WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਪੰਜਾਬ ’ਚ ਮ੍ਰਿਤਕਾਂ ਤੇ ਅਯੋਗ ਲਾਭਪਾਤਰੀਆਂ ਤੋਂ ਸਰਕਾਰ ਨੇ 145.73 ਕਰੋੜ ਦੀ ਕੀਤੀ ਰਿਕਵਰੀ: ਡਾ. ਬਲਜੀਤ ਕੌਰ

ਚੰਡੀਗੜ੍ਹ, 4 ਸਤੰਬਰ: ਪੰਜਾਬ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਲਾਭ ਲੈ ਰਹੇ ਲਾਭਪਾਤਰੀਆਂ ਦੀ ਹੋਂਦ ਦਾ ਵਿਭਾਗ ਵੱਲੋਂ ਸਮੇਂ-ਸਮੇਂ ਤੇ ਸਰਵੇ ਕਰਵਾਇਆ ਗਿਆ। ਸਰਵੇ ਰਿਪੋਰਟ ਅਨੁਸਾਰ 2.44 ਲੱਖ ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਸਰਵੇ ਦੀ ਰਿਪੋਰਟ ਸਾਲ 2022-23 ਦੌਰਾਨ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 1,22,908 ਲਾਭਪਾਤਰੀ ਮ੍ਰਿਤਕ ਅਤੇ ਅਯੋਗ ਪਾਏ ਗਏ,ਜਿਨ੍ਹਾਂ ਤੋਂ 77.91 ਕਰੋੜ ਰੁਪਏ ਦੀ ਰਿਕਵਰੀ ਕੀਤੀ ਹੈ।

ਬਠਿੰਡਾ ਦੇ ਇੱਕ ਨਾਮਵਾਰ ਇੰਸਟੀਚਿਊਟ ’ਚ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਅਸਲੀਲ ਮੈਸੇਜ਼ ਭੇਜਣ ਦਾ ਮਾਮਲਾ ਭਖਿਆ

ਉਨ੍ਹਾਂ ਅੱਗੇ ਦੱਸਿਆ ਕਿ ਸਾਲ 2023-24 ਦੌਰਾਨ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 1,07,571 ਲਾਭਪਾਤਰੀ ਮ੍ਰਿਤਕ ਤੇ ਆਯੋਗ ਪਾਏ ਗਏ, ਜਿਨ੍ਹਾਂ ਤੋਂ 41.22 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਲ 2024-25 ਦੌਰਾਨ ਜੁਲਾਈ ਮਹੀਨੇ ਤੱਕ 14160 ਲਾਭਪਾਤਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਅਯੋਗ ਪਾਇਆ ਗਿਆ ਹੈ। ਸੂਬਾ ਸਰਕਾਰ ਵੱਲੋਂ ਇਹਨਾਂ ਲਾਭਪਾਤਰੀਆਂ ਤੋਂ 26.59 ਰੁਪਏ ਦੀ ਰਿਕਵਰੀ ਕੀਤੀ ਗਈ ਹੈ।ਡਾ. ਬਲਜੀਤ ਕੌਰ ਨੇ ਦੱਸਿਆ ਕਿ ਕੁੱਲ 244639 ਲਾਭਪਾਤਰੀਆਂ ਤੋਂ 145.73 ਕਰੋੜ ਰੁਪਏ ਰਿਕਵਰ ਕੀਤੇ ਗਏ। ਜ਼ਿਨ੍ਹਾਂ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ’ਚ 17851 ਲਾਭਪਾਤਰੀਆਂ ਤੋ 10.54 ਕਰੋੜ ਰੁਪਏ, ਬਰਨਾਲਾ ਵਿੱਚ 6770 ਲਾਭਪਾਤਰੀਆਂ ਤੋਂ 4.27 ਕਰੋੜ ਰੁਪਏ, ਬਠਿੰਡਾ ਵਿੱਚ 19590 ਲਾਭਪਾਤਰੀਆਂ ਤੋਂ 3.44 ਕਰੋੜ ਰੁਪਏ, ਫਤਿਹਗੜ੍ਹ ਸਾਹਿਬ ਵਿੱਚ 5984 ਲਾਭਪਾਤਰੀਆਂ ਤੋਂ 2.10 ਕਰੋੜ ਰੁਪਏ, ਫਰੀਦਕੋਟ 6081 ਲਾਭਪਾਤਰੀਆਂ ਤੋਂ 3.39 ਕਰੋੜ ਰੁਪਏ, ਫਿਰੋਜਪੁਰ ਵਿੱਚ 7024 ਲਾਭਪਾਤਰੀਆਂ ਤੋਂ 7.00 ਕਰੋੜ ਰੁਪਏ,

ਗਿੱਦੜਬਾਹਾ ’ਚ ਹੁਣ ਹਰਸਿਮਰਤ ਕੌਰ ਬਾਦਲ ਸੰਭਾਲੇਗੀ ਅਕਾਲੀ ਦਲ ਦੀ ਚੋਣ ਮੁਹਿੰਮ

ਫਾਜ਼ਿਲਕਾ ਵਿੱਚ 10596 ਲਾਭਪਾਤਰੀਆਂ ਤੋਂ 5.59 ਕਰੋੜ ਰੁਪਏ, ਗੁਰਦਾਸਪੁਰ ਵਿੱਚ 13799 ਲਾਭਪਾਤਰੀਆਂ ਤੋਂ 15.85 ਕਰੋੜ ਰੁਪਏ, ਹੁਸ਼ਿਆਰਪੁਰ ਵਿੱਚ 12317 ਲਾਭਪਾਤਰੀਆਂ ਤੋਂ 7.09 ਕਰੋੜ ਰੁਪਏ, ਜਲੰਧਰ ਵਿੱਚ 20434 ਲਾਭਪਾਤਰੀਆਂ ਤੋਂ 4.40 ਕਰੋੜ ਰੁਪਏ, ਕਪੂਰਥਲਾ ਵਿੱਚ 7729 ਲਾਭਪਾਤਰੀਆਂ ਤੋਂ 4.15 ਕਰੋੜ ਰੁਪਏ, ਲੁਧਿਆਣਾ ’ਚ 18088 ਲਾਭਪਾਤਰੀਆਂ ਤੋਂ 6.72 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ’ਚ 11991 ਲਾਭਪਾਤਰੀਆਂ ਤੋਂ 2.41 ਕਰੋੜ ਰੁਪਏ, ਮੋਗਾ ’ਚ 10054 ਲਾਭਪਾਤਰੀਆਂ ਤੋਂ 14.42 ਕਰੋੜ ਰੁਪਏ, ਮਾਨਸਾ ’ਚ 8260 ਲਾਭਪਾਤਰੀਆਂ ਤੋਂ 2.70 ਕਰੋੜ ਰੁਪਏ, ਐਸ.ਬੀ.ਐਸ ਨਗਰ ’ਚ 12204 ਲਾਭਪਾਤਰੀਆਂ ਤੋਂ 3.65 ਕਰੋੜ ਰੁਪਏ, ਪਠਾਨਕੋਟ ’ਚ 2918 ਲਾਭਪਾਤਰੀਆਂ ਤੋਂ 3.05 ਕਰੋੜ ਰੁਪਏ, ਪਟਿਆਲਾ ’ਚ 24316 ਲਾਭਪਾਤਰੀਆਂ ਤੋਂ 10.61 ਕਰੋੜ ਰੁਪਏ, ਰੂਪਨਗਰ ’ਚ 4751 ਲਾਭਪਾਤਰੀਆਂ ਤੋਂ 1.15 ਕਰੋੜ ਰੁਪਏ, ਸੰਗਰੂਰ ’ਚ 7888 ਲਾਭਪਾਤਰੀਆਂ ਤੋਂ 21.46 ਕਰੋੜ ਰੁਪਏ, ਐਸ.ਏ.ਐਸ ਨਗਰ ’ਚ 4808 ਲਾਭਪਾਤਰੀਆਂ ਤੋਂ 1.59 ਕਰੋੜ ਰੁਪਏ, ਤਰਨਤਾਰਨ ’ਚ 11186 ਲਾਭਪਾਤਰੀਆਂ ਤੋਂ 10.06 ਕਰੋੜ ਰੁਪਏ ਦੀ ਰਿਕਵਰੀ ਸ਼ਾਮਿਲ ਹੈ।

ਪੰਜਾਬ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਦ੍ਰਿੜ੍ਹ ਵਚਨਬੱਧ-ਮੁੱਖ ਮੰਤਰੀ

ਮੰਤਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਭਲਾਈ ਲਈ ਵੱਖ ਵੱਖ ਸਕੀਮਾਂ ਉਲੀਕੀਆਂ ਹੋਈਆਂ ਹਨ ਜਿਨ੍ਹਾਂ ਦੇ ਅਧੀਨ ਸੂਬੇ ਦੇ ਵਸ਼ੰਦਿਆਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਾਂ ਦੀ ਅਦਾਇਗੀ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਟੇਟ ਪੈਨਸ਼ਨ ਸਕੀਮ ਅਧੀਨ ਵਿੱਤੀ ਸਾਲ 2024-25 ਲਈ ਸੂਬਾ ਸਰਕਾਰ ਵੱਲੋਂ 5924.50 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹੀਨਾ ਜੁਲਾਈ 2024 ਤੱਕ 2505.52 ਕਰੋੜ ਰੁਪਏ ਦੀ ਰਾਸ਼ੀ 33,58,159 ਲਾਭਪਾਤਰੀਆਂ ਦੀ ਪੈਨਸ਼ਨ ਲਈ ਸਰਕਾਰ ਵੱਲੋਂ ਖਰਚੀ ਜਾ ਚੁੱਕੀ ਹੈ। ਇਹ ਰਾਸ਼ੀ ਬੁਢਾਪਾ ਪੈਨਸ਼ਨ, ਵਿਧਵਾ ਅਤੇ ਨਿਆਸ਼ਰਿਤ ਔਰਤਾਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਸਕੀਮ ਅਧੀਨ ਦਿੱਤੀ ਜਾਂਦੀ ਹੈ।ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਪੈਨਸ਼ਨ ਦਾ ਲਾਭ ਹਰ ਲੋੜਵੰਦ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨਾਗਰਿਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਲਈ ਪੂਰੀ ਇਮਾਨਦਾਰੀ ਨਾਲ ਲਗਾਤਾਰ ਕੰਮ ਕਰ ਰਹੀ ਹੈ।

 

Related posts

ਅਕਾਲੀ ਦਲ ਨੇ ਸੀਨੀਅਰ ਆਗੂ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਲਿਆ ਵਾਪਸ

punjabusernewssite

ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਸਰਕਾਰੀ ਸਕੂਲਾਂ ਵਿੱਚ ਇਨਕਲਾਬੀ ਸੁਧਾਰਾਂ ਲਈ ਵਿਆਪਕ ਪੱਧਰ ’ਤੇ ਮੁਹਿੰਮ ਜਾਰੀ

punjabusernewssite

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਟਰੇਨਿੰਗ ਪਾਰਟਰਨਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ

punjabusernewssite