spot_img

Guru Kashi University ਦੇ ਤੀਰਅੰਦਾਜ਼ ਕੁਸ਼ਲ ਦਲਾਲ ਨੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ

Date:

spot_img

Talwandi Sabo News: ਨਾਗੋਆ, ਜਾਪਾਨ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰ-ਅੰਦਾਜ਼ ਕੁਸ਼ਲ ਦਲਾਲ ਨੇ ਕੰਪਾਊਂਡ ਤੀਰਅੰਦਾਜ਼ੀ ਟੀਮ ਇਵੈਂਟ ਦੇ ਫਾਈਨਲ ਰਾਉਂਡ ਵਿੱਚ 10/10 ਅੰਕ ਹਾਸਿਲ ਕਰਕੇ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ। ਦਲਾਲ ਨੇ ਆਪਣੇ ਸਾਥੀ ਖਿਡਾਰੀਆਂ ਸਾਹਿਲ ਯਾਦਵ, ਅਤੇ ਗਣੇਸ਼ ਮਣੀ ਰਤਨਮ ਥਿਰੁਮਰੂ ਦੀ ਮਦਦ ਨਾਲ ਚੀਨੀਂ ਤਿਕੜੀ ਜਿਆ-ਹਾਉ-ਲਿਆਉ, ਜਿਨਊ ਲਿਊ ਅਤੇ ਜਿੰਗਯੂ-ਸ਼ੀ ਨੂੰ ਬੇਹੱਦ ਸੰਘਰਸ਼ਪੂਰਨ ਅਤੇ ਨੇੜਲੇ ਮੁਕਾਬਲੇ ਵਿੱਚ 238-237 ਦੇ ਫਰਕ ਨਾਲ ਸ਼ਿਕਸਤ ਦਿੱਤੀ।ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੁਰਲਾਭ ਸਿੰਘ ਸਿੱਧੂ, ਚਾਂਸਲਰ ਅਤੇ ਸੁਖਰਾਜ ਸਿੰਘ ਸਿੱਧੂ ਪ੍ਰਬੰਧਕੀ ਨਿਰਦੇਸ਼ਕ ਨੇ ਕਿਹਾ ਕਿ ਵਰਸਿਟੀ ਦੇ ਤੀਰਅੰਦਾਜ਼ ਦਲਾਲ ਨੇ ਸੋਨ ਤਗਮਾ ਜਿੱਤ ਕੇ ਭਾਰਤ, ਇਲਾਕੇ ਅਤੇ ਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਆਉਣ ਵਾਲੀਆਂ ਉਲਪਿੰਕ ਖੇਡਾਂ ਲਈ ਸਮੂਹ ਭਾਰਤੀ ਟੀਮ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਅਤੇ ਉਹਨਾਂ ਦੇ ਖੇਡ ਕੌਸ਼ਲ ਨੂੰ ਸੰਵਾਰਨ ਲਈ ਵਰਸਿਟੀ ਵੱਲੋਂ ਭਰਪੂਰ ਸਹਿਯੋਗ ਦੀ ਗੱਲ ਆਖੀ।ਡਾ. ਬਲਰਾਜ ਸਿੰਘ, ਵਾਈਸ ਚਾਂਸਲਰ ਨੇ ਦੱਸਿਆ ਕਿ ਇਹਨਾਂ ਤੀਰਅੰਦਾਜ਼ਾਂ ਨੇ ਸੰਘਰਸ਼-ਪੂਰਨ ਮੁਕਾਬਲੇ ਵਿੱਚ ਦਬਾਅ ਨੂੰ ਆਪਣੇ ਉੱਪਰ ਪ੍ਰਭਾਵੀ ਨਹੀਂ ਹੋਣ ਦਿੱਤਾ ਸਗੋਂ, ਸੰਜਮ, ਹੌਂਸਲੇ ਅਤੇ ਇਕਾਗਰਤਾ ਸਦਕਾ ਇਹ ਸ਼ਾਨਾਮੱਤੀ ਪ੍ਰਾਪਤੀ ਕੀਤੀ। ਉਹਨਾਂ ਦੱਸਿਆ ਕਿ ਵਰਸਿਟੀ ਪ੍ਰਬੰਧਕਾਂ ਵੱਲੋਂ ਇਲਾਕੇ ਦੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਇਲਾਕੇ ਵਿੱਚੋਂ ਨਸ਼ੇ ਵਰਗੀ ਨਾ-ਮੁਰਾਦ ਕੁਰੀਤੀ ਨੂੰ ਦੂਰ ਕਰਨ ਲਈ ਕਈ ਖੇਡ ਅਕਾਦਮੀਆਂ ਰਾਹੀਂ ਤੰਦਰੁਸਤੀ ਲਈ ਸ਼ੁਰੂਆਤ ਕੀਤੀ ਗਈ ਹੈ ਅਤੇ ਵੱਡਾ ਸ਼ਾਨਦਾਰ, ਆਧੁਨਿਕ ਸੁਵਿਧਾਵਾਂ ਨਾਲ ਲੈਸ ਖੇਡ ਕੰਪਲੈਕਸ ਵੀ ਖਿਡਾਰੀਆਂ ਨੂੰ ਸਮਰਪਿਤ ਕੀਤਾ ਗਿਆ ਹੈ।ਇਸ ਮੌਕੇ ਡਾ. ਬਲਵਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਨੇ ਯੂਨੀਵਰਸਿਟੀ ਪ੍ਰਬੰਧਕਾਂ , ਕੋਚ ਵਿਪਿਨ ਕੰਬੋਜ਼, ਵਰਸਿਟੀ ਅਧਿਕਾਰੀਆਂ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਸਿਟੀ ਦੇ ਇੱਕ ਹੋਰ ਅਲੁਮਨੀ ਖਿਡਾਰੀ ਗੁਰਿੰਦਰਵੀਰ ਸਿੰਘ ਨੇ 4*100 ਰਿਲੇਅ-ਦੌੜ ਵਿੱਚ ਭਾਰਤ ਲਈ ਕਾਂਸੇ ਦਾ ਤਗਮਾ ਜਿੱਤਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਖੇਡ ਸਹੂਲਤਾਂ ਕਾਰਨ ਅਤੇ ਪਾਏਦਾਰ ਕੋਚਿੰਗ ਸਦਕਾ ਵਰਸਿਟੀ ਦੀਆਂ ਖਿਡਾਰਣਾਂ ਗਿਆਨਸ਼ੇਵਰੀ ਯਾਦਵ ਤੇ ਤਲਵਾਰਬਾਜ਼ ਨਾਰੋਮੀਨਾ ਦੇਵੀ ਨੇ ਜਾਪਾਨ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧੀਤਾ ਕੀਤੀ ਹੈ। ਉਹਨਾਂ ਦੱਸਿਆ ਕਿ ਭਵਿੱਖ ਵਿੱਚ ਵਰਸਿਟੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹਨਾਂ ਚਾਰ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕਰਨ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

Punjab ਵੱਲੋਂ ਸਤੰਬਰ 2026 ਦੌਰਾਨ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ 22.11% ਵਾਧਾ ਦਰਜ: ਹਰਪਾਲ ਸਿੰਘ ਚੀਮਾ

👉ਸਮੁੱਚੇ ਜੀਐਸਟੀ ਵਿੱਚ 17.39% ਵਾਧਾ, ਐਸਜੀਐਸਟੀ ਨਕਦ ਵਾਧਾ ਦੇਸ਼...

ਤਿੰਨ ਉੱਤਰਾਖੰਡ ਨਿਵਾਸੀਆਂ ਸਣੇ ਚਾਰ ਵਿਅਕਤੀ ਗ੍ਰਿਫਤਾਰ ;ਸੱਤ ਆਧੁਨਿਕ ਪਿਸਤੌਲਾਂ ਬਰਾਮਦ

👉ਦੁਬਈ ਅਤੇ ਅਮਰੀਕਾ ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ...