33 ਖੇਡਾਂ ਵਿੱਚ 99 ਤਗਮਿਆਂ ਦਾ ਹੋਇਆ ਫੈਸਲਾ
ਤਲਵੰਡੀ ਸਾਬੋ, 20 ਮਾਰਚ : ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਰਹਿਨੁਮਾਈ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਦੋ ਰੋਜ਼ਾ ਅਥਲੈਟਿਕ ਮੀਟ ਨਵੇਂ ਯੂਨੀਵਰਸਿਟੀ ਰਿਕਾਰਡ ਸਥਾਪਿਤ ਕਰਦੀ ਹੋਈ ਯਾਦਗਾਰ ਹੋ ਨਿਬੜੀ। ਇਨਾਮ ਵੰਡ ਸਮਾਰੋਹ ਵਿੱਚ ਨਾਮਵਰ ਐਥਲੀਟ ਕੇ.ਪੀ.ਐਸ.ਬਰਾੜ ਆਈ.ਆਰ.ਐਸ. ਡਿਪਟੀ ਕਮਿਸ਼ਨਰ ਇਨਕਮ ਟੈਕਸ ਬਠਿੰਡਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਜੀ.ਕੇ.ਯੂ. ਦੇ ਖੇਡ ਵਿਭਾਗ ਨੇ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਖਿਡਾਰੀਆਂ ਨੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ‘ਵਰਸਿਟੀ ਵੱਲੋਂ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ‘ਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਇੰਸਟਰੂਮੈਂਟ ਅਤੇ ਉੱਚ ਪੱਧਰੀ ਕੋਚਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੀ.ਕੇ.ਯੂ. ਦੇ ਖਿਡਾਰੀ ਆਪਣੀ ਖੇਡ ਸਦਕਾ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਉੱਚ ਅਹੁਦਿਆਂ ‘ਤੇ ਸੇਵਾਵਾਂ ਨਿਭਾ ਕੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ।
ਬੱਚੇ ਨੂੰ ਅਗਵਾ ਕਰਨ ਵਾਲਾ ਮੁਜਰਮ ਪੁਲਿਸ ਵੱਲੋਂ ਕਾਬੂ
ਮੁੱਖ ਮਹਿਮਾਨ ਕੇ.ਪੀ.ਐਸ.ਬਰਾੜ ਨੇ ਆਯੋਜਕਾਂ ਨੂੰ ਸਫਲ ਆਯੋਜਨ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹਾਰ ਜਿੱਤ ਦੇ ਵਿਚਾਰ ਨੂੰ ਛੱਡ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖੇਡਾਂ ਵਿਦਿਆਰਥੀਆਂ ਨੂੰ ਵਿਸ਼ਾਲ ਹਿਰਦੇ ਦਾ ਮਾਲਕ ਬਣਾਉਂਦੀਆਂ ਹਨ ਤੇ ਸਫਲਤਾ ਅਸਫਲਤਾ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ ਤਾਕਤ ਬਖ਼ਸ਼ਦੀਆਂ ਹਨ।ਡਾ. ਬਾਵਾ ਨੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਦੱਸਿਆ ਕਿ ਅਥਲੈਟਿਕ ਮੀਟ ਵਿੱਚ ‘ਵਰਸਿਟੀ ਦੀਆਂ 13 ਫੈਕਲਟੀਆਂ ਦੇ ਲਗਭਗ 500 ਖਿਡਾਰੀਆਂ ਨੇ 33 ਖੇਡਾਂ ਵਿੱਚ ਆਪਣੀ ਜ਼ੋਰ ਅਜ਼ਮਾਇਸ਼ ਕੀਤੀ ਹੈ। ਇਸ ਮੌਕੇ 99 ਤਗਮਿਆਂ ਦਾ ਫੈਸਲਾ ਹੋਇਆ। ਉਨ੍ਹਾਂ ਖਿਡਾਰੀਆਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਬਾਰੇ ਦੱਸਦਿਆਂ ਕਿਹਾ ਕਿ ‘ਵਰਸਿਟੀ ਨੇ ਭਾਰਤ ਸਰਕਾਰ ਵੱਲੋਂ ਆਯੋਜਿਤ ਖੇਲੋ ਇੰਡੀਆ ਵਿੱਚ 19 ਸੋਨ, 8 ਚਾਂਦੀ ਤੇ 17 ਕਾਂਸੇ ਦੇ ਤਗਮੇ ਜਿੱਤ ਕੇ ਸਾਰੇ ਭਾਰਤ ਵਿੱਚ 7ਵਾਂ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ‘ਵਰਸਿਟੀ ਦੀ ਬਾਕਸਰ ਲਲਿਤਾ ਨੂੰ ਸੀਨੀਅਰ ਰਾਸ਼ਟਰੀ ਵੁਮੈਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਗਏ ਸੋਨ ਤਗਮੇ ਅਤੇ ਮੋਸਟ ਪ੍ਰੋਮੀਨੈਂਟ ਖਿਡਾਰੀ ਚੁਣੇ ਜਾਣ ‘ਤੇ ਵਧਾਈ ਦਿੱਤੀ।
ਕੇਂਦਰ ਨੇ ਮੰਗੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ IVF ਟ੍ਰੀਟਮੈਂਟ ਨੂੰ ਲੈ ਕੇ ਜਾਣਕਾਰੀ
ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਪ੍ਰੋਤਸਾਹਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ‘ਵਰਸਿਟੀ ਵੱਲੋਂ ਖੁੱਲਣ ਜਾ ਰਹੀ ਤਲਵਾਰਬਾਜ਼ੀ, ਤੀਰ ਅੰਦਾਜ਼ੀ, ਕਬੱਡੀ ਤੇ ਕਰਾਟੇ ਅਕਾਦਮੀ ਦਾ ਐਲਾਨ ਵੀ ਕੀਤਾ।ਡਾ. ਰਵੀ ਗਹਿਲਾਵਤ ਨੇ ਅਥਲੈਟਿਕ ਮੀਟ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 100 ਮੀਟਰ ਦੌੜ, ਲੜਕਿਆਂ ਵਿੱਚ ਮੈਚੋਨਾ ਰੇਮੰਡ ਨੇ ਸੋਨ, ਅਨੁਜ ਕੁਮਾਰ ਯਾਦਵ ਨੇ ਚਾਂਦੀ, ਕੁਰਾਰ ਹਾਮੀਦ ਜਰਗਰ ਨੇ ਕਾਂਸੇ, 5000 ਮੀਟਰ ਦੌੜ ਵਿੱਚ ਦਿਲਬਾਗ ਸਿੰਘ ਨੇ ਸੋਨ, ਜਗਦੀਪ ਸਿੰਘ ਨੇ ਚਾਂਦੀ, ਸਿਮਰਜੀਤ ਸਿੰਘ ਨੇ ਕਾਂਸੇ, 800 ਮੀਟਰ ਦੌੜ ਵਿੱਚ ਸੇਵਕ ਸਿੰਘ ਨੇ ਸੋਨ, ਜਗਦੀਪ ਸਿੰਘ ਨੇ ਚਾਂਦੀ, ਸੁਖਵੀਰ ਸਿੰਘ ਨੇ ਕਾਂਸੇ, 400 ਮੀਟਰ ਦੌੜ ਵਿੱਚ ਆਨੰਦ ਕੁਮਾਰ ਨੇ ਸੋਨ, ਸੇਵਕ ਸਿੰਘ ਨੇ ਚਾਂਦੀ, ਮੋਹਸੀਨ ਜਾਫਰ ਨੇ ਕਾਂਸੇ, ਹੈਮਰ ਥਰੋ ਵਿੱਚ ਪਰਸ਼ੋਤਮ ਕੁਮਾਰ ਨੇ ਸੋਨ, ਆਕਾਸ਼ਦੀਪ ਨੇ ਚਾਂਦੀ, ਸੈਲੇਸ਼ ਕੁਮਾਰ ਨੇ ਕਾਂਸੇ, 1500 ਮੀਟਰ ਦੌੜ ਵਿੱਚ ਦਿਲਬਾਗ ਸਿੰਘ ਨੇ ਸੋਨ, ਸਿਮਰਜੀਤ ਸਿੰਘ ਨੇ ਚਾਂਦੀ, ਬਿੱਕੀ ਨੇ ਕਾਂਸੇ, ਜੈਵਲੀਨ ਥਰੋ ਵਿੱਚ ਸੋਰਵ ਨੇ ਸੋਨ, ਸੋਰਵ, (ਐਗਰੀਕਲਚਰ ਵਿਭਾਗ) ਨੇ ਚਾਂਦੀ, ਆਜਮ ਨੇ ਕਾਂਸੇ, ਡਿਸਕਸ ਥਰੋ ਵਿੱਚ ਸੋਰਵ ਨੇ ਸੋਨ, ਆਕਾਸ਼ਦੀਪ ਨੇ ਚਾਂਦੀ, ਸੂਰਜ ਕੁਮਾਰ ਨੇ ਕਾਂਸੇ, 110 ਮੀਟਰ ਅੜਿਕਾ ਦੌੜ ਵਿੱਚ ਕਨਹਈਆ ਯਾਦਵ ਨੇ ਸੋਨ, ਜਸਵਿੰਦਰ ਸਿੰਘ ਨੇ ਚਾਂਦੀ,
ਕੇਜਰੀਵਾਲ ਵੱਲੋਂ ED ਖਿਲਾਫ਼ ਪਾਈ ਪਟੀਸ਼ਨ ‘ਤੇ ਕੋਰਟ ਨੇ ED ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
ਆਕਾਸ਼ਦੀਪ ਸਿੰਘ ਨੇ ਕਾਂਸੇ, 100 ਮੀਟਰ ਦੌੜ ਲੜਕੀਆਂ ਵਿੱਚ ਜਸਮੀਤ ਕੌਰ ਨੇ ਸੋਨ, ਜਸਪ੍ਰੀਤ ਕੌਰ ਨੇ ਚਾਂਦੀ, ਪੂਰਬਾ ਸਿਨਹਾ ਨੇ ਕਾਂਸੇ, 110 ਮੀਟਰ ਅੜਿਕਾ ਦੌੜ ਵਿੱਚ ਅੰਕੁਸ਼ ਨੇ ਸੋਨ , ਮੁਸਕਾਨ ਨੇ ਚਾਂਦੀ, ਨਿਸ਼ਾ ਨੇ ਕਾਂਸੇ, ਡਿਸਕਸ ਥਰੋ ਵਿੱਚ ਪੂਨਮ ਨੇ ਸੋਨ, ਕੁਲਵਿੰਦਰ ਕੌਰ ਨੇ ਚਾਂਦੀ, ਸਰਬਜੀਤ ਕੌਰ ਨੇ ਕਾਂਸੇ, ਜੈਵਲੀਨ ਥਰੋ ਵਿੱਚ ਪੂਜਾ ਨੇ ਸੋਨ, ਰਮਨਾ ਖਾਨ ਨੇ ਚਾਂਦੀ, ਜਸ਼ਨਦੀਪ ਕੌਰ ਨੇ ਕਾਂਸੇ, 1500 ਮੀਟਰ ਦੌੜ ਵਿੱਚ ਬਰਖਾ ਰਾਣੀ ਨੇ ਸੋਨ, ਅਨੁਸ਼ਕਾ ਕੁਮਾਰੀ ਨੇ ਚਾਂਦੀ, ਬੇਅੰਤ ਕੌਰ ਨੇ ਕਾਂਸੇ, 400 ਮੀਟਰ ਦੌੜ ਵਿੱਚ ਰਾਜਨਪ੍ਰੀਤ ਕੌਰ ਨੇ ਸੋਨ, ਲਵਪ੍ਰੀਤ ਕੌਰ ਨੇ ਚਾਂਦੀ ਤੇ ਪਿੰਕੀ ਕੌਰ ਨੇ ਕਾਂਸੇ ਦਾ ਤਗਮਾ ਜਿੱਤਿਆ।ਫੈਕਲਟੀ ਮੈਂਬਰਾਂ ਦੀ 100 ਮੀਟਰ ਦੌੜ ਅਤੇ ਸ਼ਾਟਪੁਟ ਮੁਕਾਬਲੇ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਰਹੇ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹੁਲਾਰਾ ਦੇਣ ਦਾ ਸੁਨੇਹਾ ਦੇ ਰਹੇ ਸਨ। ਇਨਾਮ ਵੰਡ ਸਮਾਰੋਹ ਵਿੱਚ ਡਾਇਰੈਕਟਰ ਵਿਦਿਆਰਥੀ ਭਲਾਈ, ਸਰਦੂਲ ਸਿੰਘ ਸਿੱਧੂ, ਵੱਖ-ਵੱਖ ਫੈਕਲਟੀਆਂ ਦੇ ਡੀਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਧੰਨਵਾਦੀ ਪ੍ਰਸਤਾਵ ਵਿੱਚ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪੱਣ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਆਪਣੇ ਟੀਚੇ ਹੋਰ ਉੱਚ ਕਰਨ ਦੀ ਪ੍ਰੇਰਣਾ ਦਿੱਤੀ ਤੇ ਸਭਨਾਂ ਨੂੰ ਸਫਲ ਆਯਜੋਨ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
Share the post "ਨਵੇਂ ਦਸਹਿੱਦੇ ਸਥਾਪਤ ਕਰਦੀ ਹੋਈ ਯਾਦਗਾਰ ਹੋ ਨਿਬੜੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ “11ਵੀਂ ਅਥਲੈਟਿਕ ਮੀਟ”"