ਸਰਕਾਰੀ ਕਾਲਜ਼ ’ਚ ਵਿਦਿਆਰਥਣ ਨਾਲ ਗੈਂਗਰੇਪ, ਦੋ ਨੌਜਵਾਨ ਕਾਬੂ, ਤੀਜ਼ੇ ਦੀ ਭਾਲ ਜਾਰੀ

0
16

ਨਾਭਾ, 9 ਅਪ੍ਰੈਲ: ਸ਼ਹਿਰ ਦੇ ਪੁਰਾਤਨ ਤੇ ਨਾਮਵਾਰ ਸਰਕਾਰੀ ਰਿਪੂਦਮਨ ਕਾਲਜ਼ ਦੇ ਵਿਚ ਕੁੱਝ ਦਿਨ ਪਹਿਲਾਂ ਕਾਲਜ਼ ਦੀ ਇੱਕ ਵਿਦਿਆਰਥਣ ਨਾਲ ਬਾਹਰ ਦੇ ਕੁੱਝ ਨੋਜਵਾਨਾਂ ਨਾਲ ਵੱਲੋਂ ਕਾਲਜ਼ ਦੇ ਵਿਚ ਹੀ ਸਮੂਹਿਕ ਬਲਾਤਕਾਰ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਇਹ ਘਟਨਾ 27 ਮਾਰਚ ਦੀ ਦੁਪਿਹਰ ਕਾਲਜ਼ ਦੀ ਲੈਬ ਵਿਚ ਵਾਪਰੀ ਦੱਸੀ ਜਾ ਰਹੀ ਹੈ ਪ੍ਰੰਤੂ ਇਹ ਮਾਮਲਾ ਹੁਣ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਨਾਭਾ ਦੇ ਐਸ.ਐਚ.ਓ ਗੁਰਪ੍ਰੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਲੜਕੀ ਦੇ ਬਿਆਨਾਂ ਉਪਰ ਤਿੰਨ ਨੌਜਵਾਨਾਂ ਵਿਰੁਧ ਧਾਰਾ 376 ਡੀ ਅਤੇ 506 ਆਈਪੀਸੀ ਤਹਿਤ ਕੇਸ ਦਰਜ਼ ਕਰ ਲਿਆ ਗਿਆ।

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਨੀਰਜ ਅਰੋੜਾ ਨੂੰ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਮੁੱਖ ਮੁਜਰਮ ਦਵਿੰਦਰ ਤੇ ਉਸਦੇ ਸਾਥੀ ਰਵੀ ਵਾਸੀ ਕਕਰਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤੀਜ਼ਾ ਇੱਕ ਹੋਰ ਨੌਜਵਾਨ, ਜੋਕਿ ਨਜਦੀਕੀ ਪਿੰਡ ਦਾ ਰਹਿਣ ਵਾਲਾ ਹੈ, ਹਾਲੇ ਤੱਕ ਫ਼ਰਾਰ ਹੈ। ਜਦੋਂਕਿ ਕਾਲਜ਼ ਦੀ ਪ੍ਰਿੰਸੀਪਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਕੋਲੋਂ ਮਿਲੀ ਹੈ। ਸੂਚਨਾ ਮੁਤਾਬਕ ਕਾਲਜ਼ ਦੀ ਲੜਕੀ ਨੂੰ ਦਵਿੰਦਰ ਮੁਜਰਮ ਜਾਣਦਾ ਸੀ ਤੇ ਉਹ 27 ਮਾਰਚ ਨੂੰ ਕਾਲਜ ਆਇਆ ਸੀ। ਉਸਦੇ ਨਾਲ ਦੋ ਹੋਰ ਨੌਜਵਾਨ ਸਨ।

ਬਠਿੰਡਾ ਦੇ ਹੋਟਲ ਵਿੱਚ ਵਾਪਰੀ ਵੱਡੀ ਘਟਨਾ, ਲੜਕੀ ਨੇ ਲੜਕੇ ਨੂੰ ਕੀਤਾ ਜ਼ਖ਼ਮੀਂ

ਇਸ ਦੌਰਾਨ ਲੜਕੀ ਨੂੰ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਉਪਰ ਸਥਿਤ ਲੈਬ ਵਿਚ ਬੁਲਾਇਆ ਗਿਆ, ਜਿੱਥੇ ਉਸਦੇ ਨਾਲ ਦਵਿੰਦਰ ਅਤੇ ਮੁੜ ਦੂਜੇ ਦੋਨਾਂ ਨੌਜਵਾਨਾਂ ਵੱਲੋਂ ਜਬਰਜਨਾਹ ਕੀਤਾ ਗਿਆ। ਦਸਿਆ ਇਹ ਵੀ ਜਾ ਰਿਹਾ ਹੈ ਕਿ ਕਾਲਜ਼ ਦੇ ਵਿਚ ਚਾਰ-ਚੁਫ਼ੇਰੇ ਸੀਸੀਟੀਵੀ ਕੈਮਰੇ ਲੱਗੇ ਹਨ ਪ੍ਰੰਤੂ ਫ਼ਿਰ ਕਾਲਜ਼ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਨਹੀਂ ਲੱਗਿਆ। ਹਾਲਾਂਕਿ ਥਾਣਾ ਮੁਖੀ ਦਾ ਕਹਿਣਾ ਹੈ ਕਿ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਪੁਲਿਸ ਕੋਲ ਹੁਣ ਮਾਮਲਾ ਸਾਹਮਣੇ ਲਿਆਂਦਾ ਹੈ, ਜਿਸਤੋਂ ਤੁਰੰਤ ਬਾਅਦ ਕਾਰਵਾਈ ਕਰ ਦਿੱਤੀ ਗਈ ਹੈ।

 

LEAVE A REPLY

Please enter your comment!
Please enter your name here