ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਨਗਦ ਰਾਸ਼ੀ ਨਾਲ ਕੀਤੀ ਗਈ ਆਰਥਿਕ ਮੱਦਦ
ਕੋਟਕਪੂਰਾ, 23 ਫਰਵਰੀ : ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ‘ਅੱਜ ਦੇ ਬੱਚੇ ਕੱਲ ਦੇ ਨੇਤਾ’ ਅਤੇ ‘ਜੈ ਜਵਾਨ-ਜੈ ਕਿਸਾਨ’ ਦੇ ਨਾਹਰੇ ਲਾ ਕੇ ਸਿਰਫ ਸਿਆਸੀ ਰੋਟੀਆਂ ਸੇਕੀਆਂ, ਨਾ ਤਾਂ ਬੱਚਿਆਂ ਲਈ ਕੁਝ ਕੀਤਾ ਤੇ ਨਾ ਹੀ ਜਵਾਨਾ ਜਾਂ ਕਿਸਾਨਾ ਦਾ ਭਵਿੱਖ ਸੁਰੱਖਿਅਤ ਕਰਨ ਲਈ ਕੋਈ ਰਣਨੀਤੀ ਬਣਾਈ, ਸਿਰਫ ਆਪਣੀਆਂ ਤਿਜੋਰੀਆਂ ਭਰਨ ਵੱਲ ਹੀ ਧਿਆਨ ਦਿੱਤਾ। ਸਥਾਨਕ ਪ੍ਰੇਮ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੱਗਣ ਵਾਲੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਕਲਾਸ ਦੇਖਣ ਲਈ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ
ਭਾਜਪਾ ਇੰਡੀਆ ਗਠਜੋੜ ਨੂੰ ਛੱਡਣ ਲਈ ਕੇਜਰੀਵਾਲ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਬਣਾ ਰਹੀ ਹੈ ਯੋਜਨਾ: ਹਰਪਾਲ ਚੀਮਾ
ਦੇ ਬੱਚਿਆਂ ਤੇ ਨੌਜਵਾਨਾ ਦੇ ਸੁੰਦਰ ਭਵਿੱਖ ਲਈ ਵਧੀਆ ਅਤੇ ਮੁਫਤ ਪੜਾਈ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਤਹਿਤ ਸਕੂਲਾਂ ਨੂੰ ਕਰੋੜਾਂ ਰੁਪਏ ਗਰਾਂਟਾਂ ਦੇ ਤੌਰ ’ਤੇ ਦੇ ਕੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਅਤੇ ਮਿਆਰੀ ਪੜਾਈ ਕਰਾਉਣ ਦੇ ਯਤਨ ਜਾਰੀ ਹਨ। ਉਹਨਾਂ ਵਿਸ਼ੇਸ਼ ਲੋੜਾਂ ਵਾਲੇ 20 ਬੱਚਿਆਂ ਨੂੰ 2000 ਰੁਪਏ ਪ੍ਰਤੀ ਬੱਚਾ ਦੇ ਹਿਸਾਬ ਨਾਲ ਕੁੱਲ 40 ਹਜਾਰ ਰੁਪਏ ਜਦਕਿ ਮਿਡ-ਡੇ-ਮੀਲ ਵਾਲੀਆਂ ਤਿੰਨ ਵਲੰਟੀਅਰਾਂ ਨੂੰ ਵੀ 2000 ਰੁਪਏ ਪ੍ਰਤੀ ਵਲੰਟੀਅਰ ਅਰਥਾਤ 6 ਹਜਾਰ ਰੁਪਏ ਸੌਂਪਦਿਆਂ ਆਖਿਆ ਕਿ ਮਹਿੰਗਾਈ ਦੇ ਯੁੱਗ ਵਿੱਚ ਇਹਨਾਂ ਵੱਲ ਧਿਆਨ ਦੇਣ ਦੀ ਵੀ ਜਰੂਰਤ ਹੈ। ਉਹਨਾ ਕਿਹਾ ਕਿ ਸਕੂਲ ਆਫ ਐਮੀਨੈਂਸ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇ ਰਿਹਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਅਤੇ ਬੱਚੇ ਵੀ ਹਾਜ਼ਰ ਸਨ।
Share the post "ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਸ਼ੋਸ਼ੇਬਾਜੀ ਨਾਲ ਬੁੱਤਾ ਸਾਰ ਕੇ ਕੀਤੀ ਖਾਨਾਪੂਰਤੀ:ਸੰਧਵਾਂ"