👉ਅੰਤਿਮ ਸੰਸਕਾਰ ਮੌਕੇ ਜੱਗੂ ਭਗਵਾਨਪੁਰੀਆ ਦੇ ਆਉਣ ਬਾਰੇ ਹਾਲੇ ਤੱਕ ਨਹੀਂ ਕੋਈ ਜਾਣਕਾਰੀ
Batala News: ਵੀਰਵਾਰ ਦੀ ਰਾਤ ਕਰੀਬ ਸਵਾ 9 ਵਜੇਂ ਪੰਜਾਬ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਉਸਦੇ ਨਾਲ ਮੌਜੂਦ ਨੌਜਵਾਨ ਕਰਨਵੀਰ ਸਿੰਘ ਦੇ ਬਟਾਲਾ ਵਿਚ ਹੋਏ ਕਤਲ ਤੋਂ ਬਾਅਦ ਅੱਜ ਐਤਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਾਲਾਂਕਿ ਅੰਤਿਮ ਸੰਸਕਾਰ ਮੌਕੇ ਜੱਗੂ ਭਗਵਾਨਪੁਰੀਆ ਦੇ ਆਉਣ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ Lakha Sidhana ਦਾ ਮੁੜ ਪੁਲਿਸ ਨਾਲ ਪਿਆ ਪੰਗਾ, ਅੱਧੀ ਰਾਤ ਨੂੰ ਲਿਆ ਹਿਰਾਸਤ ‘ਚ
ਮਾਤਾ ਹਰਜੀਤ ਕੌਰ ਦੀ ਮ੍ਰਿਤਕ ਦੇਹ ਜੱਦੀ ਪਿੰਡ ਭਗਵਾਨਪੁਰ ਵਿਖੇ ਬੀਤੇ ਕੱਲ ਹੀ ਪੁੱਜ ਗਈ। ਇਸਤੋਂ ਪਹਿਲਾਂ ਦੋਨਾਂ ਲਾਸ਼ਾਂ ਨੂੰ ਪਠਾਨਕੋਟ ਹਾਈਵੇ ‘ਤੇ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ। ਇਸਤੋਂ ਬਾਅਦ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਪ੍ਰਵਾਰ ਨੂੰ ਧਰਨਾ ਚੁੱਕਣ ਅਤੇ ਸੰਸਕਾਰ ਲਈ ਸਹਿਮਤ ਕੀਤਾ ਅਤੇ ਨਾਲ ਨਾਲ ਹੀ ਵਿਸਵਾਸ਼ ਦਿਵਾਇਆ ਕਿ 15 ਦਿਨਾਂ ਦੇ ਵਿਚ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਜਿੰਮੇਵਾਰਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।
ਧਰਨੇ ਦੌਰਾਨ ਜੱਗੂ ਦੀ ਮਾਸੀ, ਜੋਕਿ ਪਿੰਡ ਦੀ ਸਰਪੰਚ ਵੀ ਹੈ ਅਤੇ ਮ੍ਰਿਤਕ ਨੌਜਵਾਨ ਕਰਨਵੀਰ ਦੀ ਭੈਣ ਨੇ ਪੁਲਿਸ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਾਅਦ ਉਨ੍ਹਾਂ ਉਪਰ ਭਰੋਸਾ ਜਤਾਉਂਦਿਆਂ ਉਮੀਦ ਜ਼ਾਹਰ ਕੀਤੀ ਸੀਕਿ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਤੇ ਜੇਕਰਅਜਿਹਾ ਨਹੀਂ ਹੋਵੇਗਾ ਤਾਂ ਉਹ ਮੁੜ ਸੰਘਰਸ਼ ਕਰਨਗੇ। ਦਸਣਾ ਬਣਦਾ ਹੈ ਕਿ ਇਸ ਦੋਹਰੇ ਕਤਲ ਦੀ ਜਿੰਮੇਵਾਰੀ ਬੰਬੀਹਾ ਗਰੁੱਪ ਨੇ ਸੋਸਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਲਈ ਸੀ।
ਇਹ ਵੀ ਪੜ੍ਹੋ ਪੰਜਾਬ ਕਾਡਰ ਦੇ ਪੁਲਿਸ ਅਧਿਕਾਰੀ ਬਣੇ ਦੇਸ ਦੀ ਸਭ ਤੋਂ ‘ਪਾਵਰਫੁੱਲ’ ਖੁਫ਼ੀਆ ਏਜੰਸੀ ਦੇ ਮੁਖੀ
ਹਾਲਾਂਕਿ ਬਾਅਦ ਵਿਚ ਉਨ੍ਹਾਂ ਇੱਕ ਹੋਰ ਪੋਸਟ ਪਾ ਕੇ ਜੱਗੂ ਦੀ ਮਾਤਾ ਹਰਜੀਤ ਕੌਰ ਦੇ ਕਤਲ ਉਪਰ ਦੁੱਖ ਜਤਾਇਆ ਸੀ ਤੇ ਦਸਿਆ ਸੀ ਕਿ ਉਨ੍ਹਾਂ ਦੇ ਨਿਸ਼ਾਨੇ ਉਪਰ ਸਿਰਫ਼ ਕਰਨਵੀਰ ਹੀ ਸੀ ਜਦਕਿ ਹਰਜੀਤ ਕੌਰ ਦੀ ਗਲਤੀ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦੂਜੇ ਪਾਸੇ ਜੱਗੂ ਭਗਵਾਨਪੁਰੀਆ ਗਰੁੱਪ ਨੇ ਵੀ ਬਾਅਦ ਵਿਚ ਇੱਕ ਪੋਸਟ ਪਾ ਕੇ ਇਸ ਘਟਨਾ ਉਪਰ ਡੂੰਘਾ ਦੁੱਖ ਜ਼ਾਹਰ ਕਰਦਿਆਂ ਬਦਲਾ ਲੈਣ ਦੀ ਗੱਲ ਆਖੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


