ਤਲਵੰਡੀ ਸਾਬੋ, 28 ਅਗਸਤ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟਕਨਾਲੋਜੀ ਅਤੇ ਫੈਕਲਟੀ ਆਫ਼ ਸਾਇੰਸਜ਼ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਐਨ.ਐਸ.ਐਸ. ਦੇ ਸਹਿਯੋਗ ਨਾਲ ਡਾ. ਅਮਿਤ ਟੁਟੇਜਾ ਡੀਨ ਇੰਜੀਨੀਅਰਿੰਗ ਅਤੇ ਡਾ. ਸੁਨੀਤਾ ਰਾਣੀ ਡੀਨ ਸਾਇੰਸਜ਼ ਦੀ ਦੇਖ-ਰੇਖ ਹੇਠ ‘ਰਾਸ਼ਟਰੀ ਪੁਲਾੜ ਦਿਹਾੜਾ’ ਵੱਖ-ਵੱਖ ਪ੍ਰਤੀਯੋਗਿਤਾਵਾਂ ਆਯੋਜਿਤ ਕਰਕੇ ਮਨਾਇਆ ਗਿਆ। ਇਸ ਮੌਕੇ “ਚੰਦ ਨੂੰ ਛੂਹਣ ਦੌਰਾਨ ਜ਼ਿੰਦਗੀ ਨੂੰ ਛੂਹਣਾ”ਵਿਸ਼ੇ ‘ਤੇ ਪੋਸਟਰ ਮੇਕਿੰਗ ਅਤੇ ਇੰਟਰ ਫੈਕਲਟੀ ਪੀ.ਪੀ.ਟੀ. ਮੁਕਾਬਲੇ ਕਰਵਾਏ ਗਏ।ਇਨਾਮ ਵੰਡ ਸਮਾਰੋਹ ਦੌਰਾਨ ਡਾ. ਟੁਟੇਜਾ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿਗਿਆਨ ਦੇ ਯੋਗਦਾਨ ਅਤੇ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਪੁਲਾੜ ਦੇ ਖੇਤਰ ਵਿੱਚ ਭਾਰਤੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਇਸ ਖੇਤਰ ਵਿੱਚ ਹੋਰ ਖੋਜ ਕਾਰਜ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਡਿੰਪੀ ਢਿੱਲੋਂ ਅੱਜ ਹੋਣਗੇ AAP ਵਿਚ ਸ਼ਾਮਲ,CM Bhagwant Mann ਵਿਸ਼ੇਸ ਤੌਰ‘ਤੇ ਪੁੱਜ ਰਹੇ ਹਨ ਗਿੱਦੜਬਾਹਾ
ਉਨ੍ਹਾਂ ਦੱਸਿਆ ਕਿ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵਿੱਚ ਲਗਭਗ 100 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ, ਮੁਹੰਮਦ ਸਾਜਿਦ ਨੇ ਦੂਜਾ ਅਤੇ ਮੁੰਦਨ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ।ਫੈਕਲਟੀ ਆਫ਼ ਸਾਇੰਸਜ਼ ਵੱਲੋਂ ਇੰਟਰ ਫੈਕਲਟੀ ਪੀ.ਪੀ.ਟੀ. ਮੁਕਾਬਲਿਆਂ ਦੇ ਮੁੱਖ ਮਹਿਮਾਨ ਡਾ. ਪ੍ਰਦੀਪ ਕੌੜਾ ਐਸੋਸਿਏਟ ਡੀਨ ਅਕਾਦਮਿਕ ਨੇ ਵਿਦਿਆਰਥੀਆਂ ਨਾਲ ਭਾਰਤੀ ਪੁਲਾੜ ਖੋਜ ਸੰਸਥਾ ਵੱਲੋਂ ਸਫ਼ਲਤਾਪੂਰਵਕ ਛੱਡੇ ਗਏ ਚੰਦਰਯਾਨ-3 ਦੀ ਸਫ਼ਲਤਾ ਦਾ ਸਫਰ ਸਾਂਝਾ ਕੀਤਾ ਅਤੇ ਇਸ ਖੇਤਰ ਵਿੱਚ ਭਾਰਤੀ ਸਾਇੰਸਦਾਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਡਾ. ਸੁਨੀਤਾ ਰਾਣੀ ਨੇ ਰਾਸ਼ਟਰੀ ਪੁਲਾਰ ਦਿਹਾੜੇ ਦੀਆਂ ਸਭਨਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਮੰਚ ਸੰਚਾਲਨ ਤੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਡਾ. ਜੀਨੀਅਸ ਵਾਲੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਨਾਲ ਵਿਦਿਆਰਥੀਆਂ ਵਿੱਚ ਸਰਜਣਾਤਮਕ, ਸਹਿਯੋਗ, ਇਕੱਠੇ ਰਹਿਣ ਅਤੇ ਟੀਮ ਵਿੱਚ ਕੰਮ ਕਰਨ ਦੀ ਭਾਵਨਾ ਵੱਧਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਅਤੇ ਦ੍ਰਿਸ਼ਟੀਕੋਣ ਵਿਸ਼ਾਲ ਹੁੰਦਾ ਹੈ।