ਤਲਵੰਡੀ ਸਾਬੋ, 01 ਅਗਸਤ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਬੇਸਿਕ ਸਾਇੰਸਜ਼ ਐਂਡ ਲੈਂਗੂਏਜ਼ਸ ਵੱਲੋਂ ਪ੍ਰੋ.(ਡਾ.)ਐਸ.ਕੇ.ਬਾਵਾ ਉਪ ਕੁਲਪਤੀ ਦੀ ਅਗਵਾਈ ਹੇਠ “ਬਦਲਦੇ ਮਾਹੋਲ ਵਿੱਚ ਮੁਨਸ਼ੀ ਪ੍ਰੇਮਚੰਦ”ਵਿਸ਼ੇ ‘ਤੇ ਆਨ-ਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰੋ. ਸਰਵੇਸ਼ ਕੁਮਾਰ ਸਿੰਘ ਬਾਬਾ ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਲਖਨਉ, ਰਾਕੇਸ਼ ਰੇਨੂ ਨਾਮਵਰ ਕਵੀ ਆਲੋਚਕ ਸਾਬਕਾ ਸੰਪਾਦਕ ਆਜਕੱਲ, ਪ੍ਰੋ. ਗੋਪੇਸ਼ਵਰ ਸਿੰਘ ਨਾਮਵਰ ਆਲੋਚਕ ਤੇ ਸਾਬਕਾ ਮੁੱਖੀ ਹਿੰਦੀ ਵਿਭਾਗ ਦਿੱਲੀ ਯੂਨੀਵਰਸਿਟੀ ਤੋਂ ਇਲਾਵਾ ਭਾਰਤ ਦੇ ਨਾਮਚੀਨ ਲੇਖਕਾਂ ਤੇ ਬੁਧੀਜੀਵੀਆਂ ਨੇ ਹਿੱਸਾ ਲਿਆ।
MP ਮੀਤ ਹੇਅਰ ਨੇ ਸੰਸਦ ਵਿੱਚ ਚੁੱਕਿਆ ਰਾਜਪੁਰਾ-ਚੰਡੀਗੜ੍ਹ ਰੇਲ ਸੰਪਰਕ ਦਾ ਮੁੱਦਾ
ਕਿਸਾਨ ਚੇਤਨਾ ਦੇ ਉੱਘੇ ਲੇਖਕ ਮੁਨਸ਼ੀ ਪ੍ਰੇਮਚੰਦ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਵਿੱਚ ਉਨ੍ਹਾਂ ਦੀਆਂ ਲਿਖਤਾਂ ਦੀ ਗੱਲ ਕਰਦਿਆਂ ਪ੍ਰੋ. ਸਰਵੇਸ਼ ਨੇ ਨਿਰਮਲ ਵਰਮਾ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਮੁਨਸ਼ੀ ਜੀ ਦੇ ਨਾਵਲਾਂ ਤੇ ਪੱਛਮੀ ਲੇਖਕਾਂ ਤੇ ਉਨ੍ਹਾਂ ਦੀ ਲਿਖਣੀ ਕਲਾ ਦਾ ਪੂਰਾ ਪ੍ਰਭਾਵ ਰਿਹਾ ਹੈ। ਜਿਸ ਕਾਰਨ ਉਨ੍ਹਾਂ ਪੱਛਮੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਥਾ ਦੀ ਸਨਾਤਨ ਹੋਂਦ ਨੂੰ ਨਸ਼ਟ ਕੀਤਾ ਹੈ। ਜਦ ਕਿ ਰੇਨੂ ਨੇ ਉਨ੍ਹਾਂ ਦੇ ਇਸ ਬਿਆਨ ਨਾਲ ਅਸਹਿਮਤੀ ਪੇਸ਼ ਕਰਦੇ ਹੋਏ ਕਿਹਾ ਕਿ ਪ੍ਰੇਮਚੰਦ ਦੀ ਲੇਖਨੀ ਵਾਮਪੰਥ ਦੇ ਪ੍ਰਭਾਵ ਹੇਠ ਉਸ ਸਮੇਂ ਦੇ ਸਮਾਜਿਕ ਤਾਣੇ-ਬਾਣੇ ਦੀ ਅਸਲੀਅਤ ਨੂੰ ਪੇਸ਼ ਕਰਦੀ ਹੈ।
ਛੋਟੇ ਬੱਚਿਆਂ ’ਤੇ ਅੱਜ ਤੋਂ ਵਾਹਨ ਚਲਾਉਣ ਉਪਰ ਲੱਗੀ ਪਾਬੰਦੀ, ਹੋਣਗੇ ਮੋਟੇ ਚਲਾਨ
ਆਪਣੇ ਸਮਾਪਨ ਭਾਸ਼ਣ ਵਿੱਚ ਪ੍ਰੋ. ਗੋਪੇਸ਼ਵਰ ਸਿੰਘ ਨੇ ਕਿਹਾ ਕਿ ਮੁਨਸ਼ੀ ਪ੍ਰੇਮਚੰਦ ਵੱਲੋਂ ਹਿੰਦੀ ਸਾਹਿਤ ਦੀ ਝੋਲੀ ਪਾਈਆਂ ਗਈਆਂ ਲਿਖਤਾਂ ਨੇ ਨਾਂ ਤਾਂ ਪੂਰੀ ਤਰ੍ਹਾਂ ਵਾਮਪੰਥ ਦਾ ਸਮਰਥਨ ਕੀਤਾ ਹੈ ਤੇ ਨਾਂ ਹੀ ਦੱਖਣਪੰਥੀ ਵਿਚਾਰਧਾਰਾ ਨਾਲ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪ੍ਰੇਮਚੰਦ ਦੇ ਨਾਵਲਾਂ ਦੇ ਪਾਤਰ ਦੇਸ਼ ਦੀ ਆਜਾਦੀ ਦੀ ਗੱਲ ਕਰਦੇ ਹਨ, ਕਿਉਂਕਿ ਉਸ ਦੀਆਂ ਅੱਖਾਂ ਵਿੱਚ ਭਾਰਤ ਦੀ ਆਜ਼ਾਦੀ ਦਾ ਸੁਪਨਾ ਸੀ।ਡਾ. ਪ੍ਰਦੀਪ ਕੋੜਾ ਸਹਾਇਕ ਡੀਨ ਅਕਾਦਮਿਕ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਨਾਲ ਜੁੜ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਡਾ. ਰਾਕੇਸ਼ ਕੁਮਾਰ ਨੇ ਖੂਬਸੂਰਤ ਸਾਹਿਤਕ ਸ਼ਬਦਾਂ ਨਾਲ ਸੈਮੀਨਾਰ ਦਾ ਬਾਖੂਬੀ ਸੰਚਾਲਨ ਕੀਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਬਦਲਦੇ ਮਾਹੌਲ ਵਿੱਚ ਪ੍ਰੇਮਚੰਦ”ਵਿਸ਼ੇ ਤੇ ਆਨ-ਲਾਈਨ ਸੈਮੀਨਾਰ ਆਯੋਜਿਤ"