Maharashtra News:ਮਹਾਰਾਸ਼ਟਰ ਦੇ ਵਿਚ ਇੱਕ ਅਨੌਖੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਵੱਲੋਂ ਕਰਵਾਏ 1 ਕਰੋੜ ਦੇ ਬੀਮੇ ਨੂੰ ਲੈਣ ਲਈ ਆਪਣੀ ਕਾਰ ਵਿਚ ਇੱਕ ਅਜਨਬੀ ਬੰਦੇ ਨੂੰ ਹੀ ਜਿੰਦ ਸਾੜ ਦਿੱਤਾ ਗਿਆ। ਕੁੱਝ ਸਮੇਂ ਤੱਕ ਉਸਦੀ ਇਹ ਫ਼ਿਲਮੀ ਕਹਾਣੀ ਚੱਲੀ ਵੀ ਪ੍ਰੰਤੂ ਪੁਲਿਸ ਦੇ ਤੇਜ਼-ਦਿਮਾਗ ਨੇ ਆਖ਼ਰਕਾਰ ਉਸਦੀ ਇਸ ਝੂਠੀ ਕਹਾਣੀ ਦਾ ਅੰਤ ਕਰਕੇ ਫ਼ਿਲਮੀ ਸਟਾਇਲ ਦੇ ਵਿਚ ਫ਼ੜ ਲਿਆ। ਇਹ ਕਹਾਣੀ ਹੈ ਕਿ ਮਹਾਰਾਸ਼ਟਰ ਦੇ ਲਾਤੂਰ ਇਲਾਕੇ ਦੀ। ਜਿੱਥੇ ਐਤਵਾਰ ਦੀ ਅੱਧੀ ਰਾਤ ਨੂੰ ਪੁਲਿਸ ਕੋਲ ਇੱਕ ਸੂਚਨਾ ਆਈ ਕਿ ਵਨਵਾੜਾ ਰੋਡ ‘ਤੇ ਇੱਕ ਕਾਰ ਨੂੰ ਅੱਗ ਲੱਗ ਗਈ ਹੈ। ਫ਼ਾਈਰ ਬ੍ਰਿਗੇਡ ਦੀ ਗੱਡੀ ਦੀ ਮੱਦਦ ਨਾਲ ਅੱਗ ਬੁਝਾਈ ਗਈ। ਇਸ ਦੌਰਾਨ ਕਾਰ ਵਿਚ ਡਰਾਈਵਰ ਸੀਟ ‘ਤੇ ਪਏ ਵਿਅਕਤੀ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ।ਲਾਸ਼ ਕੋਲੋਂ ਸਿਵਾਏ ਇੱਕ ਬਰੇਸਲੈਟ ਦੇ, ਪਹਿਚਾਣ ਲਈ ਹੋਰ ਕੁੱਝ ਨਹੀਂ ਮਿਲਿਆ।
ਇਹ ਵੀ ਪੜ੍ਹੋ ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ;ਜਿਸਦੇ ਪਿੱਛੇ ਸਿਰ ਦਾ ਸਾਈਂ ਛੱਡਿਆ,ਉਸਨੇ ਹੀ ਦਿੱਤੀ ਦਰਦਨਾਕ ਮੌ+ਤ
ਐਸਪੀ ਅਮੋਲ ਤਾਂਬੇ ਨੇ ਮੀਡੀਆ ਨੂੰ ਦਸਿਆ ਕਿ,”ਸੜੀ ਹੋਈ ਕਾਰ ਦੇ ਆਧਾਰ ‘ਤੇ ਮ੍ਰਿਤਕ ਦੀ ਸਿਨਾਖ਼ਤ ਕੀਤੀ ਗਈ ਤੇ ਪਤਾ ਚੱਲਿਆ ਕਿ ਇਹ ਗਣੈਸ ਚੌਹਾਨ ਨਾਂ ਦਾ ਵਿਅਕਤੀ ਸੀ, ਜੋਕਿ ਆਪਣੇ ਇੱਕ ਰਿਸ਼ਤੇਦਾਰ ਦੀ ਕਾਰ ਲੈ ਕੇ ਗਿਆ ਸੀ।” ਪੁਲਿਸ ਅਧਿਕਾਰੀ ਮੁਤਾਬਕ ਇਸ ਦੌਰਾਨ ਕੁੱਝ ਤੱਥ ਅਜਿਹੇ ਸਾਹਮਣੇ ਆਏ, ਜੋ ਕਾਰ ਨੂੰ ਅੱਗ ਲੱਗਣ ‘ਤੇ ਸ਼ੰਕੇ ਖੜ੍ਹੇ ਕਰ ਰਹੇ ਸਨ। ਜਿਸਦੇ ਚੱਲਦੇ ਗਣੈਸ਼ ਚੌਹਾਨ ਦੀ ਡੁੰਘਾਈ ਨਾਲ ਪੜਤਾਲ ਕੀਤੀ ਗਈ ਤੇ ਪਤਾ ਲੱਗਿਆ ਕਿ ਉਸਦੇ ਇੱਕ ਔਰਤ ਨਾਲ ਪ੍ਰੇਮ ਸਬੰਧ ਸਨ। ਪੁਲਿਸ ਨੇ ਔਰਤ ਨੂੰ ਸੱਦ ਕੇ ਪੁੱਛਗਿਛ ਕੀਤੀ ਤਾਂ ਕਹਾਣੀ ਕੁਝ ਹੋਰ ਨਿਕਲ ਕੇ ਸਾਹਮਣੇ ਆ ਗਈ। ਪੁਛਗਿਛ ਦੌਰਾਨ ਹੀ ਕਾਰ ਵਿਚ ਜਿੰਦਾਂ ਸੜ ਕੇ ਮਰੇ ਗਣੈਸ਼ ਦਾ ਔਰਤ ਨੂੰ ਮੈਸੇਜ਼ ਆ ਗਿਆ। ਜਦ ਪੁਲਿਸ ਨੇ ਸਖ਼ਤੀ ਕੀਤੀ ਤਾਂ ਔਰਤ ਵੀ ਟੁੱਟ ਗਈ ਤੇ ਉਸਨੇ ਸਚਾਈ ਬਿਆਨ ਕਰ ਦਿੱਤੀ ਕਿ ਮਰਨ ਵਾਲਾ ਗਣੈਸ਼ ਨਹੀਂ ਹੈ। ਉਸਨੇ ਆਪਣਾ ਪਹਿਲਾਂ ਨੰਬਰ ਬੰਦ ਕਰਕੇ ਨਵਾਂ ਨੰਬਰ ਲੈ ਲਿਆ। ਪੁਲਿਸ ਨੇ ਉਸ ਸਮੇਂ ਨੰਬਰ ਦੇ ਆਧਾਰ ‘ਤੇ ਗਣੈਸ਼ ਨੂੰ ਸਿੰਧੂਦੁਰਗ ਜ਼ਿਲ੍ਹੇ ਦੇ ਵਿਜੇਦੁਰਗ ਇਲਾਕੇ ਵਿਚੋਂ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ ਬਠਿੰਡਾ-ਬਰਨਾਲਾ ਕੌਮੀ ਮਾਰਗ ‘ਤੇ ਭਿਆਨਕ ਹਾਦਸਾ; ਮਾਂ ਤੇ ਧੀ ਹੋਈ ਮੌ+ਤ, ਪਿਤਾ ਗੰਭੀਰ ਜਖ਼ਮੀ
ਜਦ ਪੁਲਿਸ ਨੇ ਗਣੈਸ਼ ਚੌਹਾਨ ਕੋਲੋਂ ਪੁਛਗਿਛ ਕੀਤੀ ਤਾਂ ਉਸਨੇ ਸੱਚ-ਸੱਚ ਬਿਆਨ ਕਰ ਦਿੱਤਾ ਕਿ ਇੱਕ ਕਰੋੜ ਦੇ ਕਰਵਾਏ ਬੀਮੇ ਨੂੰ ਹਾਸਲ ਕਰਨ ਦੇ ਲਾਲਚ ਵਿਚ ਉਸਨੇ ਇਹ ਝੂਠਾ ਡਰਾਮਾ ਰਚਿਆ ਸੀ। ਪੁਲਿਸ ਨੇ ਫ਼ਿਰ ਕਾਰ ਵਿਚ ਜਿੰਦਾ ਸੜੇ ਵਿਅਕਤੀ ਬਾਰੇ ਪੁਛਿਆ ਤਾਂ ਗਣੈਸ਼ ਨੇ ਦਸਿਆ ਕਿ ਜਦ ਉਹ ਕਾਰ ਵਿਚ ਵਨਵਾੜਾ ਵੱਲ ਜਾ ਰਿਹਾ ਸੀ ਤਾਂ ਓਸਾ ਦੇ ਕੋਲ ਇੱਕ ਅਜਨਬੀ ਵਿਅਕਤੀ ਨੂੰ ਕਾਰ ‘ਤੇ ਲਿਫ਼ਟ ਦੱਤੀ ਸੀ, ਜਿਸਨੇ ਅੱਗੇ ਜਾਣਾ ਸੀ। ਗੋਵਿੰਦ ਯਾਦਵ ਨਾਮ ਦਾ ਵਿਅਕਤੀ, ਜੋਕਿ ਉਸਦੇ ਨਾਲ ਕਾਰ ਵਿਚ ਬੈਠਾ ਸੀ, ਕੁੱਝ ਨਸ਼ੇ ਵਿਚ ਸੀ। ਜਿਸਦੇ ਚੱਲਦੇ ਉਸਦੇ ਮਨ ਵਿਚ ਲਾਲਚ ਆ ਗਿਆ ਤੇ ਅੱਧੀ ਰਾਤ ਨੂੰ ਉਸਨੇ ਉਕਤ ਵਿਅਕਤੀ ਨੂੰ ਡਰਾਈਵਰ ਸੀਟ ‘ਤੇ ਬਿਠਾ ਕੇ ਕਾਰ ਨੂੰ ਅੱਗ ਲਗਾ ਦਿੱਤੀ।ਅੱਗ ਲੱਗਣ ਨਾਲ ਕਾਰ ਸੜ ਕੇ ਸੁਆਹ ਹੋ ਗਈ, ਲਾਸ਼ ਇੰਨੀ ਬੁਰੀ ਤਰ੍ਹਾਂ ਸੜ ਗਈ ਸੀ ਕਿ ਪਛਾਣਨਾ ਮੁਸ਼ਕਲ ਹੋ ਗਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







