Punjabi Khabarsaar
ਖੇਡ ਜਗਤ

200 ਮੀਟਰ ਦੋੜ ਵਿੱਚ ਗੁਰਕਰਨਦੀਪ ਸਿੰਘ ਨੇ ਮਾਰੀ ਬਾਜ਼ੀ

ਬਠਿੰਡਾ 23 ਅਕਤੂਬਰ:ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਐਥਲੈਟਿਕਸ ਵਿੱਚ ਦਿਲਚਸਪ ਮੁਕਾਬਲੇ ਹੋ ਰਹੇ ਹਨ। ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ 200 ਮੀਟਰ ਅੰਡਰ 14 ਮੁੰਡੇ ਵਿੱਚ ਗੁਰਕਰਨਦੀਪ ਸਿੰਘ ਬਠਿੰਡਾ 1 ਨੇ ਪਹਿਲਾ, ਖੇਮਇੰਦਰ ਸਿੰਘ ਬਠਿੰਡਾ 1 ਨੇ ਦੂਜਾ, ਅੰਡਰ 17 ਮੁੰਡੇ ਵਿੱਚ ਇਸਾਨਜੀਤ ਸਿੰਘ ਭਗਤਾ ਨੇ ਪਹਿਲਾ, ਇਸਾਨ ਕੁਮਾਰ ਰਾਮਪੁਰਾ ਨੇ ਦੂਜਾ, ਅੰਡਰ 19 ਮੁੰਡੇ ਵਿੱਚ ਜਿੱਕੀ ਬਠਿੰਡਾ 1 ਨੇ ਪਹਿਲਾ, ਯੋਗੇਸ਼ ਕੁਮਾਰ ਬਠਿੰਡਾ 1 ਨੇ ਦੂਜਾ, ਅੰਡਰ 14 ਕੁੜੀਆਂ ਵਿੱਚ ਗੁਰਪ੍ਰੀਤ ਸਿੰਘ ਮੰਡੀ ਕਲਾਂ ਨੇ ਪਹਿਲਾ, ਅਮਨਜੋਤ ਕੌਰ ਤਲਵੰਡੀ ਸਾਬੋ ਨੇ ਦੂਜਾ, ਅੰਡਰ 17 ਕੁੜੀਆਂ ਵਿੱਚ ਸੁਮਨਪ੍ਰੀਤ ਕੌਰ ਗੋਨਿਆਣਾ ਨੇ ਪਹਿਲਾ, ਸੁਖਮਨਦੀਪ ਸਿੰਘ ਤਲਵੰਡੀ ਸਾਬੋ ਨੇ ਦੂਜਾ, ਅੰਡਰ 19 ਕੁੜੀਆਂ ਵਿੱਚ ਸੁਭਨੀਤ ਕੌਰ ਬਠਿੰਡਾ 1 ਨੇ ਪਹਿਲ਼ਾ ਗੁਰਅਸੀਸ ਕੌਰ ਬਠਿੰਡਾ ਨੇ ਦੂਜਾ,

ਇਹ ਵੀ ਪੜ੍ਹੋ: ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਇਕਜੁੱਟ ਹੋ ਕੇ ਮਾਰੇ ਜਾਣ ਹੰਭਲੇ : ਡਿਪਟੀ ਕਮਿਸ਼ਨਰ

ਅੰਡਰ 17 ਮੁੰਡੇ 3000 ਮੀਟਰ ਵਿੱਚ ਵਿਜੈ ਕੁਮਾਰ ਤਲਵੰਡੀ ਸਾਬੋ ਨੇ ਪਹਿਲਾਂ, ਮਲਕੀਤ ਸਿੰਘ ਬਠਿੰਡਾ 2 ਨੇ ਦੂਜਾ, ਅੰਡਰ 19 ਮੁੰਡੇ ਵਿੱਚ ਸਿਮਰਨ ਸਿੰਘ ਬਠਿੰਡਾ 2 ਨੇ ਪਹਿਲਾ, ਮਨਪ੍ਰੀਤ ਸਿੰਘ ਬਠਿੰਡਾ 1 ਨੇ ਦੂਜਾ, ਅੰਡਰ 17 ਕੁੜੀਆਂ 3000 ਮੀਟਰ ਵਿੱਚ ਜਸ਼ਨਦੀਪ ਕੌਰ ਬਠਿੰਡਾ 2 ਨੇ ਪਹਿਲਾ, ਮਹਿਕਦੀਪ ਕੌਰ ਬਠਿੰਡਾ 2 ਨੇ ਦੂਜਾ,ਡਿਸਕਸ ਥਰੋਅ ਅੰਡਰ 14 ਮੁੰਡੇ ਵਿੱਚ ਗੁਰਜੀਤ ਸਿੰਘ ਗੋਨਿਆਣਾ ਨੇ ਪਹਿਲਾ, ਰਵਜੋਤ ਸਿੰਘ ਬਠਿੰਡਾ 1 ਨੇ ਦੂਜਾ, ਅੰਡਰ 19 ਉਚੀ ਛਾਲ ਵਿੱਚ ਯਾਦਰਾਜ ਸਿੰਘ ਮੰਡੀ ਕਲਾਂ ਨੇ ਪਹਿਲਾ, ਖੁਸ਼ਦੀਪ ਸਿੰਘ ਬਠਿੰਡਾ 2 ਨੇ ਦੂਜਾ, ਕੁੜੀਆਂ ਅੰਡਰ 19 ਉੱਚੀ ਛਾਲ ਵਿੱਚ ਗਗਨਦੀਪ ਕੌਰ ਮੰਡੀ ਕਲਾਂ ਨੇ ਪਹਿਲਾ,ਸੁਖਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,ਲੰਬੀ ਛਾਲ ਅੰਡਰ 19 ਕੁੜੀਆਂ ਵਿੱਚ ਸੁਖਪ੍ਰੀਤ ਕੌਰ ਤਲਵੰਡੀ ਸਾਬੋ ਨੇ ਪਹਿਲਾ, ਸਮਨੀਤ ਕੌਰ ਤਲਵੰਡੀ ਸਾਬੋ ਨੇ ਦੂਜਾ, ਅੰਡਰ 19 ਮੁੰਡੇ ਵਿੱਚ ਹਾਰਦਿਕ ਬਠਿੰਡਾ 2 ਨੇ ਪਹਿਲਾਂ, ਤੇਜਿੰਦਰ ਸਿੰਘ ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਵਿੱਚੋਂ ਸਰੀਰਕ ਸਿੱਖਿਆ ਅਧਿਆਪਕ ਹਾਜਰ ਸਨ।

 

Related posts

67 ਵੀਆਂ ਪੰਜਾਬ ਪੱਧਰੀ ਸਕੂਲੀ ਖੇਡਾਂ ਹਾਕੀ ਲਈ ਸਾਰੇ ਪ੍ਰਬੰਧ ਮੁਕੰਮਲ : ਇਕਬਾਲ ਸਿੰਘ ਬੁੱਟਰ

punjabusernewssite

ਭਗਵੰਤ ਮਾਨ ਨੇ ਖਿਡਾਰਣ ਹਰਨਵਦੀਪ ਕੌਰ ਨੂੰ 5 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਪੱਤਰ ਨਾਲ ਕੀਤਾ ਸਨਮਾਨਿਤ

punjabusernewssite

ਬਠਿੰਡਾ ਦੇ ਰਜਿੰਦਰਾ ਕਾਲਜ਼ ’ਚ 66 ਵੀਆਂ ਜਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦਾ ਹੋਇਆ ਅਗਾਜ

punjabusernewssite