ਅਧਿਆਪਕ ਤੇ ਮਾਪਿਆਂ ਵਿਚਕਾਰ ਤਕਰਾਰ ਸਾਰੇ ਦਿਨ ਦੇ ਲਈ ਮੁਅੱਤਲ ਕੀਤੀਆਂ ਖੇਡਾਂ
ਬਠਿੰਡਾ, 6 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰੀ ਰੀਝ ਨਾਲ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਬਠਿੰਡਾ ਦੇ ਵਿੱਚ ਖੇਡ ਤੇ ਸਿੱਖਿਆ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਭੇਟ ਚੜ ਗਈਆਂ ਹਨ। ਹੈਰਾਨੀ ਤੇ ਦੁੱਖਦਾਇਕ ਗੱਲ ਇਹ ਵੀ ਰਹੀ ਕਿ ਕੁਝ ਅਧਿਆਪਕਾਂ ਤੇ ਮਾਪਿਆਂ ਵਿਚਕਾਰ ਹੋਏ ਇੱਕ ਵਿਵਾਦ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਆਪਣੀ ਖੇਡ ਕਲਾ ਦਾ ਜੋਹਰ ਦਿਖਾਉਣ ਆਏ ਖਿਡਾਰੀਆਂ ਨੂੰ ਖਾਲੀ ਹੱਥ ਮੁੜਣਾ ਪਿਆ, ਕਿਉਂਕਿ ਵਿਵਾਦ ਤੋਂ ਬਾਅਦ ਇਹਨਾਂ ਖੇਡਾਂ ਨੂੰ ਪੂਰੇ ਦਿਨ ਦੇ ਲਈ ਮੁਅਤਲ ਕਰ ਦਿੱਤਾ ਗਿਆ। ਇਹ ਮਾਮਲਾ ਇੰਨਾ ਵਧ ਗਿਆ ਕਿ ਪੁਲਿਸ ਨੂੰ ਵੀ ਮੌਕੇ ’ਤੇ ਪੁੱਜ ਕੇ ਸ਼ਾਂਤੀ ਕਰਵਾਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਖੇਡ ਸਟੇਡੀਅਮ ਵਿਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਸਮੂਲੀਅਤ ਕਰਵਾਉਣ ਦੇ ਲਈ ਇੱਕ ਔਰਤ ਮਨਪ੍ਰੀਤ ਕੌਰ ਵੀ ਆਪਣੇ ਬੱਚਿਆਂ ਨੂੰ ਲੈ ਕੇ ਪੁੱਜੀ ਹੋਈ ਸੀ।
ਹੁਣ ਮਨਪ੍ਰੀਤ ਬਾਦਲ ਤੇ ਲੰਗਾਹ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਦਿੱਤਾ ਸਪੱਸ਼ਟੀਕਰਨ
ਮਨਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਅੱਜ ਉਸਦੇ ਬੇਟੇ ਵੱਲੋਂ ਹਾਈ ਜੰਪ ਮੁਕਾਬਲੇ ਵਿੱਚ ਭਾਗ ਲਿਆ ਜਾਣਾ ਸੀ ਪ੍ਰੰਤੂ ਇਸ ਦੌਰਾਨ ਇੱਥੇ ਮੌਜੂਦ ਦੋ ਅਧਿਆਪਕ ਉੱਚੀ ਉੱਚੀ ਬੋਲ ਰਹੇ ਸਨ। ਉਸਦੇ ਵੱਲੋਂ ਇੰਨ੍ਹਾਂ ਨੂੰ ਰੋਕਣ ’ਤੇ ਇੱਕ ਅਧਿਆਪਕ ਨੇ ਉਸਦੇ ਨਾਲ ਕਥਿਤ ਤੌਰ ’ਤੇ ਬਦਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਜਦ ਉਸਨੇ ਇਸ ਅਧਿਆਪਕਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਅਧਿਆਪਕ ਨੇ ਆਪਣੀਆਂ ਹੱਦਾਂ ਪਾਰ ਕਰਦਿਆਂ ਉਸਦੇ ਥੱਪੜ ਮਾਰ ਦਿੱਤਾ। ਅਧਿਆਪਕ ਵਿਰੁੱਧ ਕਾਰਵਾਈ ਕਰਵਾਉਣ ਲਈ ਮੈਦਾਨ ਡਟੀ ਉਕਤ ਔਰਤ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਚੰਗਾ ਉਪਰਾਲਾ ਕਰ ਰਹੀ ਹੈ ਪ੍ਰੰਤੂ ਕੁਝ ਅਧਿਆਪਕ ਜਾਣ ਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ। ਦੂਜੇ ਪਾਸੇ ਅਧਿਆਪਕ ਮਨਦੀਪ ਸਿੰਘ ਅਤੇ ਉਸਦੇ ਸਾਥੀ ਨੇ ਔਰਤ ਉੱਪਰ ਦੋਸ਼ ਮੋੜਵਾਂ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਇਸ ਔਰਤ ਵੱਲੋਂ ਉਹਨਾਂ ਉੱਪਰ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਨਾਂ ਆਪਣੀ ਰੱਖਿਆ ਦੇ ਵਜੋਂ ਹੀ ਜਵਾਬ ਦਿੱਤਾ ਹੈ।
ਮੁਕਤਸਰ ’ਚ ਲੁੱਟ ਦੀ ਨੀਅਤ ਨਾਲ ਪਿਊ-ਪੁੱਤ ’ਤੇ ਹ.ਮਲਾ, ਪਿਊ ਦੀ ਹੋਈ ਮੌ+ਤ
ਉਧਰ ਖੇਡਾਂ ਵਤਨ ਪੰਜਾਬ ਦੀਆਂ ਦੇ ਮੁੱਖ ਜਿੰਮੇਵਾਰ ਅਫ਼ਸਰ ਜਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਨੇ ਪਹਿਲਾਂ ਤਾਂ ਇਸ ਵਿਵਾਦ ਬਾਰੇ ਕੋਈ ਜਾਣਕਾਰੀ ਹੋਣ ਤੋਂ ਹੀ ਪੱਲਾ ਝਾੜ ਦਿੱਤਾ ਪ੍ਰੰਤੂ ਉਨ੍ਹਾਂ ਦੇ ਦਫਤਰ ਵਿੱਚ ਪੁੱਜੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਿ ਖੇਡ ਵਿਭਾਗ ਕੋਲ ਕੋਚ ਘੱਟ ਹੋਣ ਕਾਰਨ ਸੂਬੇ ਦੇ ਸਿੱਖਿਆ ਵਿਭਾਗ ਕੋਲੋਂ ਇਹ ਖੇਡਾਂ ਕਰਵਾਉਣ ਦੇ ਲਈ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਲਿਆ ਗਿਆ ਹੈ। ਜਿਸਦੇ ਚਲਦੇ ਜਦ ਉਸਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ ਪੀੜਿਤ ਮਹਿਲਾ ਮਨਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਸ ਦੇ ਵੱਲੋਂ ਹੀ 100 ਨੰਬਰ ’ਤੇ ਡਾਇਲ ਕਰਕੇ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ। ਮੌਕੇ ’ਤੇ ਪੁੱਜੇ ਥਾਣੇਦਾਰ ਕੌਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸਿੱਖਿਆ ਵਿਭਾਗ ਦੇ ਜਿਲਾ ਖੇਡ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕਿਸੇ ਮੀਟਿੰਗ ਵਿੱਚ ਰੁੱਝੇ ਹੋਣ ਕਾਰਨ ਫੋਨ ਨਹੀਂ ਚੁੱਕਿਆ।
Share the post "ਖੇਡਾਂ ਵਤਨ ਪੰਜਾਬ ਦੀਆਂ: ਬਠਿੰਡਾ ’ਚ ਅਧਿਆਪਕਾਂ ਤੇ ਮਾਪਿਆਂ ਦੀ ਲੜਾਈ ਦੀ ਭੇਂਟ ਚੜ੍ਹੇ ਖਿਡਾਰੀ"