Guru Kashi University ਨੇ ਮਨਾਇਆ “ਵਿਸ਼ਵ ਵਿਗਿਆਨ ਦਿਵਸ”

Date:

spot_img

Talwandi sabo News: Guru Kashi University; ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ “ਵਿਸ਼ਵ ਵਿਗਿਆਨ ਦਿਵਸ” ਨਾਲ ਸੰਬੰਧਿਤ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਹੋਇਆ। ਜਿਨ੍ਹਾਂ ਵਿੱਚ ਖੇਤੀਬਾੜੀ ਦੇ ਵਿਕਾਸ ਸੰਬੰਧੀ ਸੈਮੀਨਾਰ ਦਾ ਆਯੋਜਨ, ਵਾਤਾਵਰਣ ਸੰਬੰਧੀ ਤੇ ਆਧੁਨਿਕ ਖੇਤੀ ਨਾਲ ਜੁੜੇ ਤਕਨੀਕੀ ਮਾਡਲ ਮੁਕਾਬਲੇ ਅਤੇ ਭਾਰਤ ਵਿੱਚ ਆਜ਼ਾਦੀ ਤੋਂ ਹੁਣ ਤੱਕ ਹੋਏ ਖੇਤੀ ਵਿਕਾਸ ਨਾਲ ਜੁੜੇ ਸਵਾਲਾਂ ਤੇ ਆਧਾਰਿਤ ਵਿਦਿਆਰਥੀ ਕੁਇਜ਼ ਮੁਕਾਬਲਾ ਸ਼ਾਮਿਲ ਸੀ।ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਵੱਲੋਂ ਕੀਤੀ ਗਈ,ਜਦ ਕਿਸੈਮੀਨਾਰ ਦਾ ਕੁੰਜੀਵੱਤ ਭਾਸ਼ਣ “ਖੇਤੀ ਖੋਜ ਅਤੇ ਸਿੱਖਿਆ” ਵਿੱਚ ਨਵਾਂਚਾਰ ਵਿਸ਼ੇ ਤੇ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਵੱਲੋਂ ਦਿੱਤਾ ਗਿਆ।ਪ੍ਰਧਾਨਗੀ ਵਿਚਾਰ ਦਿੰਦਿਆਂ ਡਾ. ਬਲਰਾਜ ਸਿੰਘ ਨੇ ਤਿੰਨ ਵੀਡੀਓ ਵਿਖਾਏ, ਜਿਨ੍ਹਾਂ ਰਾਹੀਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਪੋਲੀ-ਹਾਊਸ ਵਿਕਸਿਤ ਕਰਕੇ ਖੇਤੀ ਕਰਨਾ, ਬਾਇਓਟੈਕਨੋਲੋਜ਼ੀ ਰਾਹੀਂ ਮਹਿੰਗਾ ਬੂਟਿਆਂ ਦੇ ਵਿਕਾਸ ਕਰਨਾ ਅਤੇ ਖੇਤੀ ਨੂੰ ਵਿਗਿਆਨਿਕ ਰੂਪ ਦੇਣਾ ਖੇਤੀ ਨੂੰ ਤਰੱਕੀ ਦੀ ਰਾਹ ਵੱਲ ਮਹਤੱਵਪੂਰਨ ਪਹਿਲ-ਕਦਮੀ ਦੱਸਿਆ। ਉਹਨਾਂ ਡਾ. ਧੀਮਾਨ ਵੱਲੋਂ ਭਾਰਤ ਦੀ ਪਿਛਲੀ ਸਦੀ ਦੌਰਾਨ ਹੋਏ ਖੇਤੀ ਵਿਕਾਸ ਨੂੰ ਬਾਖੂਬੀਕਰਨ ਲਈ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ 👉Punjab Election; ਡੇਰਾ ਬਿਆਸ ਮੁਖੀ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਨੇ ਛੇੜੀ ਸਿਆਸੀ ਚਰਚਾ!

ਡਾ. ਧੀਮਾਨ ਨੇ ਭਾਰਤ ਵਿੱਚ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਖੇਤੀ ਵਿਕਾਸ ਦੀ ਤਸਵੀਰ ਪੇਸ਼ ਕੀਤੀ ਤੇ ਕਿਹਾ ਕਿ 1960-70 ਦਹਾਕੇ ਦੀ ਹਰੀ-ਕ੍ਰਾਂਤੀ ਦੇ ਤਕਨੀਕੀ ਤੇ ਪਸਾਰ ਨੂੰ ਕਿਸਾਨਾਂ ਵੱਲੋਂ ਖਿੜੇ ਮੱਥੇ ਤਕਨੀਕ ਅਪਨਾਉਣਾ ਤੇ ਮਿਹਨਤ ਕਰਨੀ, ਕਿਸਾਨੀ ਦੇ ਹਿੱਤ ਦੀਆਂ ਸਰਕਾਰੀ ਨੀਤੀਆਂ ਲਾਗੂ ਕੀਤੀਆਂ ਜਾਣਾ ਅਤੇ ਫ਼ਸਲਾਂ ਦਾ ਤੈਅ ਸ਼ੁਦਾ ਘੱਟੋ-ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਦਾ ਹੋਣਾ ਆਦਿ ਸ਼ਾਮਿਲ ਸਨ। ਉਹਨਾਂ ਕਿਹਾ ਕਿ ਹਰੀ-ਕ੍ਰਾਂਤੀ ਤੋਂ ਬਾਦ ਕਈ ਤਰ੍ਹਾਂ ਦੀਆਂ ਆਰਥਿਕ, ਵਾਤਾਵਰਣਿਕ, ਸਮਾਜਿਕ ਅਤੇ ਨੀਤੀ ਸੰਬੰਧੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦੇ ਹੱਲ ਬਾਰੇ ਡਾ. ਧੀਮਾਨ ਨੇ ਸੁਝਾਅ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜਿਸ ਸ਼ਿਦਤ ਨਾਲ ਹਰੀ-ਕ੍ਰਾਂਤੀ ਦੇ ਵਰ੍ਹੇਆਂ ਦੌਰਾਨ ਸਰਕਾਰੀ ਅਤੇ ਗੈਰ-ਸਰਕਾਰੀ ਉਦੱਮ ਹੋਏ ਸਨ, ਉਹਨਾਂ ਦੀ ਅੱਜ ਹੋਰ ਵੀ ਸਾਰਥਕਤਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਦੇ ਸ਼ਹਿਰਾਂ ਅਤੇ ਵਿਦੇਸ਼ਾਂ ਵੱਲ ਪਲਾਯਨ ਕਰਨ ਨਾਲ ਜਿੱਥੇ ਪਿੰਡਾਂ ਵਿੱਚ ਬਜ਼ੁਰਗ ਹੀ ਰਹਿ ਗਏ ਹਨ, ਉਸਦੇ ਨਾਲ-ਨਾਲ ਖੇਤੀਬਾੜੀ ਨੂੰ ਵਿਗਿਆਨਿਕ ਲੀਹਾਂ ਤੇ ਤੋਰਨਾਂ ਮੁਸ਼ਕਿਲ ਹੋ ਰਿਹਾ ਹੈ। ਡਾ. ਧੀਮਾਨ ਨੇ ਫ਼ਸਲੀ ਵੰਨ-ਸੁਵੰਨਤਾ, ਛੋਟੇ ਕਿਸਾਨਾਂ ਲਈ ਤਕਨੀਕੀ ਮਾਡਲ, ਫ਼ਸਲੀ ਰਹਿੰਦ-ਖੂੰਹਦ ਦੀ ਸੁਯੋਗ ਸਾਂਭ-ਸੰਭਾਲ ਅਤੇ ਸਹਿਕਾਰੀ ਖੇਤੀ ਵੱਲ ਵੱਧਣਾ ਆਦਿ ਖੇਤੀ ਦੇ ਦਰਪੇਸ਼ ਅਹਿਮ ਮੁੱਦਿਆਂਤੇ ਧਿਆਨ ਦਿੱਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ 👉Amritsar ਵਿੱਚ 38.9 ਕਿਲੋ ਹੈਰੋਇਨ, 10 ਆਧੁਨਿਕ ਪਿਸਤੌਲਾਂ ਅਤੇ 800 ਗ੍ਰਾਮ ਅਫ਼ੀਮ ਬਰਾਮਦ; ਨਾਬਾਲਗ ਸਮੇਤ ਸੱਤ ਗ੍ਰਿਫ਼ਤਾਰ

ਖੇਤੀਬਾੜੀ ਵਿਭਾਗ ਦੇ ਡੀਨ ਡਾ. ਵਰਿੰਦਰ ਸਰਦਾਨਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਦੱਸਿਆ ਕਿ ਸਮਾਰੋਹ ਦਾ ਮਕਸਦ ਵਿਦਿਆਰਥੀਆਂ ਵਿੱਚ ਵਿਗਿਆਨਿਕ ਜਾਗਰੂਕਤਾ ਨੂੰ ਉਤਸਾਹਿਤ ਕਰਨਾ, ਨਵੀਨਤਾ ਅਤੇ ਰਚਨਾਤਮਕਤਾ ਨੂੰ ਹੁਲਾਰਾ ਦੇਣ, ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਖੋਜ ਆਧਾਰਿਤ ਪਹੁੰਚ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ। ਮਾਡਲ ਮੁਕਾਬਲਿਆਂ ਵਿੱਚ ਕ੍ਰਿਸ਼ੀ ਰਕਸ਼ਨ ਦੇ ਮਾਡਲ ਨੇ ਪਹਿਲਾ, ਕੁਸ਼ਲ ਸਿੰਚਾਈ ਦੇ ਮਾਡਲ ਨੇ ਦੂਜਾ ਸਥਾਨ ਹਾਸਿਲ ਕੀਤਾ। ਆਯੋਜਕਾਂ ਵੱਲੋਂ ਜੇਤੂਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਖੇਤੀਬਾੜੀ ਕਾਲਜ ਦੀਆਂ 11 ਟੀਮਾਂ ਜਿਸ ਵਿੱਚ 55 ਵਿਦਿਆਰਥੀ ਸ਼ਾਮਿਲ ਸਨ, ਨੇ ਮਾਡਲਾਂ ਰਾਹੀਂ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ। ਕੁਇਜ਼ ਮੁਕਾਬਲੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਸੁਆਲਾਂ ਦੇ ਸਹੀ ਜੁਵਾਬ ਦੇ ਕੇ ਇਨਾਮ ਹਾਸਿਲ ਕੀਤੇ। ਡਾ. ਬਹਾਦਰਜੀਤ ਸਿੰਘ ਐਸੋਸੀਏਟ ਡੀਨ ਨੇਪ੍ਰਧਾਨ ਡਾ. ਬਲਰਾਜ ਸਿੰਘ, ਮੁੱਖ ਵਕੱਤਾ, ਡਾ. ਧੀਮਾਨਅਤੇ ਸਾਰਿਆਂ ਦਾ ਵਿਸ਼ਵ ਵਿਗਿਆਨ ਦਿਵਸ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਵਿਚਕਾਰ ਅਹਿਮ ਮੀਟਿੰਗ ਅੱਜ

Amritsar News: ਅੱਜ ਅੰਮ੍ਰਿਤਸਰ ਵਿਖੇ ‘ਜਾਗਤ ਜੋਤ ਸ੍ਰੀ ਗੁਰੂ...

CM Nayab Singh Saini ने की शहरी स्वामित्व योजना की समीक्षा

👉शहरी स्वामित्व योजना के तहत दुकानों के मालिकाना हक...