Thursday, April 30, 2026
spot_img
spot_img

ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ;ਜਿਸਦੇ ਪਿੱਛੇ ਸਿਰ ਦਾ ਸਾਈਂ ਛੱਡਿਆ,ਉਸਨੇ ਹੀ ਦਿੱਤੀ ਦਰਦਨਾਕ ਮੌ+ਤ

Date:

spot_img

Ludhiana News: ਦੋ ਦਿਨ ਪਹਿਲਾਂ ਪ੍ਰੇਮੀ ਹੱਥੋਂ ਮਾਰੀ ਗਈ ਲੁਧਿਆਣਾ ਦੀ ਨਰਸ ਰੇਖਾ ਦੇ ਕਤਲ ਮਾਮਲੇ ਵਿਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਸਾਹਮਣੇ ਆਈ ਜਾਣਕਾਰੀ ਮੁਤਾਬਕ ਨਾਂ ਸਿਰਫ਼ ਰੇਖਾ ਦੇ ਪ੍ਰੇਮ ਸਬੰਧਾਂ ਕਾਰਨ ਉਸਦਾ ਆਪਣਾ ਘਰ ਟੁੱਟ ਗਿਆ, ਬਲਕਿ ਪਤੀ ਨੂੰ ਜੇਲ੍ਹ ਯਾਤਰਾ ਕਰਨੀ ਪਈ ਤੇ ਹੁਣ ਦੋ ਛੋਟੇ ਮਾਸੂਮ ਬੱਚੇ ਵੀ ਰੁਲ ਗਏ। ਦੂਜੇ ਪਾਸੇ ਸ਼ਾਦੀ-ਸ਼ੁਦਾ ਪ੍ਰੇਮਿਕਾ ਦੇ ਚੱਕਰ ਵਿਚ ਪ੍ਰੇਮੀ ਅਮਿਤ ਨਿਸ਼ਾਦ ਵੀ ਪੀਜੀਆਈ ਚੰਡੀਗੜ੍ਹ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ, ਕਿਉਂਕਿ ਰੇਖਾ ਨੇ ਮਰਨ ਤੋਂ ਪਹਿਲਾਂ ਤਿੱਖੀ ਵਸਤੂ ਦੇ ਨਾਲ ਉਸਦਾ ਗੁਪਤ ਅੰਗ ਕੱਟ ਦਿੱਤਾ ਸੀ। ਮਿਲੀ ਸੂਚਨਾ ਮੁਤਾਬਕ ਰੇਖਾ ਦਾ 11 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਸਬੰਧਾਂ ਦੌਰਾਨ ਉਸਦੇ ਤਿੰਨ ਬੱਚੇ ਹੋਏ, ਜਿਸਦੇ ਵਿਚੋਂ ਦੋ ਲੜਕੇ ਅਤੇ ਇੱਕ ਲੜਕੀ ਸੀ। ਲੜਕੀ ਦੀ ਬੀਮਾਰੀ ਕਾਰਨ ਮੌਤ ਹੋ ਗਈ।

ਪ੍ਰੇਮੀ ਦੇ ਜਿੰਦਗੀ ‘ਚ ਆਉਣ ਤੋਂ ਬਾਅਦ ਪਤੀ ਨੂੰ ਛੱਡਿਆ
ਪੁਲਿਸ ਪੜਤਾਲ ਮੁਤਾਬਕ ਰੇਖਾ ਦਾ ਪਤੀ ਮੈਡੀਕਲ ਲਾਈਨ ਵਿਚ ਕੰਮ ਕਰਦਾ ਸੀ, ਜਿਸਨੇ ਰੇਖਾ ਨੂੰ ਵੀ ਪੜਾਈ ਕਰਵਾ ਕੇ ਨਰਸ ਬਣਵਾ ਦਿੱਤਾ। ਵਿਆਹ ਤੋਂ 6-7 ਸਾਲ ਬਾਅਦ ਦੋਨਾਂ ਪਤੀ-ਪਤਨੀ ਦੀ ਵਿਆਹੁਤਾ ਜਿੰਦਗੀ ਬਹੁਤ ਸੋਹਣੀ ਚੱਲਦੀ ਰਹੀ ਪ੍ਰੰਤੂ ਇਸ ਦੌਰਾਨ ਰੇਖਾ ਦੇ ਜੀਵਨ ਵਿਚ ਅਮਿਤ ਆ ਗਿਆ। ਹੋਲੀ-ਹੋਲੀ ਦੋਨਾਂ ਦੇ ਸਬੰਧਾਂ ਦਾ ਪਤਾ, ਉਸਦੇ ਪਤੀ ਨੂੰ ਵੀ ਚੱਲ ਗਿਆ, ਜਿਸਨੇ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਰੇਖਾ ਨੂੰ ਅਜਿਹਾ ਕਰਨ ਤੋਂ ਰੋਕਿਆ ਪ੍ਰੰਤੂ ਆਸ਼ਿਕੀ ਦਾ ਸਿਰ ‘ਤੇ ਭੂਤ ਸਵਾਰ ਕਰੀ ਬੈਠੀ ਰੇਖਾ ਨੇ ਉਸਦੀ ਗੱਲ ਨਾਂ ਮੰਨੀ, ਜਿਸਦੇ ਚੱਲਦੇ ਦੋਨਾਂ ਪਤੀ-ਪਤਨੀ ਵਿਚਕਾਰ ਲੜਾਈ ਝਗੜਾ ਹੋਣ ਲੱਗਿਆ ਤੇ ਇੱਕ ਅਜਿਹੇ ਹੀ ਲੜਾਈ ਝਗੜੇ ਵਿਚ ਰੇਖਾ ਨੇ ਆਪਣੇ ਪਤੀ ਵਿਰੁਧ ਪਰਚਾ ਦਰਜ਼ ਕਰਵਾ ਕੇ ਜੇਲ੍ਹ ਪਹੁੰਚਾ ਦਿੱਤਾ। ਜਿਸਤੋਂ ਬਾਅਦ ਉਹ ਦੋਨਾਂ ਬੱਚਿਆਂ ਨੂੰ ਲੈ ਕੇ ਅਲੱਗ ਰਹਿਣ ਲੱਗੀ। ਪਤੀ-ਪਤਨੀ ਵਿਚਕਾਰ ਤਲਾਕ ਦਾ ਕੇਸ ਵੀ ਚੱਲ ਪਿਆ।

 

ਰੇਖਾ ਨੂੰ ਇੰਸਟਾਗ੍ਰਾਮ ‘ਤੇ ਸੀ ਰੀਲਾਂ ਬਣਾਉਣ ਦਾ ਸ਼ੌਕ
ਆਪਣੇ ਪਤੀ ਤੋਂ ਵੱਖ ਰਹਿ ਰਹੀ ਰੇਖਾ ਨੂੰ ਇੰਸਟਾਗ੍ਰਾਮ ‘ਤੇ ਰੀਲ ਬਣਾਉਣ ਦਾ ਵੀ ਸ਼ੌਕ ਸੀ। ਉਹ ਗੀਤਾਂ ‘ਤੇ ਨੱਚਦੇ ਹੋਏ ਰੀਲ ਪੋਸਟ ਕਰਦੀ ਸੀ।ਹਾਲਾਕਿ ਉਸਨੇ ਆਪਣਾ ਇੱਕ ਛੋਟਾ ਜਿਹਾ ਕਲੀਨਿਕ ਵੀ ਖੋਲ ਲਿਆ ਸੀ ਪ੍ਰੰਤੂ ਉਹ ਜਿਆਦਾਤਰ ਰੀਲਾਂ ਬਣਾਉਣ ਵਿਚ ਬਿਜ਼ੀ ਰਹਿੰਦੀ ਸੀ।

ਪ੍ਰੇਮੀ ਵੱਲੋਂ ਕਿਧਰੇ ਹੋਰ ਮੰਗਣੀ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ
ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਵਾਲੇ ਦਿਨ ਰੇਖਾ ਤੇ ਅਮਿਤ ਪਹਿਲਾਂ ਦੀ ਤਰ੍ਹਾਂ ਇੱਕ ਹੋਟਲ ਵਿਚ ਮਿਲਣ ਲਈ ਆਏ ਹੋਏ ਸਨ, ਜਿੱਥੇ ਦੋਨਾਂ ਨੇ ਸਬੰਧ ਬਣਾਏ। ਇਸ ਦੌਰਾਨ ਅਮਿਤ ਨੇ ਉਸਨੂੰ ਆਪਣੀ ਮੰਗਣੀ ਹੋਣ ਦੀ ਗੱਲ ਦੱਸੀ, ਜਿਸਨੂੰ ਲੈ ਕੇ ਦੋਨਾਂ ਵਿਚਕਾਰ ਝਗੜਾ ਹੋ ਗਿਆ ਤੇ ਇਹ ਝਗੜਾ ਇੱਥੋਂ ਤੱਕ ਵਧ ਗਿਆ ਕਿ ਗੁੱਸੇ ਵਿਚ ਆਈ ਰੇਖਾ ਨੇ ਕੋਲ ਪਈ ਤਿੱਖੀ ਵਸਤੂ ਦੇ ਨਾਲ ਪ੍ਰੇਮੀ ਦੇ ਗੁਪਤ ਅੰਗ ਨੂੰ ਕੱਟ ਸੁੱਟਿਆ। ਜਿਸਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਅਮਿਤ ਨੇ ਵੀ ਉਸਦਾ ਗਲ ਘੁੱਟ ਦਿੱਤਾ। ਰੇਖਾ ਦੀ ਮੌਤ ਹੋਣ ਤੋਂ ਬਾਅਦ ਆਪਣੇ ਕੱਟੇ ਹੋਏ ਗੁਪਤ ਅੰਗ ਨਾਲ ਕੱਪੜਾ ਲਪੇਟ ਕੇ ਪ੍ਰੇਮੀ ਅਮਿਤ ਹੋਟਲ ਵਿਚੋਂ ਭੱਜ ਗਿਆ।

ਹਸਪਤਾਲ ਵਿਚ ਝੂਠੀ ਕਹਾਣੀ ਦੱਸ ਕੇ ਹੋਇਆ ਸੀ ਦਾਖ਼ਲ
ਆਪਣੇ ਕੱਟੇ ਹੋਏ ਗੁਪਤ ਅੰਗ ਦੇ ਨਾਲ ਅਮਿਤ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਦਾਖਲ ਹੋਇਆ, ਜਿੱਥੇ ਉਸਨੇ ਡਾਕਟਰਾਂ ਨੂੰ ਝੂਠੀ ਕਹਾਣੀ ਦੱਸੀ ਕਿ ਉਸ ਉੱਪਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਤੇ ਉਸਦੇ ਗੁਪਤ ਅੰਗ ‘ਤੇ ਤਿੱਖੀ ਵਸਤੂ ਮਾਰੀ। ਨਿਯਮਾਂ ਮੁਤਾਬਕ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਕੋਲ ਵੀ ਉਸਨੇ ਝੂਠੇ ਬਿਆਨ ਦਿੱਤੇ। ਪ੍ਰੰਤੂ ਦੂਜੇ ਪਾਸੇ ਇੱਕ ਹੋਟਲ ਵਿਚ ਇੱਕ ਔਰਤ ਦੇ ਕਤਲ ਹੋਣ ਅਤੇ ਉਸਦੇ ਨਾਲ ਦੇ ਸਾਥੀ ਦੇ ਭੱਜ ਜਾਣ ਦੀ ਖਬਰ ਆਉਂਦਿਆਂ ਹੀ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਮੁਲਜਮ ਨੇ ਸਾਰੀ ਸਚਾਈ ਬਿਆਨ ਕਰ ਦਿੱਤੀ। ਜਿਸਤੋਂ ਬਾਅਦ ਉਸਦੀ ਹਾਲਾਤ ਨੂੰ ਦੇਖਦਿਆਂ ਪੀਜੀਆਈ ਵਿਖੇ ਰੈਫ਼ਰ ਕਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Share post:

spot_img

Popular

More like this
Related

पंजाब में भाजपा सरकार बनने पर आमजन को देंगे हरियाणा जैसा सुशासन:नायब सिंह सैनी

👉पंजाब के धानक समाज ने हरियाणा के मुख्यमंत्री से...

ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੇ ਗੁਰਮਤਿ ਸਮਾਗਮਾਂ ਦੀ ਜਾਹੋ-ਜਲਾਲ ਨਾਲ ਆਰੰਭਤਾ

👉ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਰਸੇਵਾ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

👉ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਫਗਵਾੜਾ...