ਡਿੰਪੀ ਢਿੱਲੋਂ ਅੱਜ ਹੋਣਗੇ AAP ਵਿਚ ਸ਼ਾਮਲ,CM Bhagwant Mann ਵਿਸ਼ੇਸ ਤੌਰ‘ਤੇ ਪੁੱਜ ਰਹੇ ਹਨ ਗਿੱਦੜਬਾਹਾ

Date:

spot_img

ਗਿੱਦੜਬਾਹਾ, 28 ਅਗਸਤ: ਦੋ ਦਿਨ ਪਹਿਲਾਂ ਸ਼ਰੋਮਣੀ ਅਕਾਲੀ ਦਲ ਨੂੰ ਛੱਡਣ ਵਾਲੇ ਗਿੱਦੜਬਾਹਾ ਹਲਕੇ ਦੇ ਨਾਮਵਾਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਬੁਧਵਾਰ ਨੂੰ ਆਪਣੇ ਹਜ਼ਾਰਾਂ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੂੰ ਪਾਰਟੀ ਵਿਚ ਜੀ ਆਇਆ ਕਹਿਣ ਦੇ ਲਈ ਵਿਸ਼ੇਸ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪੂਰੀ ਟੀਮ ਸਹਿਤ ਪੁੱਜ ਰਹੇ ਹਨ। ਇਸ ਸਬੰਧ ਵਿਚ ਗਿੱਦੜਬਾਹਾ ਦੇ ਸੱਟਾ ਬਜ਼ਾਰ ਵਿਚ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ, ਜਿੱਥੇ ਅਕਾਲੀ ਦਲ ਨਾਲ ਹੁਣ ਤੱਕ ਜੁੜੇ ਰਹੇ ਹਜ਼ਾਰਾਂ ਵਰਕਰ ਵੀ ਆਪਣੇ ਆਗੂ ਦੇ ਨਾਲ ਆਪ ਵਿਚ ਸਮੂਲੀਅਤ ਕਰਨਗੇ।

ਵਿਵਾਦਤ ‘ਕੁਈਨ’ ਕੰਗਨਾ ਰਣੌਤ ਭਾਜਪਾ ਪ੍ਰਧਾਨ ਵੱਲੋਂ ਤਲਬ, ਫ਼ਿਲਮ ਵਿਰੁਧ ’ਚ HC ਪਿਟੀਸ਼ਨ ਦਾਈਰ

ਇਸ ਦੌਰਾਨ ਡਿੰਪੀ ਢਿੱਲੋਂ ਵੱਲੋਂ ਅੱਜ ਸਵੇਰੇ ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਇੱਕ ਵੀਡੀਓ ਅੱਪਲੋਡ ਕਰਕੇ ਆਪਣੇ ਸਮਰਥਕਾਂ ਤੇ ਖ਼ਾਸਕਰ ਆਮ ਆਦਮੀ ਪਾਰਟੀ ਦੇ ਹਲਕੇ ਨਾਲ ਸਬੰਧਤ ਵਲੰਟੀਅਰਾਂ ਤੇ ਆਗੂਆਂ ਨੂੰ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ। ਚਰਚਾ ਮੁਤਾਬਕ ਮੁੱਖ ਮੰਤਰੀ ਸ: ਮਾਨ ਅੱਜ ਆਪਣੇ ਸੰਬੋਧਨ ਦੌਰਾਨ ਡਿੰਪੀ ਢਿੱਲੋਂ ਗਿੱਦੜਬਾਹਾ ਹਲਕੇ ਵਿਚ ਹੋਣ ਜਾ ਰਹੀ ਜਿਮਨੀ ਚੋਣ ਵਿਚ ਉਮੀਦਵਾਰ ਬਣਾਉਣ ਦਾ ਇਸ਼ਾਰਾ ਕਰ ਸਕਦੇ ਹਨ।

ਮੋਗਾ ਦੇ ਪਿੰਡ ਦੀਨਾ ਦਾ ਪੁੱਤ ਹਰਗੋਬਿੰਦਰ ਸਿੰਘ ਧਾਲੀਵਾਲ ਬਣਿਆ ਅੰਡੇਮਾਨ ਤੇ ਨਿਕੋਬਾਰ ਦਾ ਡੀਜੀਪੀ

ਦਸਣਾ ਬਣਦਾ ਹੈ ਕਿ ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ਉਪਰ ਆਪਣੇ ਚਚੇਰੇ ਭਰਾ ਮਨਪ੍ਰੀਤ ਬਾਦਲ ਨਾਲ ਰਲੇ ਹੋਣ ’ਤੇ ਮੌਕੇ ਉਪਰ ਉਸਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾ ਕੇ ਟਿਕਟ ਦੇਣ ਦੇ ਆਰੋਪ ਲਗਾਉਂਦਿਆਂ ਪਾਰਟੀ ਛੱਡ ਦਿੱਤੀ ਸੀ। ਹਾਲਾਂਕਿ ਸੁਖਬੀਰ ਬਾਦਲ ਨੇ ਇੰਨ੍ਹਾਂ ਅਰੋਪਾਂ ਨੂੰ ਗਲਤ ਕਰਾਰ ਦਿੰਦਿਆਂ ਡਿੰਪੀ ਨੂੰ ਮੁੜ ਵਾਪਸ ਆਉਣ ਤੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਣ ਦਾ ਸੱਦਾ ਦਿੱਤਾ ਸੀ।

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...