Tuesday, February 3, 2026

ਬਠਿੰਡਾ ਵਾਸੀਆਂ ਲਈ ਖ਼ੁਸਖ਼ਬਰੀ; ਮਈ ਮਹੀਨੇ ’ਚ ਲੱਗੇਗਾ ‘ਨਕਸ਼ਾ ਮੇਲਾ’, 72 ਘੰਟਿਆਂ ਅੰਦਰ ਪਾਸ ਹੋਣਗੇ ਰਿਹਾਇਸ਼ੀ ਨਕਸ਼ੇ

Date:

spot_img

👉ਰਿਹਾਇਸ਼ੀ ਨਕਸ਼ਿਆਂ ਨਾਲ ਸਬੰਧਤ ਸਾਰੇ ਅਧਿਕਾਰੀ 1 ਮਹੀਨੇ ਲਈ ਇੱਕੋ ਕਮਰੇ ਵਿੱਚ ਰਹਿਣਗੇ ਮੌਜੂਦ: ਮੇਅਰ ਮਹਿਤਾ
Bathinda News: ਬਠਿੰਡਾ ਸ਼ਹਿਰ ’ਚ ਘਰ ਪਾਉਣ ਦੀ ਸੋਚ ਰਹੇ ਜਾਂ ਪਾ ਚੁੱਕੇ ਲੋਕਾਂ ਲਈ ਇਹ ਰਾਹਤ ਭਰੀ ਖ਼ਬਰ ਹੈ। ਨਗਰ ਨਿਗਮ ਵਿਚ ਆਪਣੇ ਮਕਾਨਾਂ ਦੇ ਨਕਸ਼ੇ ਪਾਸ ਕਰਵਾਉਣ ਲਈ ਮਹੀਨਿਆਂ ਬਧੀ ਫ਼ਾਈਲਾਂ ਚੁੱਕ ਕੇ ਇਧਰ-ਉਧਰ ਘੁੰਮਣ ਵਾਲਿਆਂ ਲਈ ਬਠਿੰਡਾ ਨਗਰ ਨਿਗਮ ਵੱਲੋਂ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪਹਿਲਕਦਮੀ ‘ਤੇ ਮਈ ਮਹੀਨੇ ’ਚ ਆਪਣੀ ਤਰ੍ਹਾਂ ਦਾ ਪਹਿਲਾਂ ‘ਨਕਸ਼ਾ ਮੇਲਾ’ ਲਗਾਇਆ ਜਾ ਰਿਹਾ। ਇਸ ਮਹੀਨੇ ਦੌਰਾਨ ਨਕਸ਼ਾ ਪਾਸ ਕਰਨ ਨਾਲ ਸਬੰਧਤ ਨਿਗਮ ਦੇ ਸਮੂਹ ਅਧਿਕਾਰੀ ਇੱਕ ਹੀ ਕਮਰੇ ਵਿਚ ਮੌਜੂਦ ਰਹਿਣਗੇ ਤੇ ਪਾਸ ਹੋਣ ਵਾਲੇ ਸਾਰੇ ਨਕਸ਼ਿਆਂ ਦੀਆਂ ਫ਼ਾਈਲਾਂ ਸਿਰਫ਼ 72 ਘੰਟਿਆਂ ਵਿਚ ਪਾਸ ਕਰਕੇ ਪਲਾਟ ਮਾਲਕਾਂ ਨੂੰ ਉਨ੍ਹਾਂ ਦੇ ਨਕਸ਼ੇ ਸੌਂਪ ਦੇਣਗੇ।

ਇਹ ਵੀ ਪੜ੍ਹੋ ਅੱਤਵਾਦੀ ਪੰਨੂ ਵੱਲੋਂ ਪ੍ਰਤਾਪ ਬਾਜਵਾ ਦੇ ਬਿਆਨ ਦਾ ਸਮਰਥਨ ਕਰਨ ਦਾ ਮਾਮਲਾ;ਆਪ ਆਗ॥ਆਂ ਨੇ ਪੁੱਛਿਆ ‘ਯੇ ਰਿਸ਼ਤਾ ਕਯਾ ਕਿਹਲਾਤਾ ਹੈ’

ਇਸ ਲੋਕ ਪੱਖੀ ਵੱਡੀ ਪਹਿਲਕਦਮੀ ਦਾ ਐਲਾਨ ਵੀਰਵਾਰ ਨੂੰ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਗਿਆ। ਮੇਅਰ ਸ੍ਰੀ ਮਹਿਤਾ ਨੇ ਦਸਿਆ ਕਿ ‘ਨਕਸ਼ਾ ਮੇਲਾ’ ਨਾਮਕ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਮੇਅਰ ਦਾ ਅਹੁਦਾ ਸੰਭਾਲੇ ਲਗਭਗ 2 ਮਹੀਨੇ ਹੋਏ ਹਨ ਅਤੇ ਇਸ ਸਮੇਂ ਦੌਰਾਨ, ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ, ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਸਮੱਸਿਆਵਾਂ ਤੋਂ ਮੁਕਤ ਕਰਨ ਅਤੇ ਬਠਿੰਡਾ ਨੂੰ ਬਿਹਤਰ ਬਣਾਉਣ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ, ਜਿਸ ਕਾਰਨ ਬਠਿੰਡਾ ਵਾਸੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ Big Breaking: ਅਕਾਲੀ ਦਲ ਨੇ ਲੁਧਿਆਣਾ ਉਪ ਚੋਣਾ ਲਈ ਐਲਾਨਿਆਂ ਉਮੀਦਵਾਰ

ਉਨ੍ਹਾਂ ਕਿਹਾ ਕਿ ਉਕਤ 2 ਮਹੀਨਿਆਂ ਦੇ ਸਮੇਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਆਮ ਲੋਕਾਂ ਨੂੰ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਵੀ ਦਸਤਾਵੇਜ਼ ਦੀ ਘਾਟ ਕਾਰਨ, ਨਕਸ਼ੇ ਦੀਆਂ ਫਾਈਲਾਂ ਜਾਂ ਤਾਂ ਰੱਦ ਹੋ ਜਾਂਦੀਆਂ ਹਨ, ਜਾਂ ਇੱਕ ਅਧਿਕਾਰੀ ਤੋਂ ਦੂਜੇ ਅਧਿਕਾਰੀ ਕੋਲ ਭਟਕਦੀਆਂ ਰਹਿੰਦੀਆਂ ਹਨ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਵੱਲੋਂ ਮਈ ਮਹੀਨੇ ਵਿੱਚ ਇੱਕ ਪਾਇਲਟ ਪ੍ਰੋਜੈਕਟ ‘ਨਕਸ਼ਾ ਮੇਲਾ’ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਧੀ ਦੇ ਵਿਆਹ ਤੋਂ ਪਹਿਲਾਂ ਜਵਾਈ ਨਾਲ ਫ਼ਰਾਰ ਹੋਈ ਸੱਸ ਨੇਪਾਲ ਦੇ ਬਾਰਡਰ ਤੋਂ ਜਵਾਈ ਸਹਿਤ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ‘ਨਕਸ਼ਾ ਮੇਲਾ’ ਪੂਰਾ ਇੱਕ ਮਹੀਨਾ ਚੱਲੇਗਾ, ਜਿਸ ਵਿੱਚ ਆਰਕੀਟੈਕਟ, ਏਟੀਪੀ, ਐਮਟੀਪੀ ਸਮੇਤ ਸੰਬੰਧਿਤ ਸਾਰੇ ਅਧਿਕਾਰੀ ਰਿਹਾਇਸ਼ੀ ਨਕਸ਼ੇ ਪਾਸ ਕਰਨ ਲਈ ਵਨ ਸਟੈਪ ਵਿੰਡੋ ਦੇ ਹੇਠਾਂ ਇੱਕੋ ਕਮਰੇ ਵਿੱਚ ਮੌਜੂਦ ਰਹਿਣਗੇ।ਮਹਿਤਾ ਨੇ ਕਿਹਾ ਕਿ ਇਸ ਮੇਲੇ ਵਿੱਚ ਰਿਹਾਇਸ਼ੀ ਨਕਸ਼ੇ 72 ਘੰਟਿਆਂ ਦੇ ਅੰਦਰ ਪਾਸ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਫੀਸਾਂ ਤੋਂ ਇਲਾਵਾ, ਉਕਤ ਮੇਲੇ ਵਿੱਚ ਆਮ ਲੋਕਾਂ ਤੋਂ ਕੋਈ ਹੋਰ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਨਕਸ਼ਿਆਂ ਨਾਲ ਸਬੰਧਤ 676 ਫਾਈਲਾਂ ਲੰਬਿਤ ਹਨ, ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਰਿਹਾਇਸ਼ੀ ਨਕਸ਼ਿਆਂ ਦੀਆਂ ਫਾਈਲਾਂ ਹਨ।

ਇਹ ਵੀ ਪੜ੍ਹੋ 1 ਮਈ ਤੋਂ ਸ਼ੁਰੂ ਹੋਵੇਗਾ ਨਵਾਂ ਟੋਲ ਸਿਸਟਮ, ਫਾਸਟੈਗ ਵਾਲੇ ਰੱਖਣ ਖ਼ਾਸ ਧਿਆਨ

ਮੇਅਰ ਸਾਹਿਬ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ, ਉਕਤ ਪਾਇਲਟ ਪ੍ਰੋਜੈਕਟ ਸਿਰਫ ਬਠਿੰਡਾ ਨਗਰ ਨਿਗਮ ਵਿੱਚ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸਦੀ ਸਫਲਤਾ ਤੋਂ ਬਾਅਦ, ਇਹ ਪਾਇਲਟ ਪ੍ਰੋਜੈਕਟ ਪੰਜਾਬ ਅਤੇ ਪੂਰੇ ਦੇਸ਼ ਦੀਆਂ ਨਗਰ ਨਿਗਮਾਂ ਲਈ ਆਦਰਸ਼ ਪ੍ਰੋਜੈਕਟ ਵਜੋਂ ਜਾਣਿਆ ਜਾਵੇਗਾ ਅਤੇ ਇਸ ਪਾਇਲਟ ਪ੍ਰੋਜੈਕਟ ਨੂੰ ਦੇਸ਼ ਭਰ ਦੀਆਂ ਨਗਰ ਨਿਗਮਾਂ ਦੁਆਰਾ ਵੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਕਸ਼ੇ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਦਸਤਾਵੇਜ਼ ਲੈ ਕੇ ਮੇਲੇ ਵਿਚ ਜਰੂਰ ਪੁੱਜਣ। ਇਸ ਦੌਰਾਨ ਉਨ੍ਹਾਂ ਨਾਲ ਕੌਂਸਲਰ ਟਹਿਲ ਸਿੰਘ ਬੁੱਟਰ, ਸਾਧੂ ਸਿੰਘ ਅਤੇ ਵਿਕਰਮ ਕ੍ਰਾਂਤੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵੱਲੋਂ ਡਾ. ਹਰਮੀਤ ਕੌਰ ਦੀ ਕਿਤਾਬ “ਬਿਲਡਿੰਗ ਦਾ ਸੈਲਫ” ਰੀਲੀਜ਼

👉ਵਿਅਕਤੀ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੈ ਇਹ ਕਿਤਾਬ-...

Malwa College Bathinda ਵਿਖੇ ਅੰਤਰ-ਸਕੂਲ ਕਲਾ ਮੇਲਾ 2026; ਜੋਸ਼-ਓ-ਫ਼ਰੋਸ਼ ਨਾਲ ਕਰਵਾਇਆ ਗਿਆ

Bathinda News:ਮਾਲਵਾ ਕਾਲਜ ਬਠਿੰਡਾ ਵਿਖੇ ਅੰਤਰ-ਸਕੂਲ ਕਲਾ-ਮੇਲਾ Talent Hunt-2026...

ਪੰਜਾਬ ਐਸ.ਜੀ.ਐਸ.ਟੀ. ਵਿਕਾਸ ਦਰ ਸਬੰਧੀ ਭਾਰਤ ਵਿੱਚ ਸਭ ਤੋਂ ਅੱਗੇ: ਹਰਪਾਲ ਸਿੰਘ ਚੀਮਾ

👉ਐਸ.ਜੀ.ਐਸ.ਟੀ. ਵਸੂਲਣ ਦੀ ਦਰ ਵਿੱਚ 14.4 ਫ਼ੀਸਦ ਦਾ ਵਾਧਾ,...

Punjab ‘ਚ 16 ਕਾਨੂੰਗੋ ਨੂੰ ਨਾਇਬ ਤਹਿਸੀਲਦਾਰ ਵਜੋਂ ਮਿਲੀ ਤਰੱਕੀ; ਮਾਲ ਮੰਤਰੀ ਨੇ ਸੌਂਪੇ ਤਰੱਕੀ ਪੱਤਰ

Punjab News:ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ...