ਰਾਹੁਲ ਗਾਂਧੀ ਅਤੇ ਆਪ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ’ਤੇ ਅਡਾਨੀ ਨੂੰ ਬਚਾਉਣ ਦਾ ਲਗਾਇਆ ਦੋਸ਼
ਨਵੀਂ ਦਿੱਲੀ, 21 ਨਵੰਬਰ: ਅਮਰੀਕਾ ਦੀ ਫੈਡਰਲ ਜਾਂਚ ਏਜੰਸੀ ਵੱਲੋਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਵਿਰੁਧ ਕਥਿਤ 2000 ਕਰੋੜ ਦੇ ਘਪਲੇ ਅਤੇ ਆਪਣੇ ਵਪਾਰ ਨੂੰ ਕਾਮਯਾਬ ਕਰਨ ਲਈ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਲਗਾਏ ਇਲਜਾਮਾਂ ਤੋਂ ਬਾਅਦ ਦੇਸ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਵਿਚ ਵਿਰੋਧੀ ਧਿਰਾਂ ਨੇ ਭਾਜਪਾ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ‘ਚ ਸੰਸਦ ਦਾ ਸਰਦ ਰੁੱਤ ਸ਼ੁਰੂ ਹੋਣ ਕਾਰਨ ਇਹ ਮਾਮਲਾ ਹੋਰ ਵੀ ਭੜਕ ਸਕਦਾ ਹੈ।
ਇਹ ਵੀ ਪੜ੍ਹੋ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਰ ਸਖ਼ਤੀ;ਹੁਣ ਚੱਲਦੀ ਪੜਾਈ ’ਚ ਕਾਲਜ਼ ਨਹੀਂ ਬਦਲ ਸਕਣਗੇ ਵਿਦਿਆਰਥੀ
ਅੱਜ ਇਸ ਮੁੱਦੇ ’ਤੇ ਵਿਸੇਸ ਪ੍ਰੈਸ ਕਾਨਫਰੰਸ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਕੋਲੋਂ ਤੁਰੰਤ ਗੌਤਮ ਅਡਾਨੀ ਦੀ ਗ੍ਰਿਫਤਾਰੀ ਮੰਗੀ ਹੈ। ਇਸਤੋਂ ਇਲਾਵਾ ਉਨ੍ਹਾਂ ਚਰਚਾ ਵਿਚ ਚੱਲੀ ਆ ਰਹੀ ਮਾਧਵੀ ਬੁਸ਼ ਨੂੰ ਵੀ ਤੁਰੰਤ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਉਸਨੂੰ ਬਚਾਉਣ ਦੀ ਕੋਸ਼ਿਸ ਕਰ ਰਹੇ ਹਨ ਪ੍ਰੰਤੂ ਅੱਜ ਪੂਰਾ ਦੇਸ ਇੰਨ੍ਹਾਂ ਕੋਲੋਂ ਸਵਾਲ ਪੁੱਛ ਰਿਹਾ ਹੈ।
LIVE: Press Conference | AICC HQ, New Delhi https://t.co/mHekba8CL4
— Rahul Gandhi (@RahulGandhi) November 21, 2024
ਉਧਰ ਆਮ ਆਦਮੀ ਪਾਰਟੀ ਦੇ ਐਮ.ਪੀ ਸੰਜੇ ਸਿੰਘ ਨੇ ਇਸ ਮੁੱਦੇ ’ਤੇ ਪ੍ਰੈਸ ਕਾਨਫਰੰਸ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਸਮਝੇ ਜਾਂਦੇ ਬਿਜਨਿਸਮੈਨ ਗੌਤਮ ਅਦਾਨੀ ਨੇ ਪੂਰੀ ਦੁਨੀਆਂ ਵਿਚ ਦੇਸ ਦੇ ਨਾਂ ਖ਼ਰਾਬ ਕਰਦਿਆਂ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਇੱਕ ਅਦਾਲਤ ਵਿਚ ਜਾਂਚ ਦੀ ਰੀਪੋਰਟ ’ਤੇ ਜੋ ਖ਼ੁਲਾਸਾ ਹੋਇਆ ਹੈ, ਉਸਦੇ ਨਾਲ ਪੂਰਾ ਦੇਸ ਹੈਰਾਨ ਹੈ।
ਇਹ ਵੀ ਪੜ੍ਹੋ ਦਿੱਲੀ ਵਿਧਾਨ ਸਭਾ ਚੋਣਾਂ: ਆਪ ਨੇ 11 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਸੰਜੇ ਸਿੰਘ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੂਰੇ ਸਬੂਤ ਹੋਣ ਦੇ ਬਾਵਜੂਦ ਗੌਤਮ ਅਡਾਨੀ ਵਿਰੁਧ ਕੋਈ ਕਾਰਵਾਈ ਕਰਨ ਦੀ ਬਜਾਏ ਉਸਨੂੰ ਬਚਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ। ਆਪ ਆਗੂ ਨੇ ਕਿਹਾ ਕਿ ਹੁਣ ਇਹ ਸਾਫ਼ ਹੋ ਚੁੱਕਿਆ ਕਿ ਅਡਾਨੀ ਦੀ ਕੰਪਨੀ ਗਰੀਨ ਐਨਰਜੀ ਨੂੰ 12 ਹਜ਼ਾਰ ਮੈਗਾਵਾਟ ਦਾ ਠੇਕਾ ਦਿੱਤਾ ਗਿਆ, ਜਿਸਦੇ ਵਿਚ 2125 ਕਰੋੜ ਦੀ ਰਿਸ਼ਵਤ ਦਿੱਤੀ ਗਈ।
नरेंद्र मोदी के मित्र गौतम अदाणी ने पूरी दुनिया में भारत की बेइज़्ज़ती करवा दी | AAP वरिष्ठ नेता और राज्य सभा सांसद @SanjayAzadSln की Press Conference | LIVE https://t.co/24T1pcoiAD
— AAP (@AamAadmiParty) November 21, 2024
Share the post "Gautam Adani case: ਅਮਰੀਕੀ ਏਜੰਸੀ ਦੀ ਜਾਂਚ ਤੋਂ ਬਾਅਦ ਵਿਰੋਧੀ ਧਿਰਾਂ ਨੇ ਅਡਾਨੀ ਦੀ ਗ੍ਰਿਫਤਾਰੀ ਮੰਗੀ"