Talwandi Sabo News: ਆਰਟੀਫੀਸ਼ੀਅਲ ਇੰਟੈਂਲੀਜੈਂਸ ਰਾਹੀਂ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਅਤੇ ਭਵਿੱਖ ਵਿੱਚ ਇਸ ਖੇਤਰ ਵਿੱਚ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਸਮਾਧਾਨ ਬਾਰੇ ਵਿਚਾਰ ਕਰਨ ਲਈ ਗੁਰਲਾਭ ਸਿੰਘ ਸਿੱਧੂ ਚਾਂਸਲਰ ਦੀ ਸਰਪ੍ਰਸਤੀ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ ਦੀ ਰਹਿ-ਨੁਮਾਈ ਹੇਠ ਦੋ ਰੋਜ਼ਾ ਅੰਤਰ ਰਾਸ਼ਟਰੀ ਕਾਨਫਰੰਸ ਆਰਟੀਫੀਸ਼ੀਅਲ ਇੰਟੈਂਲੀਜੈਂਸ ਕੰਪਿਊਟਰ ਐਂਡ ਇਲੈਕਟ੍ਰਿਕਲ ਇੰਜੀਨੀਅਰਿੰਗ ਆਈ.ਏ.ਸੀ.ਈ.-2025 ਦਾ ਸ਼ਾਨਦਾਰ ਆਗਾਜ਼ ਮੁੱਖ ਮਹਿਮਾਨ ਡਾ. ਅਜੈ ਕਰਾਰਾਹ ਚੀਫ਼ ਜਨਰਲ ਮੈਨੇਜ਼ਰ ਭਾਰਤ ਸੰਚਾਰ ਨਿਗਮ ਵੱਲੋਂ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਜਨਰਲ ਸਕੱਤਰ, ਡਾ. ਆਰ.ਪੀ.ਸਹਾਰਨ ਡੀਨ ਅਕਾਦਮਿਕ, ਡਾ. ਪੀਯੂਸ਼ ਵਰਮਾ ਰਜਿਸਟਰਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਡਾ. ਲਾਭ ਸਿੰਘ ਡਾ. ਦੀਪਕ ਵੱਸਣ ਨਾਇਲਿਟ ਯੂਨੀਵਰਸਿਟੀ ਰੋਪੜ, ਡਾ. ਤਨਵੀਰ ਸਿੰਘ ਰਾਸ਼ਟਰਪਤੀ ਅਵਾਰਡੀ, ਡਾ. ਕਰੂਨੇਸ਼ ਅਰੋੜਾ ਡਾਇਰੈਕਟਰ ਸੀ.ਡੈਕ ਨਵੀਂ ਦਿੱਲੀ, ਪ੍ਰੋ.(ਡਾ.) ਆਰ.ਸੀ. ਬਾਂਸਲ ਯੂਨੀਵਰਸਿਟੀ ਆਫ਼ ਸ਼ਾਰਜਾਹ ਤੇ ਡਾ. ਸੁਮੰਤੋ ਕਾਰ ਆਈ.ਆਈ.ਟੀ. ਬੰਬੇ ਨੇ ਕੂੰਜੀਵੱਤ ਬੁਲਾਰੇ ਵਜੋਂ ਹਾਜ਼ਰ ਹੋਏ।
ਇਹ ਵੀ ਪੜ੍ਹੋ Patiala ‘ਚ ਤੜਕਸਾਰ ਭਿਆਨਕ ਹਾਦਸਾ; ਇੱਕ ਬੱਚੇ ਸਹਿਤ ਤਿੰਨ ਦੀ ਹੋਈ ਮੌਕੇ ‘ਤੇ ਮੌ+ਤ
ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਕਰਾਰਾਹ ਨੇ ਭਾਰਤ ਸੰਚਾਰ ਨਿਗਮ ਵੱਲੋਂ ਗ੍ਰਾਹਕਾਂ ਨੂੰ ਉੱਚ ਕੋਟੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਰਟੀਫੀਸ਼ਿਅਲ ਇੰਟੈਲੀਜੈਂਸ ਦੀ ਕੀਤੀ ਜਾ ਰਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੀ.ਐੱਸ.ਐਨ.ਐੱਲ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦੀ ਹੀ ਬੀ.ਐਸ.ਐਨ.ਐਲ ਬਾਕੀ ਸਰਵਿਸ ਪ੍ਰਦਤਾਵਾਂ ਤੋਂ ਅੱਗੇ ਵੱਧਦੀ ਨਜ਼ਰ ਆਵੇਗੀ।ਵਾਈਸ ਚਾਂਸਲਰ ਡਾ. ਸਿੰਘ ਨੇ ਦੱਸਿਆ ਕਿ ਹੁਣ ਆਟੋਮੇਸ਼ਨ ਮਸ਼ੀਨ ਤੋਂ ਅੱਗੇ ਸੋਚਦੇ ਹੋਏ ਏ.ਆਈ. ਸਾਡੇ ਜੀਵਨ ਨੂੰ ਖੁਸ਼ਹਾਲ ਬਣਾਏਗੀ। ਏ.ਆਈ ਦੇ ਚੰਗੇ, ਮਾੜੇ ਪਹਿਲੂਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਇਸ ਨੂੰ ਵਰਤਣ ਵਾਲੇ ਵਿਅਕਤੀ ਤੇ ਨਿਰਭਰ ਹੈ ਕਿ ਉਹ ਇਸ ਦਾ ਇਸਤੇਮਾਲ ਚੰਗੇ ਕੰਮ ਲਈ ਕਰਦਾ ਹੈ ਜਾਂ ਮਾੜੇ। ਇਸ ਲਈ ਹੁਣ ਸਮਾਜ ਨੂੰ ਨੈਤਿਕ ਪੱਖੋਂ ਵੀ ਉੱਚਾ ਉੱਠਣ ਦੀ ਲੋੜ ਹੈ। ਉਨ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਆ ਰਹੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਸਮਾਧਾਨ ਬਾਰੇ ਵੀ ਗੱਲ ਕੀਤੀ।ਰਜਿਸਟਰਾਰ ਡਾ. ਵਰਮਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਏ.ਆਈ. ਦੇ ਇਸਤੇਮਾਲ ਨਾਲ ਅਸੀਂ ਘੱਟ ਤੋਂ ਘੱਟ ਕੀਟਨਾਸ਼ਕਾਂ ਦਾ ਇਸਤੇਮਾਲ ਕਰਕੇ ਜ਼ਿਆਦਾ ਝਾੜ ਲੈ ਸਕਦੇ ਹਾਂ।
ਇਹ ਵੀ ਪੜ੍ਹੋ Immigration ਕੰਪਨੀ ਦੇ ਮਾਲਕ ਦੀ ਖੁਦ+ਕੁਸ਼ੀ ਮਾਮਲੇ ‘ਚ AIG ਸਹਿਤ ਪੰਜ ਵਿਰੁੱਧ ਪਰਚਾ ਦਰਜ਼
ਕਾਨਫਰੰਸ ਦੇ ਚੇਅਰਪਰਸਨ ਡਾ. ਸਵਤੰਤਰ ਸਿੰਘ ਖੁਰਮੀ, ਡੀਨ ਨੇ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਏ.ਆਈ. ਰਾਹੀਂ ਅਸੀਂ ਸਮਾਜ ਦੇ ਹਰ ਖੇਤਰ ਵਿੱਚ ਨਿਪੁਨਤਾ ਲਿਆ ਸਕਦੇ, ਇਸ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਖੇਜ ਦੇ ਖੇਤਰ ਵਿੱਚ ਵੱਧ ਤੋਂ ਵੱਧ ਕੰਮ ਕਰਨ ਲਈ ਪ੍ਰੇਰਿਤ ਕੀਤਾ। ਡਾ. ਲਾਭ ਸਿੰਘ ਨੇ ਕਿਹਾ ਕਿ ਸਾਨੂੰ ਏ.ਆਈ. ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਵਿਸ਼ੇਸ਼ ਤੌਰ ਤੇ ਉਨ੍ਹਾਂ ਖੇਤੀ ਦੇ ਖੇਤਰ ਵਿੱਚ ਇਸ ਦਾ ਇਸਤੇਮਾਲ ਕਰਨ ਦੀ ਗੱਲ ਕਹੀ। ਡਾ. ਬਾਂਸਲ ਨੇ ਇਲੈਕਟ੍ਰੀਸਿਟੀ ਦੇ ਖੇਤਰ ਵਿੱਚ ਏ.ਆਈ. ਨੂੰ ਇਸਤੇਮਾਲ ਕਰਕੇ ਸਾਫ਼ ਸੁਥਰੀ ਊਰਜਾ ਦਾ ਉਤਪਾਦਨ ਕਰਨ ਦਾ ਮਸ਼ਵਰਾ ਦਿੱਤਾ। ਡਾ. ਤਨਵੀਰ ਸਿੰਘ, ਸੀਨੀਅਰ ਪ੍ਰੋਜੈਕਟ ਮੈਨੇਜ਼ਰ ਸਪੋਕਨ ਟਿਊਟੋਰੀਅਲ, ਐਜੂ ਪਿਰਾਮਿਡਸ, ਆਈ.ਆਈ.ਟੀ. ਬੰਬੇ ਨੇ ਅੱਜ ਦੇ ਸਮੇਂ ਨੂੰ ਬਦਲਾਅ ਦਾ ਸਮਾਂ ਦੱਸਦੇ ਹੋਏ ਕਿਹਾ ਕਿ ਸਾਨੂੰ ਹੁਣ ਪੁਰਾਣੇ ਤਰੀਕਿਆਂ ਨੂੰ ਛੱਡ ਕੇ ਨਵੀਂ ਤਕਨੀਕ ਨੂੰ ਅਪਣਾਉਣਾ ਪਵੇਗਾ। ਕਾਨਫਰੰਸ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਸ਼ਾ ਮਾਹਿਰਾਂ ਤੇ 200 ਤੋਂ ਵੱਧ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪੋਸਟਰ ਪ੍ਰੇਜ਼ੈਂਟੇਸ਼ਨ ਤੋਂ ਇਲਾਵਾ 100 ਤੋਂ ਵੱਧ ਖੋਜ ਪੱਤਰ ਪੜ੍ਹੇ ਗਏ ਤੇ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ। ਡਾ.ਗੁਰਪ੍ਰੀਤ ਕੌਰ ਕਨਵੀਨਰ ਦੀ ਟੀਮ ਦਾ ਪ੍ਰਬੰਧਨ ਕਾਬਿਲ-ਏ-ਤਾਰੀਫ਼ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





