ਰਾਹੁਲ ਤੇ ਪ੍ਰਿਯਾਂਕ ਨੇ ਜਿੱਤਿਆ ਸੋਨ ਤੇ ਦੀਪਿਕਾ ਦਾ ਚਾਂਦੀ ਦੇ ਤਗਮੇ ‘ਤੇ ਕਬਜ਼ਾ
ਤਲਵੰਡੀ ਸਾਬੋ, 8 ਅਗਸਤ : ਨਵੀਂ ਦਿੱਲੀ ਤਾਲਕੋਟਰਾ ਇੰਡੋਰ ਸਟੇਡੀਅਮ ਵਿਖੇ ਸਮਾਪਤ ਹੋਈ 18ਵੀਂ ਆਲ ਇੰਡੀਆ ਇੰਡੀਪੈਂਡਸ ਕੱਪ ਕਰਾਟੇ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਜੀ.ਕੇ.ਯੂ. ਦੇ ਖਿਡਾਰੀ ਰਾਹੁਲ ਨੇ -60 ਕਿਲੋ ਭਾਰ ਵਰਗ ਵਿੱਚ ਕਲਕੱਤਾ ਦੇ ਖਿਡਾਰੀ ਅਵਿਨਾਸ਼ ਠਾਕਰੇ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ, ਪ੍ਰਿਯਾਂਕ ਭਦੋਰੀਆ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ -75 ਕਿਲੋ ਭਾਰ ਵਰਗ ਵਿੱਚ ਆਸਾਮ ਰਾਈਫਲਸ ਦੇ ਰਾਜ ਕੁਮਾਰ ਨੂੰ ਹਰਾ ਕੇ ਚੈਂਪੀਅਨ ਬਣਿਆ ਤੇ ਸੋਨ ਤਗਮਾ ਫੁੰਡਿਆ। ਲੜਕੀਆਂ ਦੇ -50 ਕਿਲੋ ਭਾਰ ਵਰਗ ਵਿੱਚ ਦੀਪਿਕਾ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੀ ਖਿਡਾਰਨ ਪ੍ਰਤਿਸ਼ਠਾ ਹੱਥੋਂ ਨੇੜਲੇ ਮੁਕਾਬਲੇ ਵਿੱਚ ਹਾਰ ਕੇ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ।
15,000 ਰੁਪਏ ਰਿਸ਼ਵਤ ਲੈਂਦਾ ਸਹਿਕਾਰੀ ਇੰਸਪੈਕਟਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਇਸ ਮੌਕੇ ਆਪਣੇ ਸੰਦੇਸ਼ ਵਿੱਚ ਪ੍ਰੋ.(ਡਾ.) ਐਸ.ਕੇ.ਬਾਵਾ, ਉਪ ਕੁਲਪਤੀ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤੁਹਾਡੇ ਸਫਰ ਦੀ ਸ਼ੁਰੂਆਤ ਹੈ, ਇਸ ਲਈ ਆਪਣੇ ਟੀਚੇ ਹੋਰ ਉੱਚੇ ਕੀਤੇ ਜਾਣ ਤੇ ਉਨ੍ਹਾਂ ਦੀ ਪ੍ਰਾਪਤੀ ਲਈ ਲਗਾਤਾਰ ਅਭਿਆਸ, ਸਖਤ ਮਿਹਨਤ ਤੇ ਕੋਚ ਸਾਹਿਬਾਨ ਵੱਲੋਂ ਦੱਸੇ ਗਏ ਨੁਕਤਿਆਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਇਸ ਪ੍ਰਾਪਤੀ ਤੇ ਵਰਸਿਟੀ ਪ੍ਰਬੰਧਕਾਂ, ਡਾ. ਬਲਵਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ, ਸਿਮਰਨਜੀਤ ਸਿੰਘ ਬਰਾੜ, ਕੋਚ, ਸਮੂਹ ਖਿਡਾਰੀਆਂ ਅਤੇ ਸਪੋਰਟਿੰਗ ਸਟਾਫ ਨੂੰ ਵਧਾਈ ਦਿੱਤੀ।ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਇਸ ਦਾ ਉਦਘਾਟਨ ਰਾਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਰਾਜ ਮੰਤਰੀ ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ, ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸੀ।
ਜੋਨ ਟੂਰਨਾਮੈਂਟ ਤਲਵੰਡੀ ਸਾਬੋ ਦੇ ਤੀਜੇ ਦਿਨ ਵੀ ਹੋਏ ਗਹਿਗੱਚ ਮੁਕਾਬਲੇ
ਚੈਂਪੀਅਨਸ਼ਿਪ ਵਿੱਚ ਕੁਲਦੀਪ ਵਾਟਸ, ਪ੍ਰਧਾਨ, ਦਿੱਲੀ ਓਲੰਪਿਕ ਐਸੋਸਿਏਸ਼ਨ, ਇਲਾਕੇ ਦੇ ਪਤਵੰਤੇ ਸੱਜਣਾਂ, ਭਾਰਤੀ ਸੈਨਾ, ਆਸਾਮ ਰਾਈਫਲਜ਼ ਸੀਮਾ ਸੁਰੱਖਿਆ ਬਲ, ਸੀ.ਆਰ.ਪੀ. ਐਫ. ਇੰਡੋ ਤਿਬੱਤ ਬਾਰਡਰ ਪੁਲਿਸ, ਸ਼ਸਤਰ ਸੀਮਾ ਬੱਲ ਦੀਆਂ ਟੀਮਾਂ ਅਤੇ ਭਾਰਤ ਦੇ ਨਾਮਵਰ 2400 ਖਿਡਾਰੀਆਂ ਨੇ ਹਿੱਸਾ ਲਿਆ।ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੋਚ ਬਰਾੜ ਦਾ ਕਹਿਣਾ ਸੀ ਕਿ ਕਰਾਟੇ ਖੇਡ, ਲੜਕੀਆਂ ਲਈ ਖੇਡ ਤੋਂ ਇਲਾਵਾ ਆਤਮ ਰੱਖਿਆ ਦਾ ਉੱਤਮ ਤਰੀਕਾ ਹੈ ਤੇ ਨਾਲੋ ਨਾਲ ਇਹ ਸ਼ਰੀਰਕ ਤੰਦਰੁਸਤੀ ਅਤੇ ਮਾਨਸਿਕ ਜਾਗਰੂਕਤਾ ਬਣਾਈ ਰੱਖਣ ਵਿੱਚ ਅਤਿ ਸਹਾਈ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Share the post "ਕਰਾਟੇ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੇ ਦੋ ਸੋਨ ਤੇ ਇੱਕ ਚਾਂਦੀ ਦਾ ਤਗਮਾ"