ਚੰਡੀਗੜ੍ਹ, 9 ਜੂਨ – ਹਰਿਆਣਾ ਵਿਚ ਗਰੀਬ ਲੋਕਾਂ ਦੇ ਸਿਰ ’ਤੇ ਛੱਤ ਮਹੁਇਆ ਕਰਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਸਰਕਾਰ 10 ਜੂਨ ਨੁੰ 7500 ਤੋਂ ਵੱਧ ਬੀਪੀਐਲ ਲਾਭਕਾਰਾਂ ਨੂੰ 100-100 ਗਜ ਦੇ ਪਲਾਂਟਾਂ ਦਾ ਕਬਜਾ ਪ੍ਰਮਾਣ ਪੱਤਰ ਪ੍ਰਦਾਨ ਕਰੇਗੀ। ਸੋਨੀਪਤ ਵਿਚ ਹੋ ਰਹੇ ਰਾਜ ਪੱਧਰੀ ਸਮਾਰੋਹ ਦੌਰਾਨ ਕਬਜਾ ਦੇ ਕੇ ਇੰਨ੍ਹਾਂ ਦੇ ਪਲਾਂਟਾਂ ਦੀ ਰਜਿਸਟਰੀ ਵੀ ਮੌਕੇ ’ਤੇ ਹੀ ਕਰਵਾਈ ਜਾਵੇਗੀ।ਇਹ ਐਲਾਨ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਇੱਥੇ ਪ੍ਰਬੰਧਿਤ ਪ੍ਰੈਸ ਕਾਨਫਰੈਂਸ ਨੁੰ ਸੰਬੋਧਿਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਦਸਿਆ ਕਿ ਪ੍ਰਬੰਧਿਤ ਕੀਤਾ ਜਾਵੇਗਾ, ਜਿੱਥੇ ਅਜਿਹੇ ਲੋਕਾਂ ਨੁੰ ਪਲਾਂਟਾਂ ਦਾ ਕਬਜਾ ਦਿੱਤਾ ਜਾਵੇਗਾ।
ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਲੋਕਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ
ਨਾਇਬ ਸਿੰਘ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਪਲਾਟ ਅਲਾਟ ਕਰਨ ਦੀ ਗੱਲ ਕਹੀ ਸੀ,ਪਰ ਉਨ੍ਹਾਂ ਨੇ ਉਨ੍ਹਾਂ ਦੇ ਹਾਲਾਤਾਂ ’ਤੇ ਛੱਡ ਦਿੱਤਾ ਅਤੇ ਨਾ ਹੀ ਲੋਕਾਂ ਨੂੰ ੋਕੋਈ ਕਾਗਜ ਦਿੱਤੇ। ਪਿਛਲੇ 15 ਸਾਲਾਂ ਵਿਚ ਉਨ੍ਹਾਂ ਨੁੰ ਪਲਾਟਾਂ ਦਾ ਕਬਜਾ ਹੀ ਨਹੀਂ ਦਿੱਤਾ ਗਿਆ। ਇਹ ਲੋਕ ਲਗਾਤਾਰ ਪਲਾਟ ਦੇ ਕਬਜੇ ਲਈ ਚੱਕਰ ਕੱਟ ਰਹੇ ਸਨ। ਅਜਿਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਲ 2024-25 ਦੇ ਬਜਟ ਭਾਸ਼ਨ ਵਿਚ ਐਲਾਨ ਕੀਤਾ ਸੀ ਕਿ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਅਜਿਹੇ ਲਗਭਗ 20,000 ਤੋਂ ਵੱਧ ਲਾਭਕਾਰਾਂ ਨੂੰ ਪਲਾਟਾਂ ਦਾ ਕਬਜਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਬਾਕੀ 12500 ਲਾਭਕਾਰਾਂ ਨੁੰ ਸਰਕਾਰ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਪਰਿਵਾਰ ਨੂੰ ਪਲਾਟ ਖਰੀਦਣ ਲਈ 1 ਲੱਖ ਰੁਪਏ ਨਗਦ ਦੀ ਰਕਮ ਦਵੇਗੀ।
ਮੋਦੀ ਸਰਕਾਰ ‘ਚ ਪੰਜਾਬ ਤੋਂ ਰਵਨੀਤ ਬਿੱਟੂ ਹੋਣਗੇ ਰਾਜ ਮੰਤਰੀ ਵਜੋਂ ਸ਼ਾਮਿਲ
ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਸਰਵੇ ਰਾਹੀਂ ਨਵੇਂ ਯੋਗ ਲੋਕਾਂ ਨੂੰ ਚੋਣ ਕਰ ਰਹੀ ਹੈ। ਅਜਿਹੇ ਲਾਭਕਾਰਾਂ ਦੇ ਲਈ ਸਰਕਾਰ ਜਲਦੀ ਹੀ ਇਕ ਪੋਰਟਲ ਖੋਲੇਗੀ, ਜਿਸ ’ਤੇ ਇਹ ਲੋਕ ਮਕਾਨ ਦੇ ਲਈ ਬਿਨੈ ਕਰ ਸਕਣਗੇ। ਇਸ ਮੌਕੇ ’ਤੇ ਰਾਜਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਚੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਤੇ ਭਾਜਪਾ ਮਹਿਲਾ ਵਿੰਗ ਦੀ ਵਾਈਸ ਚੇਅਰਮੈਨ ਬੰਤੋ ਕਟਾਰਿਆ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।
Share the post "7500 ਤੋਂ ਵੱਧ ਲਾਭਕਾਰੀਆਂ ਨੂੰ ਸਰਕਾਰ ਦੇਵੇਗੀ 100-100 ਗਜ ਦੇ ਪਲਾਟਾਂ ਦਾ ਕਬਜਾ ਪ੍ਰਮਾਣ ਪੱਤਰ:ਨਾਇਬ ਸੈਣੀ"