ਯੂਥ ਵਿੰਗ ਦੀ ਹਲਕਾ ਪੱਧਰੀ ਰੈਲੀ ਲਈ ਗੁਰਪ੍ਰੀਤ ਮਲੂਕਾ ਨੇ ਸੰਭਾਲੀ ਕਮਾਂਡ

Date:

spot_img
ਮੌੜ ਹਲਕੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ
ਬਠਿੰਡਾ, 14 ਦਸੰਬਰ: ਆਗਾਮੀ 19 ਦਸੰਬਰ ਨੂੰ ਮੌੜ ਹਲਕੇ ਵਿਚ ਹੋਣ ਵਾਲੀ ਯੂਥ ਵਿੰਗ ਦੀ ਮਿਲਣੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਮਾਂਡ ਸੰਭਾਲ ਲਈ ਹੈ। ਇਸ ਰੈਲੀ ਕਮ ਮਿਲਣੀ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਮੌੜ ਵਿਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਇਸੇ ਲੜੀ ਤਹਿਤ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਟਾਹਲਾ ਸਾਹਿਬ,ਰਾਜਗੜ ਕੁੱਬੇ, ਕੋਟਲੀ , ਸੰਦੋਹਾ , ਸਵੈਚ, ਕਮਾਲੂ, ਬੁਰਜ ਅਤੇ ਮਾਨਜਾ ਵਿਖੇ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਵਿੱਚ ਵਰਕਰਾਂ ਅਤੇ ਨੌਜਵਾਨਾਂ ਵੱਲੋਂ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀਕਲਾ ਲਈ ਹਰ ਤਰਾਂ ਦਾ ਵਿਸ਼ਵਾਸ ਦਵਾਇਆ ਗਿਆ। ਇਹਨਾਂ ਨੁੱਕੜ ਮੀਟਿੰਗਾਂ ਵਿੱਚ ਹਲਕੇ ਨਾਲ ਸਬੰਧਤ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ।
spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...