ਨਵੀਂ ਦਿੱਲੀ, 21 ਨਵੰਬਰ: ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ਦੀ ਟਰੂਡੋ ਸਰਕਾਰ ਦੁਆਰਾ ਵੀਜ਼ਾ ਨਿਯਮਾਂ ’ਚ ਕੀਤੀ ਜਾ ਰਹੀ ਸਖ਼ਤੀ ਦੌਰਾਨ ਹੁਣ ਸਟੱਡੀ ਵੀਜ਼ੇ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਇਸ ਨਵੀਂ ਤਬਦੀਲੀ ਦੇ ਤਹਿਤ ਹੁਣ ਪੜਾਈ ਦੇ ਦੌਰਾਨ ਵਿਦਿਆਰਥੀ ਆਪਣਾ ਕਾਲਜ਼ ਨਹੀਂ ਬਦਲ ਸਕਣਗੇ। ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਨਵੇਂ ਸਿਰਿਓ ਸਾਰੀ ਪ੍ਰਕ੍ਰਿਆ ਪੂਰੀ ਕਰਨੀ ਪਏਗੀ। ਇਸਦੇ ਇਲਾਵਾ ਜਿਸ ਕਾਲਜ਼ ਵਿਚ ਉਹਨਾਂ ਪਹਿਲਾਂ ਦਾਖ਼ਲਾ ਲਿਆ ਸੀ ਜਾਣੀ ਪੜਾਈ ਕਰ ਰਹੇ ਹੋਣਗੇ, ਉਥੋਂ ਫ਼ੀਸ ਵਾਪਸ ਵੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ ਗਿੱਦੜਬਾਹਾ ਹਲਕੇ ਦੇ ਵੋਟਰਾਂ ਨੇ ਪੋÇਲੰਗ ਦਾ ਰਿਕਾਰਡ ਤੋੜਿਆ, 6 ਵਜੇਂ ਤੱਕ ਹੋਈ 81 ਫ਼ੀਸਦੀ ਵੋਟਿੰਗ
ਇਸਦੇ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਵੱਡਾ ਰਗੜਾ ਲੱਗੇਗਾ, ਬਲਕਿ ਵੀਜ਼ਾ ਪ੍ਰੀਕ੍ਰਿਆ ਵੀ ਦੁਬਾਰਾ ਕਰਨੀ ਪਏਗੀ। ਗੱਲ ਇੱਥੇ ਖ਼ਤਮ ਨਹੀਂ ਹੋਵੇਗੀ, ਜੇਕਰ ਵੀਜ਼ਾ ਨਾ ਮਿਲਿਆ ਤਾਂ 30 ਦਿਨਾਂ ਦੇ ਅੰਦਰ-ਅੰਦਰ ਕੈਨੇਡਾ ਛੱਡਣਾ ਪਏਗਾ। ਗੌਰਤਲਬ ਹੈਕਿ ਪੰਜਾਬ ਤੋਂ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਵਿਦਿਆਰਥੀ ਕੈਨੇਡਾ ਵਿਚ ਪੜਾਈ ਦੇ ਲਈ ਜਾਂਦੇ ਸਨ ਤੇ ਮੁੜ ਵਰਕ ਪਰਮਿਟ ਲੈ ਕੇ ਉਥੇ ਹੀ ਸੈਟ ਹੋ ਜਾਂਦੇ ਸਨ ਪ੍ਰੰਤੂ ਹੁਣ ਲਗਾਤਾਰ ਬਦਲੇ ਜਾ ਰਹੇ ਨਿਯਮਾਂ ਕਾਰਨ ਅਜਿਹਾ ਕਰਨਾ ਔਖਾ ਹੋ ਗਿਆ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵਿਦਿਆਰਥੀ ਕੈਨੇਡਾ ਜਾ ਕੇ ਆਰਾਮ ਨਾਲ ਆਪਣਾ ਕਾਲਜ਼ ਬਦਲ ਲੈਂਦੇ ਸਨ ਤੇ ਜਿਆਦਾਤਰ ਪੁਰਾਣੇ ਕਾਲਜ਼ ਫ਼ੀਸ ਵੀ ਵਾਪਸ ਕਰ ਦਿੰਦੇ ਸਨ।
ਇਹ ਵੀ ਪੜ੍ਹੋ ਜਥੇਦਾਰਾਂ ਦੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਧਾਨ ਨਾਲ ਹੋਈ ਬੰਦ ਕਮਰਾ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ’ਚ ਚਰਚਾ
ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਸਰਕਾਰ ਨੇ ਨਾਂ ਸਿਰਫ਼ ਅੰਤਰ ਰਾਸਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਵੀ ਕੱਟ ਲਗਾ ਦਿੱਤਾ ਹੈ, ਬਲਕਿ ਨਿਯਮਾਂ ਤੇ ਫ਼ੀਸਾਂ ਵਿਚ ਵੀ ਵਾਧਾ ਕਰ ਦਿੱਤਾ ਹੈ। ਇਸਤੋਂ ਇਲਾਵਾ ਵਿਜਟਰ ਵੀਜ਼ੇ ’ਤੇ ਗਏ ਵਿਦੇਸ਼ੀਆਂ ਦੇ ਉਥੇ ਕੰਮ ਕਰਨ ਉਪਰ ਸਖ਼ਤ ਪਾਬੰਦੀ ਤੇ ਇੱਥੋਂ ਤੱਕ ਕਿ ਵਿਜਟਰ ਵੀਜ਼ਾ ਵੀ 10 ਸਾਲਾਂ ਦੀ ਬਜਾਏ ਸਿਰਫ਼ ਉਨ੍ਹਾਂ ਦਿਨਾਂ ਦਾ ਦੇਣ ਦਾ ਫੈਸਲਾ ਲਿਆ ਹੈ, ਜਿੰਨ੍ਹੇਂ ਦਿਨ ਵਿਅਕਤੀ ਨੂੰ ਕੈਨੇਡਾ ਵਿਚ ਕੰਮ ਹੋਵੇਗਾ।
Share the post "ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਰ ਸਖ਼ਤੀ;ਹੁਣ ਚੱਲਦੀ ਪੜਾਈ ’ਚ ਕਾਲਜ਼ ਨਹੀਂ ਬਦਲ ਸਕਣਗੇ ਵਿਦਿਆਰਥੀ"