ਗੁਰਸੇਵਕ ਮੌੜ ਬਣੇ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਪ੍ਰਧਾਨ, ਭੋਡੀਪੁਰਾ ਉੱਪ ਪ੍ਰਧਾਨ ਨਿਯੁਕਤ

Date:

spot_img

ਬਠਿੰਡਾ, 11 ਅਗਸਤ: ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਬਠਿੰਡਾ ਦੇ ਅਹੁੱਦੇਦਾਰਾਂ ਦੀ ਸਥਾਨਕ ਡਿਊਨਜ ਕਲੱਬ ਵਿਖੇ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਟੀਮ ਦਾ ਗਠਨ ਕੀਤਾ ਗਿਆ। ਲਏ ਫੈਸਲੇ ਮੁਤਾਬਕ ਗੁਰਸੇਵਕ ਸਿੰਘ ਰਾਜਾ ਮੌੜ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂਕਿ ਜਥੇਦਾਰ ਪਰਗਟ ਸਿੰਘ ਭੋਡੀਪੁਰਾ ਨੂੰ ਉੱਪ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ। ਇਸੇ ਤਰ੍ਹਾਂ ਮੀਤ ਪ੍ਰਧਾਨ ਵਜੋਂ ਬੌਬੀ ਲਹਿਰੀ ਅਤੇ ਜਨਰਲ ਸਕੱਤਰ ਅਮਨ ਗਰਗ ਨੂੰ ਚੁਣਿਆ ਗਿਆ।

ਪੈਸੇ ਦੀ ਭੁੱਖ:ਸਰਕਾਰੀ ਫੰਡਾਂ ਵਿੱਚ ਲੱਖਾਂ ਦੀ ਹੇਰਾਫੇਰੀ ਕਰਨ ਵਾਲਾ DDPO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਇਸ ਦੌਰਾਨ ਪੈਟਰੋਲੀਅਮ ਡੀਲਰ ਭਾਈਚਾਰੇ ਨੂੰ ਦਰਪੇਸ਼ ਮੁਸਕਲਾਂ ਬਾਰੇ ਵਿਚਾਰ ਚਰਚਾ ਕੀਤੀ। ਨਵ ਨਿਯੁਕਤ ਪ੍ਰਧਾਨ ਗੁਰਸੇਵਕ ਸਿੰਘ ਰਾਜਾ ਮੌੜ ਅਤੇ ਪ੍ਰਗਟ ਸਿੰਘ ਭੋਡੀਪੁਰਾ ਵੱਲੋਂ ਐਸੋਸੀਏਸ਼ਨ ਦੇ ਸਾਬਕਾ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਬਿਨਾਂ ਕਿਸੇ ਭੇਦਭਾਵ ਸਾਰੇ ਵਪਾਰੀ ਭਰਾਵਾਂ ਨਾਲ ਖੜਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਐਗਜਿਕਟਵ ਕਮੇਟੀ ਅਤੇ ਬਾਕੀ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ।

 

spot_img
spot_img

Share post:

Popular

More like this
Related

MRSPTU ਵੱਲੋਂ ਟਿਕਾਊ ਗਰੀਨ ਊਰਜਾ ਅਤੇ ਜਲਵਾਯੂ ਸੰਕਟ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ...

‘ਆਪ੍ਰੇਸ਼ਨ ਕਵਚ’: ਵਿਦਿਆਰਥੀ-ਕੇਂਦਰਿਤ ਰੋਕਥਾਮ ਪੁਲਿਸਿੰਗ ਪਹਿਲਕਦਮੀ ਦਾ ਮਕਸਦ ਤਿੰਨ-ਪੱਖੀ ਮਾਡਲ

👉'ਕਨੈਕਟ, ਡਿਟੈਕਟ, ਪ੍ਰੋਟੈਕਟ' ਜ਼ਰੀਏ ਸਾਥੀਆਂ ਦੇ ਦਬਾਅ ਨੂੰ ਸੁਰੱਖਿਆ...