ਗੁੜਗਾਂਉ, 9 ਜੁਲਾਈ: ਸਥਾਨਕ ਸ਼ਹਿਰ ਦੇ ਵਿਚ ਲੋਕ ਉਸ ਸਮੇਂ ਹੈਰਾਨ ਹੋ ਗਈ ਜਦ ਇੱਕ ਥਾਰ ਗੱਡੀ ਬਿਜਲੀ ਦੇ ਖੰਬੇ ’ਤੇ ਚੜ੍ਹ ਗਈ। ਇਹ ਘਟਨਾ ਇਸ ਥਾਰ ਨੂੰ ਪਿੱਛੇ ਤੋਂ ਆ ਰਹੀ ਇੱਕ ਹੋਰ ਤੇਜ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਵਾਪਰੀ ਹੈ। ਗਨੀਮਤ ਇਹ ਰਹੀ ਕਿ ਦੋਨਾਂ ਹੀ ਕਾਰਾਂ ਵਿਚ ਸਵਾਨ ਡਰਾਈਵਰ ਤੇ ਹੋਰਨਾਂ ਲੋਕਾਂ ਦੀ ਜਾਨ ਪੂਰੀ ਤਰ੍ਹਾਂ ਬਚਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
NIA ਦੀ ਵੱਡੀ ਕਾਰਵਾਈ: ਗੁਰਪਤਵੰਤ ਪੰਨੂੰ ਤੇ SFJ ’ਤੇ 5 ਸਾਲਾਂ ਲਈ ਬੈਨ ਵਧਾਇਆ
ਥਾਰ ਗੱਡੀ ਨੂੰ ਗੁੜਗਾਉਂ ਦੇ ਫ਼ੇਜ ਪੰਜ ਦੀ ਰਹਿਣ ਵਾਲੀ ਆਂਚਲ ਨਾਂ ਦੀ ਲੜਕੀ ਚਲਾ ਰਹੀ ਸੀ। ਇਸ ਦੌਰਾਨ ਜਦ ਉਹ ਗੋਲਫ ਕੋਰਸ ਐਕਸਟੈਂਸ਼ਨ ਰੋਡ ‘ਤੇ ਪੈਟਰੋਲ ਪਵਾਉਣ ਲਈ ਪੰਪ ਵੱਲ ਨੂੰ ਮੁੜਣ ਲੱਗੀ ਤਾਂ ਪਿੱਛੇ ਤੋਂ ਚਿੱਟੇ ਰੰਗ ਦੀ ਆ ਰਹੀ ਇੱਕ ਹੌਂਡਾ ਇਮੇਜ਼ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਥਾਰ ਅੱਗੇ ਖੰਭੇ ਦੇ ਉੱਪਰ ਜਾ ਚੜ੍ਹੀ। ਜਿਸਨੂੰ ਬਾਅਦ ਵਿਚ ਹੈਡਰੇ ਦੀ ਮੱਦਦ ਨਾਲ ਥੱਲੇ ਉਤਾਰਿਆ ਗਿਆ। ਦੂਜੇ ਪਾਸੇ ਹੌਂਡਾ ਇਮੇਜ਼ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ।