ਸੰਗਰੂਰ, 18 ਫ਼ਰਵਰੀ: ਪੰਜਾਬ ਦੇ ਮਾਲਵਾ ਇਲਾਕੇ ਵਿਚ ਪਿਛਲੇ ਕਈ ਦਹਾਕਿਆਂ ਤੋਂ ਚਰਚਿਤ ਗੈਗਸਟਰ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਅੱਜ ਦੁਪਿਹਰ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਦਰਜ਼ਨਾਂ ਗੰਭੀਰ ਕੇਸਾਂ ਦਾ ਸਾਹਮਣਾ ਕਰ ਰਿਹਾ ਗੈਂਗਸਟਰ ਕਾਲਾ ਧਨੌਲਾ ਕਰੀਬ ਇੱਕ ਮਹੀਨਾ ਪਹਿਲਾਂ ਕਾਂਗਰਸੀ ਆਗੂ ’ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਦਾ ਸੀ। ਇਸਤੋਂ ਇਲਾਵਾ ਉਹ ਇੱਕ ਕਤਲ ਕੇਸ ਵਿਚ ਸਜ਼ਾ ਜਾਫ਼ਤਾ ਵੀ ਸੀ। ਸੂਤਰਾਂ ਅਨੁਸਾਰ ਏਜੀਟੀਐਫ਼ ਦੀ ਟੀਮ ਵੱਲੋਂ ਏਆਈਜੀ ਸੰਦੀਪ ਗੋਇਲ ਦੀ ਅਗਵਾਈ ਹੇਠ ਕੀਤੀ ਅੱਜ ਇਸ ਕਾਰਵਾਈ ਵਿਚ ਉਕਤ ਗੈਂਗਸਟਰ ਬਡਬਰ ਟੋਲ ਪਲਾਜ਼ਾ ਤੋਂ ਸੰਗਰੂਰ ਵਾਲੇ ਪਾਸੇ ਜਾਂਦੇ ਸੜਕ ਦੇ ਨਜਦੀਕ ਸਥਿਤ ਇੱਕ ਲਾਲ ਰੰਗ ਦੀ ਕੋਠੀ ਵਿਚ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ।
ਕਿਸਾਨ ਸੰਘਰਸ਼ 2:0, ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ 24 ਫਰਵਰੀ ਤੱਕ ਬੰਦ ਕੀਤਾ ਇੰਟਰਨੈੱਟ
ਇਸ ਮੁਕਾਬਲੇ ਵਿਚ ਪੰਜਾਬ ਪੁਲਿਸ ਦੇ ਇੰਪੈਕਟਰ ਪੁਸ਼ਪਿੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਵੀ ਜਖਮੀ ਹੋ ਗਏ ਹਨ। ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਏਆਈਜੀ ਸੰਦੀਪ ਗੋਇਲ ਨੇ ਮੀਡੀਆ ਨੂੰ ਦਸਿਆ ਕਿ ਕਾਲਾ ਧਨੌਲਾ ਨੂੰ ਜਦ ਘੇਰ ਕੇ ਗ੍ਰਿਫਤਾਰ ਕਰਨ ਦੀ ਕੋਸਿਸ ਕੀਤੀ ਤਾਂ ਉਸਨੇ ਸਾਹਮਣੇ ਤੋਂ ਗੋਲੀਆਂ ਚਲਾ ਦਿੱਤੀਆਂ। ਜਿਸਤੋਂ ਬਾਅਦ ਪੁਲਿਸ ਵੱਲੋਂ ਚਲਾਈ ਗੋਲੀ ’ਚ ਕਾਲਾ ਧਨੌਲਾ ਮਾਰਿਆ ਗਿਅ। ਉਨ੍ਹਾਂ ਦਸਿਆ ਕਿ ਇਸ ਮੌਕੇ ਤੋਂ ਕਾਲਾ ਧਨੌਲਾ ਦੇ ਤਿੰਨ ਹੋਰ ਸਾਥੀ ਕਾਬੂ ਕੀਤੇ ਹਨ। ਗੌਰਤਲਬ ਹੈ ਕਿ ਜੁਰਮ ਦੀ ਦੁਨੀਆ ਤੋਂ ਸਿਆਸਤ ਵੱਲ ਮੋੜਾ ਕੱਟਣ ਵਾਲਾ ਨਾ ਖੁਦ ਬਲਕਿ ਅਪਣੇ ਪਿਤਾ ਤੇ ਘਰਵਾਲੀ ਨੂੰ ਵੀ ਕੌਸਲਰ ਬਣਾ ਗਿਆ ਸੀ ਪ੍ਰੰਤੂ ਨਾਲ ਦੀ ਨਾਲ ਅਪਰਾਧਕ ਕੰਮਾਂ ਵਿਚ ਸਮੂਲੀਅਤ ਰੱਖਣ ਦੇ ਚੱਲਦੇ ਹੁਣ ਇਹ ਵੱਡੀ ਕਾਰਵਾਈ ਹੋਈ ਹੈ।
Share the post "Big Breaking: ਪੰਜਾਬ ਦਾ ਚਰਚਿਤ ਗੈਂਗਸਟਰ ਕਾਲਾ ਧਨੌਲਾ ਪੁਲਿਸ ਮੁਕਾਬਲੇ ’ਚ ਹਲਾਕ"