GRP ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, ਤਿੰਨ ਮੋਟਰਸਾਈਕਲ ਕੀਤੇ ਬਰਾਮਦ

0
67

ਫ਼ਿਰੋਜਪੁਰ, 22 ਅਗਸਤ: ਥਾਣਾ ਰੇਲਵੇ ਪੁਲੀਸ ਫਿਰੋਜ਼ਪੁਰ ਦੇ ਐਸਐਚਓ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਥਾਣੇਦਾਰ ਗੁਰਮੀਤ ਸਿੰਘ ਅਤੇ ਪੁਲੀਸ ਪਾਰਟੀ ਵੱਲੋਂ ਇੱਕ ਗੁਪਤ ਸੂਚਨਾ ਦੇਆਧਾਰ ’ਤੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਦੇ ਪਲੇਟਫਾਰਮ ਨੰਬਰ 02/05 ਉਪਰ ਇੱਕ ਵਿਅਕਤੀ ਨੂੰ ਕਾਬੂ ਕੀਤਾ, ਜਿਸਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ।

ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਰੋਮੀ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਲਿਆਂਦਾ ਵਾਪਸ

ਕਥਿਤ ਦੋਸ਼ੀ ਦੀ ਪਹਿਚਾਣ ਧਰਮਪ੍ਰੀਤ ਸਿੰਘ ਵਾਸੀ ਪਿੰਡ ਚੰਗਾਲੀ ਜਦੀਦ ਥਾਣਾ ਕੁਲਗੜੀ ਜ਼ਿਲਾ ਫਿਰੋਜ਼ਪੁਰ ਦੇ ਤੌਰ ’ਤੇ ਹੋਈ। ਪੁਲਿਸ ਨੇ ਜਦ ਧਰਮਪ੍ਰੀਤ ਵਿਰੁਧ ਚੋਰੀ ਦਾ ਪਰਚਾ ਦਰਜ਼ ਕਰਕੇ ਡੂੰਘਾਈ ਨਾਲ ਪੁਛਪੜਤਾਲ ਕੀਤੀ ਤਾਂ ਦੌਰਾਨੇ ਪੁੱਛਗਿੱਛ ਤੇ ਦੋ ਹੋਰ ਮੋਟਰਸਾਈਕਲ ਹੀਰੋ ਸਪਲੈਂਡਰ ਬਿਨਾਂ ਨੰਬਰੀ ਬਰਾਮਦ ਕੀਤੇ ਗਏ।

 

LEAVE A REPLY

Please enter your comment!
Please enter your name here