆ ਕਤਲ ਹੈ। ਇਸਦਾ ਖੁਲਾਸਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਅੱਜ ਐਤਵਾਰ ਨੁੰ ਮੀਡੀਆ ਦੇ ਸਾਹਮਣੇ ਆ ਕੇ ਕੀਤਾ ਗਿਆ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਮ੍ਰਿਤਕ ਸਾਬਕਾ ਸਰਪੰਚ ਦੀ ਕਾਰ ਵਿਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿਚ ਪੂਰੀ ਘਟਨਾ ਕੈਦ ਹੋ ਗਈ ਹੈ, ਜਿਸਦੇ ਨਾਲ ਇੱਕ ਹਮਲਾਵਾਰ ਦੀ ਪਹਿਚਾਣ ਹੋ ਚੁੱਕੀ ਹੈ।

ਇਹ ਵੀ ਪੜ੍ਹੋ 👉Amritsar Rural Police ਨੂੰ ਮਿਲੀ ਵੱਡੀ ਸਫਲਤਾ; AK-47 ਤੇ 2 ਹੈਂਡ ਗ੍ਰਨੇਡ ਸਮੇਤ ਇੱਕ ਕਾਬੂ

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਅਨੁਸਾਰ, ਇਸ ਅਪਰਾਧ ਦਾ ਮਾਸਟਰਮਾਈਂਡ ਮ੍ਰਿਤਕ ਦਾ ਚਚੇਰਾ ਭਰਾ ਸੀ, ਜਿਸਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਕਤਲ ਦੀ ਸਾਜ਼ਿਸ਼ ਰਚੀ ਸੀ।ਪੜਤਾਲ ਮੁਤਾਬਕ ਦੋਵਾਂ ਪਰਿਵਾਰਾਂ ਵਿਚਕਾਰ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ।ਇਸ ਕੇਸ ਵਿਚ ਪੁਲਿਸ ਵੱਲੋਂ ਕੁੱਲ ਸੱਤ ਜਣਿਆਂ ਨੂੰ ਨਾਮਜ਼ਦ ਕੀਤਾ ਹੈ।ਹਾਲਾਂਕਿ ਗ੍ਰਿਫਤਾਰੀ ਬਾਕੀ ਹੈ। ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਅਤੇ ਕਥਿਤ ਮਾਸਟਰਮਾਈਂਡ ਦੋਨੋਂ ਇੱਕ ਹੀ ਦਾਦੇ ਦੇ ਪੋਤੇ ਹਨ ਅਤੇ ਇੱਕ ਦੇ ਪਰਿਵਾਰ ਕੋਲ 34 ਏਕੜ ਜ਼ਮੀਨ ਅਤੇ ਦੂਜੇ ਕੋਲ 44 ਏਕੜ ਜਮੀਨ ਸੀ।

ਇਹ ਵੀ ਪੜ੍ਹੋ 👉Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

ਇਸ ਜ਼ਮੀਨੀ ਵਿਵਾਦ ਨੂੰ ਲੈ ਕੇ ਸਥਾਨਕ ਅਦਾਲਤ ਤੋਂ ਹਾਈ ਕੋਰਟ ਤੱਕ ਸਿਵਲ ਕੇਸ ਚੱਲ ਰਹੇ ਹਨ। ਜਮੀਨੀ ਵਿਵਾਦ ਕਾਰਨ ਪਹਿਲਾਂ ਵੀ ਦੋਨਾਂ ਧਿਰਾਂ ਵਿਚਕਾਰ ਕਈ ਵਾਰ ਕਹਾਸੁਣੀ ਹੋ ਚੁੱਕੀ ਸੀ। ਘਟਨਾ ਸਮੇਂ ਨਵਤੇਜ ਸਿੰਘ ਆਪਣੀ ਜਮੀਨ ਵਿਚੋਂ ਹੀ ਗੇੜਾ ਮਾਰ ਕੇ ਇਨੋਵਾ ਕਾਰ ‘ਤੇ ਵਾਪਸ ਆ ਰਿਹਾ ਸੀ ਕਿ ਲਾਡੋਵਾਲ ਟੋਲ ਪਲਾਜ਼ਾ ਕੋਲ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਸਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ, ਸਥਾਨਕ ਲੋਕਾਂ ਨੇ ਨਵਤੇਜ ਨੂੰ ਉਸਦੀ ਇਨੋਵਾ ਗੱਡੀ ਵਿੱਚ ਗੰਭੀਰ ਹਾਲਤ ਵਿੱਚ ਡੀਐਮਸੀ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਪੰਜਾਬ ਦੇ ਇਸ ਜ਼ਿਲ੍ਹੇ ‘ਚ ਪੰਜ ਜਾਂ ਵੱਧ ਲੋਕਾਂ ਦੇ ਇਕੱਠ ’ਤੇ ਲੱਗੀ ਪਾਬੰਦੀ

ਜੇ ਤੁਸੀਂ ਮਾਨਸਾ ਜ਼ਿਲ੍ਹੇ ਵਿੱਚ ਰਹਿੰਦੇ ਹੋ ਤਾਂ ਇਹ...

ਖੰਡ ਮਗਰੋਂ ਹੁਣ ਸਰ੍ਹੋਂ ਦੇ ਤੇਲ ਦੇ ਰੇਟਾਂ ਨੇ ਛੁਹਿਆ ਆਸਮਾਨ

ਜੇਕਰ ਤੁਹਾਨੂੰ ਲੱਗਦਾ ਹੈ ਕਿ ਹਰ ਮਹੀਨੇ ਘਰ ਦਾ...

ਬੱਸਾਂ ‘ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡਾ ਬਦਲਾਅ

Delhi News: ਦਿੱਲੀ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ...