Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡਾ ਸੰਕਲਪ ਪੁਲਿਸ ਫੋਰਸ ਨੂੰ ਆਧੁਨਿਕ ਸਰੋਤਾਂ, ਬੇਹਤਰ ਅਵਸਰੰਚਨਾ ਅਤ ਆਧੁਨਿਕ ਸਿਖਲਾਈ ਨਾਲ ਸਸ਼ਕਤ ਬਣਾ ਕੇ ਹਰਿਆਣਾ ਦੀ ਕਾਨੂੰਨ-ਵਿਵਸਥਾ ਨੂੰ ਦੇਸ਼ ਵਿੱਚ ਇੱਕ ਮਾਡਲ ਵੱਜੋਂ ਸਥਾਪਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਫੋਰਸ ਦੇ ਆਧੁਨਿਕਰਨ ‘ਤੇ 300 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ ਅਤੇ 5500 ਨਵੇਂ ਪੁਲਿਸ ਜਵਾਨਾਂ ਦੀ ਭਰਤੀ ਪ੍ਰਕਿਰਿਆ ਚਲ ਰਹੀ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਕਮਾਂਡੋ ਸਿਖਲਾਈ ਕੇਂਦਰ ਪੰਚਕੂਲਾ ਵਿੱਚ ਸਵੈਟ ਕਮਾਂਡੋ ਕੋਰਸ ਦੇ ਛੇਵੇਂ ਬੈਚ ਦੇ ਸਮਾਪਨ ਸਮਾਰੋਹ ਨੂੰ ਮੁੱਖ ਮਹਿਮਾਨ ਵੱਜੋਂ ਸੰਬੋਧਿਤ ਕਰ ਰਹੇ ਸਨ। ਇਸ ਕੋਰਸ ਵਿੱਚ 88 ਜਵਾਨਾਂ, ਜਿਸ ਵਿੱਚ 11 ਪੀ.ਐਸ.ਆਈ. ਅਤੇ 77 ਹੋਰ ਰੈਂਕ ਦੇ ਜਵਾਨ ਸ਼ਾਮਲ ਹਨ, ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਪ੍ਰਦਾਨ ਕੀਤੀ ਗਈ ਹੈ।ਇਸ ਮੌਕੇ ‘ਤੇ ਮੁੱਖ ਮੰਤਰੀ ਨੇ 85 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਭਾਸੀ ਫਾਇਰਿੰਗ ਸਿਖਲਾਈ ਕੇਂਦਰ ਦਾ ਵੀ ਉਦਘਾਟਨ ਕੀਤਾ। ਇਹ ਆਧੁਨਿਕ ਫਾਇਰਿੰਗ ਸਿਖਲਾਈ ਕੇਂਦਰ ਆਧੁਨਿਕ ਤਕਨੀਕ ਅਤੇ ਸਿਖਲਾਈ ਦਾ ਅਜਿਹਾ ਸੰਗਮ ਹੈ ਜੋ ਜਵਾਨਾਂ ਨੂੰ ਮੌਜ਼ੂਦਾ ਹਾਲਾਤਾਂ ਦਾ ਸਟੀਕ ਅਨੁਭਵ ਪ੍ਰਦਾਨ ਕਰੇਗਾ। ਇਹ ਕੇਂਦਰ ਜਵਾਨਾਂ ਨੂੰ ਬਿਨਾ ਜੋਖਿਮ ਦੇ ਜਟਿਲ ਹਾਲਾਤਾਂ ਵਿੱਚ ਅਭਿਆਸ ਦਾ ਮੌਕਾ ਦੇਵੇਗਾ, ਉਨ੍ਹਾਂ ਦੀ ਪ੍ਰਕਿਰਿਆ ਸਮੇ ਨੂੰ ਬੇਹਤਰ ਬਣਾਵੇਗਾ ਅਤੇ ਉਨ੍ਹਾਂ ਦੀ ਫਾਇਰਿੰਗ ਸਟੀਕਤਾ ਨੂੰ ਨਵੀਂ ਉੱਚਾਇਆਂ ਤੱਕ ਲੈਅ ਜਾਵੇਗਾ। ਇਸ ਨਾਲ ਸਿਖਲਾਈ ਵੱਧ ਪ੍ਰਭਾਵੀ, ਵਿਗਿਆਨਕ ਅਤੇ ਨਤੀਜੇ ਵਾਲੀ ਬਣੇਗੀ।
ਇਹ ਵੀ ਪੜ੍ਹੋ
ਮੁੱਖ ਮੰਤਰੀ ਨੇ ਕਿਹਾ ਕਿ ਕਮਾਂਡੋ ਟ੍ਰੇਨਿੰਗ ਸੈਂਟਰ ਪੰਚਕੂਲਾ ਦੀ ਸਥਾਪਨਾ ਸਾਲ 1984 ਵਿੱਚ ਕੀਤੀ ਗਈ ਸੀ ਅਤੇ 4 ਮਾਰਚ, 1985 ਤੋਂ ਇੱਥੇ ਉਪਚਾਰਿਕ ਰੂਪ ਨਾਲ ਕਮਾਂਡੋ ਸਿਖਲਾਈ ਦਿੱਤੀ ਜਾ ਰਹੀ ਹੈ। ਉਸ ਸਮੇ ਸੂਬੇ ਦੇ ਸਾਹਮਣੇ ਉਭਰਦੀ ਸੁਰੱਖਿਆ ਚੁਣੌਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕੇਂਦਰ ਦੀ ਕਲਪਨਾ ਕੀਤੀ ਗਈ ਸੀ, ਤਾਂ ਜੋ ਵਿਸ਼ੇਸ਼ ਮੁਹਿੰਮਾਂ ਲਈ ਉੱਚ ਟ੍ਰੇਂਡ ਫੋਰਸ ਤਿਆਰ ਕੀਤੀ ਜਾ ਸਕੇ। ਲਗਭਗ 12 ਏਕੜ ਖੇਤਰ ਵਿੱਚ ਫੈਲਿਆ ਇਹ ਸਿਖਲਾਈ ਕੇਂਦਰ ਅੱਜ ਹਰਿਆਣਾ ਪੁਲਿਸ ਦੀ ਬਹਾਦਰੀ ਦਾ ਜੀਉਂਦਾ ਜਾਗਦਾ ਅਧਿਆਏ ਬਣ ਚੁੱਕਾ ਹੈ। ਇੱਥੇ ਬੇਸਿਕ ਕਮਾਂਡੋ ਕੋਰਸ ਤੋਂ ਲੈਅ ਕੇ ਸਵੈਟ ਕਮਾਂਡੋ ਕੋਰਸ ਸਮੇਤ 12 ਤਰ੍ਹਾਂ ਦੇ ਵਿਸ਼ੇਸ਼ ਸਿਲੇਬਸ ਸੰਚਾਲਿਤ ਕੀਤੇ ਜਾ ਰਹੇ ਹਨ। ਹੁਣ ਤੱਕ ਇੱਥੋਂ 25 ਹਜ਼ਾਰ 700 ਜਵਾਨ ਸਿਖਲਾਈ ਪ੍ਰਾਪਤ ਕਰ ਸੂਬੇ ਅਤੇ ਦੇਸ਼ ਦੀ ਸੇਵਾ ਵਿੱਚ ਸਮਰਪਿਤ ਹੋ ਚੁੱਕੇ ਹਨ।ਮੁੱਖ ਮੰਤਰੀ ਨੇ ਸਵੈਟ ਕਮਾਂਡੋ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਜਵਾਨ ਸਵੈਟ ਕਮਾਂਡੋ ਬਣਦਾ ਹੈ ਤਾਂ ਉਹ ਸਿਰਫ ਇੱਕ ਰੈਂਕ ਨਹੀਂ ਪਾਉਂਦਾ ਸਗੋਂ ਉਹ ਰਾਜ ਦੀ ਸੁਰੱਖਿਆ ਦਾ ਸਭ ਤੋਂ ਸਸ਼ਕਤ ਪਹਿਰੇਦਾਰ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਵੈਟ ਕਮਾਂਡੋ ਕੋਰਸ ਦੌਰਾਨ ਜਵਾਨਾਂ ਨੇ ਐਂਟੀ-ਟੇਰਰ ਆਪਰੇਸ਼ਨ, ਕਲੋਜ ਕਵਾਰਟਰ ਬੈਟਲ, ਡ੍ਰੋਨ ਆਪਰੇਸ਼ਨ, ਆਈਈਡੀ ਹੈਂਡਲਿੰਗ ਅਤੇ ਫਾਇਰ ਫਾਇਟਿੰਗ ਜਿਹੀ ਖਾਸ ਤਕਨੀਕਾਂ ਵਿੱਚ ਮਾਹਿਰਤਾ ਹਾਸਲ ਕੀਤੀ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਪੁਲਿਸ ਫੋਰਸ ਦੇ ਆਧੁਨਿਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਆਧੁਨਿਕ ਹਥਿਆਰ, ਬੇਹਤਰ ਬੁਲੇਟਪਰੂਫ਼ ਉਪਕਰਨ, ਸੰਚਾਰ ਪ੍ਰਣਾਲੀ ਨੂੰ ਮਜਬੂਤ ਕਰਨਾ, ਸਾਇਬਰ ਲੈਬ ਦੀ ਸਥਾਪਨਾ ਅਤੇ ਸਿਖਲਾਈ ਸੰਸਥਾਨਾਂ ਦਾ ਅਪਗੇ੍ਰਡੇਸ਼ਨ, ਇਹ ਸਾਰੇ ਕਦਮ ਇਸੇ ਦਿਸ਼ਾ ਵਿੱਚ ਚੁੱਕੇ ਗਏ ਹਨ।
ਇਹ ਵੀ ਪੜ੍ਹੋ
ਸ੍ਰੀ ਸੈਣੀ ਨੇ ਕਿਹਾ ਕਿ ਸਰਕਾਰ ਦਾ ਟੀਚਾ, ਹਰਿਆਣਾ ਦੀ ਸੁਰੱਖਿਆ ਵਿਵਸਥਾ ਨੂੰ ਦੇਸ਼ ਵਿੱਚ ਸਭ ਤੋਂ ਵਧੀਆ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉਦੇਸ਼ ਨੂੰ ਪੂਰਾ ਕਰਨ ਲਈ ਰਾਜ ਵਿੱਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਦੇ ਰਾਜ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਜਾ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਪ੍ਰਤੀ ਸੁਰੱਖਿਆ ਦੀ ਪ੍ਰਤੀਬੱਧਤਾ ਨਾਲ ਸਾਲ 2025 ਵਿੱਚ ਮਹਿਲਾਵਾਂ ਵਿਰੁਧ ਅਪਰਾਧਾਂ ਵਿੱਚ 16 ਫੀਸਦੀ ਦੀ ਕਮੀ ਆਈ ਹੈ। ਸਾਇਬਰ ਕਰਾਇਮ ਵਿਰੁਧ ਲੜਾਈ ਵਿੱਚ ਹਰਿਆਣਾ ਦੇਸ਼ ਵਿੱਚ ਸਭ ਤੋਂ ਅੱਗੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ-ਮੁਕਤ ਹਰਿਆਣਾ ਦੇ ਸੰਕਲਪ ਨਾਲ, ਅਸੀ ਐਕਸ਼ਨ ਪਲਾਨ-2029 ਨਾਲ ਮਜਬੂਤੀ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਧੁਬਨ ਸਥਿਤ ਪੁਲਿਸ ਕਾਂਪਲੈਕਸ ਦੀ ਫਾਰੇਂਸਿਕ ਸਾਇੰਸ ਪ੍ਰਯੋਗਸ਼ਾਲਾ ਵਿੱਚ ਟੈ੍ਰਕਿਆ ਬਾਰ-ਕੋਡਿੰਗ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਵੈਟ ਕਮਾਂਡੋ ਕੋਰਸ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਮਾਂਡੋ ਨੂੰ ਟ੍ਰਾਫੀ ਨਾਲ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਮਾਂਡੋ ਟ੍ਰੇਨਿੰਗ ਸੈਂਟਰ ਵਿੱਚ ਵੱਖ ਵੱਖ ਸੁਰੱਖਿਆ ਉਪਕਰਨਾਂ ਅਤੇ ਆਭਾਸੀ ਫਾਇਰਿੰਗ ਸਿਖਲਾਈ ਕੇਂਦਰ ਦਾ ਅਵਲੋਕਨ ਕੀਤਾ।ਇਸ ਮੌਕੇ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਅਜੈ ਸਿੰਘਲ , ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਵਧੀਕ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਅਮਿਤਾਭ ਢਿੱਲੋਂ, ਵਧੀਕ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸੰਜੈ ਕੁਮਾਰ, ਪੁਲਿਸ ਕਮੀਸ਼ਨਰ ਪੰਚਕੂਲਾ ਸ੍ਰੀ ਸ਼ਿਬਾਸ ਕਵਿਰਾਜ, ਆਈਜੀਪੀ ਸ੍ਰੀ ਰਾਕੇਸ਼ ਆਰਿਆ, ਆਈਜੀਪੀ ਸਿਕਯੋਰਿਟੀ ਸ੍ਰੀ ਪੰਕਜ ਨੈਨ, ਆਈਜੀਪੀ ਸੀਆਈਡੀ ਸ੍ਰੀ ਅਸ਼ੋਕ ਕੁਮਾਰ, ਡਿਪਟੀ ਕਮੀਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮੀਸ਼ਨਰ ਸ੍ਰੀਮਤੀ ਸਰਿਸ਼ਟੀ ਗੁਪਤਾ ਸਮੇਤ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





