ਗਿੱਦੜਵਹਾ, 18 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਖ਼ਾਲੀ ਹੋਈ ਗਿੱਦੜਵਹਾ ਵਿਧਾਨ ਸਭਾ ਸੀਟ ਲਈ ਆਗਾਮੀ ਸਮੇਂ ਵਿਚ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਸਿਆਸੀ ਧਿਰਾਂ ਨੇ ਅੰਦਰਖ਼ਾਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਵੱਡਾ ਸਿਆਸੀ ਪਿਛੋਕੜ ਰੱਖਣ ਵਾਲੇ ਗਿੱਦੜਵਹਾ ਹਲਕੇ ਤੋਂ ਕਿਸੇ ਸਮੇਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨੁਮਾਇੰਦਗੀ ਕਰਦੇ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਵਿਚ ਸਭ ਤੋਂ ਲੰਮਾ ਸਮਾਂ ਵਿਤ ਮੰਤਰੀ ਵਜੋਂ ਕੰਮ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਵੀ ਸਾਲ 1995 ਦੀ ਉਪ ਚੋਣ ਵਿਚ ਇਸੇ ਹਲਕੇ ਤੋਂ ਜਿੱਤ ਕੇ ਪੰਜਾਬ ਦੀ ਸਿਆਸਤ ਵਿਚ ਆਏ ਸਨ।
ਮੁੱਖ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਦਾ ਨਕਦ ਇਨਾਮਾਂ ਨਾਲ ਸਨਮਾਨ
ਜੇਕਰ ਗੱਲ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਵੀ ਪੰਜਾਬ ਦੀ ਸਿਆਸਤ ਵਿਚ ਇੱਥੋਂ ਤੱਕ ਪਹੁੰਚਾਉਣ ਵਿਚ ਗਿੱਦੜਵਹਾ ਦੇ ਵੋਟਰਾਂ ਦਾ ਵੱਡਾ ਹੱਥ ਹੈ ਤੇ ਉੁਹ ਹੁਣ ਤੱਕ ਲਗਾਤਾਰ ਤਿੰਨ ਵਾਰ ਇਸ ਹਲਕੇ ਤੋਂ ਫ਼ਤਿਹ ਪ੍ਰਾਪਤ ਕਰ ਚੁੱਕੇ ਹਨ। ਮੌਜੂਦਾ ਸਿਆਸੀ ਹਾਲਾਤਾਂ ਵਿਚ ਹਰ ਸਿਆਸੀ ਧਿਰ ਮੁੜ ਇਸ ਹਲਕੇ ’ਤੇ ਆਪਣੀ ਜਿੱਤ ਪ੍ਰਾਪਤ ਕਰਨਾ ਲੋਚਦੀ ਹੈ। ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੀ ਇਸ ਹਲਕੇ ਨੂੰ ਜਿੱਤਣ ਲਈ ਪੂਰਾ ਟਿੱਲ ਲਗਾਉਣ ਦੀ ਤਿਆਰੀ ਕਰੀ ਬੈਠੀ ਹੈ। ਚੱਲ ਰਹੀਆਂ ਚਰਚਾਵਾਂ ਮੁਤਾਬਕ ਪਹਿਲਾਂ ਆਪ ਦੀ ਇੱਕ ਵਿਰੋਧੀ ਧਿਰ ਦੇ ਵੱਡੇ ਆਗੂ ’ਤੇ ਅੱਖ ਸੀ ਪ੍ਰੰਤੂ ਹੁਣ ਹਾਲਾਤ ਕੁੱਝ ਬਦਲੇ ਨਜ਼ਰ ਆ ਰਹੇ ਹਨ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਹੁਣ ਤੱਕ ਇਕੱਲੀ ਭਾਜਪਾ ਵੱਲੋਂ ਅੰਦਰਖ਼ਾਤੇ ਇਸ ਹਲਕੇ ਤੋਂ ਸੰਭਾਵੀਂ ਉਮੀਦਵਾਰ ਵਜੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਲੜਾਉਣ ਲਈ ਹਰੀ ਝੰਡੀ ਦਿੱਤੀ ਹੈ।
ਮਾਲ ਅਧਿਕਾਰੀਆਂ ਵੱਲੋਂ ਭਲਕ ਤੋਂ ਕੀਤੀ ਜਾਣ ਵਾਲੀ ਹੜਤਾਲ ਵਾਪਿਸ ਲਈ
ਹਾਲਾਂਕਿ ਜ਼ਾਹਰਾਂ ਤੌਰ ‘ਤੇ ਸ: ਬਾਦਲ ਵੱਲੋਂ ਜਨਤਕ ਤੌਰ ’ਤੇ ਆਪਣੀ ਚੋਣ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ ਹੈ ਪ੍ਰੰਤੂ ਉਨ੍ਹਾਂ ਆਪਣੇ ਨਜਦੀਕੀ ਸਿਪਾਹ-ਸਲਾਰਾਂ ਨੂੰ ਸਿਆਸੀ ਮੈਦਾਨ ’ਚ ਆਉਣ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦੇ ਦਿੱਤਾ ਹੈ। ਦੂਜੇ ਪਾਸੇ ਕਿਸਮਤ ਦੇ ਧਨੀ ਮੰਨੇ ਜਾਂਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਹਲਕੇ ਨੂੰ ਲੈ ਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕੁੱਝ ਦਿਨਾਂ ਤੋਂ ਹਲਕੇ ਦੇ ਵੋਟਰਾਂ ਨੂੰ ਮੁੜ ਆਪਣੇ ਹੱਕ ਵਿਚ ਲਾਮਬੰਦ ਕਰਨ ਤੋਂ ਇਲਾਵਾ ਬੀਤੇ ਕੱਲ ਸੱਤ ਜ਼ਿਲਿ੍ਹਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਖਡੂਰ ਸਾਹਿਬ ਦੇ ਸਾਬਕਾ ਐਮ.ਪੀ ਜਸਵੀਰ ਸਿੰਘ ਡਿੰਪਾ ਨੂੰ ਗਿੱਦੜਵਹਾ ਦਾ ਆਬਜਰਬਰ ਲਗਾ ਦਿੱਤਾ ਹੈ। ਚਰਚਾ ਮੁਤਾਬਕ ਕਾਂਗਰਸ ਪਾਰਟੀ ਇਸ ਹਲਕੇ ਲਈ ਸਹੀ ਸਮੇਂ ’ਤੇ ਫੈਸਲਾ ਲਵੇਗੀ।
Mumbai ’ਚ ਸਿੱਖ TTE ਦੀ ਯਾਤਰੀਆਂ ਵੱਲੋਂ ਕੁੱਟਮਾਰ ਦਾ ਮਾਮਲਾ ਭਖਿਆ
ਜੇਕਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਇੱਥੇ ਕਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖੁਦ ਚੋਣ ਮੈਦਾਨ ਵਿਚ ਨਿੱੱਤਰਣ ਅਤੇ ਕਦੇ ਪੁਰਾਣੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਚੋਣ ਲੜਾਉਣ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ। ਹਾਲਾਂਕਿ ਆਮ ਲੋਕਾਂ ਵਿਚ ਇਸ ਗੱਲ ਦੀ ਦੰਦਕਥਾ ਚੱਲ ਰਹੀ ਹੈ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਹੁਣ ਸ਼ਾਇਦ ਹੀ ਇੱਕ ਦੂਜੇ ਦੇ ਮੁਕਾਬਲੇ ਚੋਣ ਲੜਣ। ਆਮ ਆਦਮੀ ਪਾਰਟੀ ਲਈ ਹਲਕੇ ਦੇ ਇੱਕ ਧੜੱਲੇਦਾਰ ਆਗੂ ਤੇ ਚੇਅਰਮੈਨ ਰਹੇ ਪੁੱਤਰ ਤੋਂ ਇਲਾਵਾ ਪਿਛਲੀਆਂ ਚੋਣਾਂ ਵਿਚ ਮੈਦਾਨ ਵਿਚ ਨਿੱਤਰੇ ਪ੍ਰਿਤਪਾਲ ਸ਼ਰਮਾ ਤੇ ਸੁਖਜਿੰਦਰ ਸਿੰਘ ਕਾਉਣੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਦੀ ਸੂਚੀ ਵਿਚ ਸ਼ਾਮਲ ਹਨ। ਇਸਤੋਂ ਇਲਾਵਾ ਪੰਥਕ ਧਿਰਾਂ ਵੀ ਮੌਕੇ ਦੀ ਨਜ਼ਾਕਤ ਮੁਤਾਬਕ ਇੱਥੇ ਦਾਅ ਖੇਡ ਸਕਦੀਆਂ ਹਨ।