ਗੁਰੂ ਕਾਸ਼ੀ ਯੂਨੀਵਰਸਿਟੀ “ਏਸ਼ੀਅਨ ਅਫਰੀਕਨ ਲੀਡਰਸ਼ਿਪ” ਅਵਾਰਡ ਨਾਲ ਸਨਮਾਨਿਤ

0
22

ਜੀ.ਕੇ.ਯੂ. ਗਿਆਨ ਅਤੇ ਖੋਜ ਦਾ ਚਾਨਣ ਮੁਨਾਰਾ- ਗੁਰਲਾਭ ਸਿੰਘ ਸਿੱਧੂ
ਤਲਵੰਡੀ ਸਾਬੋ, 29 ਨਵੰਬਰ : ਵਿੱਦਿਆ ਦੇ ਪ੍ਰਚਾਰ-ਪਸਾਰ ਤੇ ਖੋਜ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਕਾਰਜਸ਼ੀਲ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਨਵੀਂ ਦਿੱਲੀ ਵਿਖੇ ਹੋਈ ਹਾਈ ਲੈਵਲ ਡਿਪਲੋਮੈਟਿਕ ਮੀਟ ਵਿੱਚ ਏਸ਼ੀਅਨ-ਅਫਰੀਕਨ ਚੈਂਬਰ ਆਫ਼ ਕਾਮਰਸ ਤੇ ਇੰਡਸਟਰੀ ਵੱਲੋਂ ‘ਏਸ਼ੀਅਨ ਅਫਰੀਕਨ ਲੀਡਰਸ਼ਿਪ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਹ ਅਵਾਰਡ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਹਾਸਿਲ ਕੀਤਾ।ਇਸ ਸ਼ਾਨਾਮੱਤੀ ਪ੍ਰਾਪਤੀ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਵਰਸਿਟੀ ਵਿੱਦਿਆ ਅਤੇ ਗਿਆਨ ਦੇ ਖੇਤਰ ਵਿੱਚ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ। ਜੀ.ਕੇ.ਯੂ. ਆਪਣੀ ਸਥਾਪਨਾ ਤੋਂ ਹੀ ਇਲਾਕੇ ਵਿੱਚ ਵਿੱਦਿਆ ਅਤੇ ਗਿਆਨ ਦੇ ਪ੍ਰਕਾਸ਼ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਵਿੱਚੋਂ ਅਨਪੜ੍ਹਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ।

Bathinda AIIMS ’ਚ ਹੋਇਆ ਪਹਿਲਾਂ ਸਫ਼ਲ Cornea Transplant, Acting Director ਨੇ ਟੀਮ ਨੂੰ ਦਿੱਤੀ ਵਧਾਈ

ਇਸ ਨੇ ਵਿੱਦਿਆ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ, ਸਮੇਂ ਅਤੇ ਬਾਜ਼ਾਰ ਦੀ ਲੋੜ ਅਨੁਸਾਰ ਭਾਰਤ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ-2020 ਨੂੰ ਲਾਗੂ ਕੀਤਾ ਹੈ। ਦੇਸ਼ ਤੇ ਸਮਾਜ ਦੇ ਵਿਕਾਸ ਤੇ ਖੁਸ਼ਹਾਲੀ ਲਈ ਇਸ ਵੱਲੋਂ ਸਿੱਖਿਆ ਦੇ ਹਰ ਵਿਭਾਗ ਵਿੱਚ ਨਵੀਆਂ ਕਾਢਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ‘ਵਰਸਿਟੀ ਨੂੰ ਕੈਟੇਗਰੀ-1 ਅਤੇ ਨੈਕ ਏ++ ਦਾ ਦਰਜਾ ਹਾਸਿਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਿੱਦਿਆ ਦੇ ਨਾਲ ਨਾਲ ‘ਵਰਸਿਟੀ ਖੇਡਾਂ ਦੇ ਖੇਤਰ ਵਿੱਚ ਵੀ ਮੱਲ੍ਹਾਂ ਮਾਰ ਰਹੀ ਹੈ। ਵਰਸਿਟੀ ਦੇ ਖਿਡਾਰੀਆਂ ਨੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਕਈ ਤਮਗੇ ਪ੍ਰਾਪਤ ਕੀਤੇ ਹਨ। ਇਸ ਸਨਮਾਨ ਦੀ ਪ੍ਰਾਪਤੀ ਤੇ ਉਹ ਹੋਰ ਤਨਦੇਹੀ ਨਾਲ ਵਿੱਦਿਆ, ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਤਕਨੀਕ ਦੇ ਇਸ ਯੁੱਗ ਵਿੱਚ ਸਮੂਹਿਕ ਵਿਕਾਸ ਅਤੇ ਤਰੱਕੀ ਲਈ ਖੋਜ ਕਾਰਜਾਂ, ਨਵੀਆਂ ਕਾਢਾਂ, ਨਵੀਨਤਮ ਵਿਚਾਰਾਂ ਦਾ ਹੋਣਾ ਜ਼ਰੂਰੀ ਹੈ।

IPL ’ਚ ਤਮਿਲਨਾਡੂ ਕ੍ਰਿਕਟ ਟੀਮ ਵੱਲੋਂ ਖੇਡ ਰਹੇ ਗੁਰਸਿੱਖ ਖਿਡਾਰੀ ਨੂੰ ਬਿਕਰਮ ਮਜੀਠਿਆ ਨੇ ਦਿੱਤੀਆਂ ਸ਼ੁਭਕਾਮਨਾਵਾਂ

ਇਸ ਮੌਕੇ ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ‘ਵਰਸਿਟੀ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ‘ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ਤੇ ਖੇਤੀ ਅਤੇ ਕੰਪਿਉਟਰ ਦੇ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਪ੍ਰਾਪਤੀਆਂ ਹਾਸਿਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਾਪਤੀਆਂ ਕਾਰਨ ਕਈ ਖੋਜ ਪ੍ਰਜੈਕਟਾਂ ਲਈ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਵੱਲੋਂ ਕਈ ਗ੍ਰਾਂਟਾਂ ਵੀ ਹਾਸਿਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਵਰਸਿਟੀ ਵੱਲੋਂ ਦਿੱਤੀ ਜਾ ਰਹੀ ਉੱਚੇਰੀ ਤੇ ਮਿਆਰੀ ਸਿੱਖਿਆ ਕਾਰਨ ਕਈ ਅਫਰੀਕਨ ਦੇਸ਼ਾਂ ਦੇ ਵਿਦਿਆਰਥੀਆਂ ਸਮੇਤ 26 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਵੇਂ ਪੇਟੇਂਟ ਲਈ ਵੀ ਪ੍ਰੋਤਸਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ‘ਵਰਸਿਟੀ ਸਵੈ ਉਦਯੋਗ ਸਥਾਪਿਤ ਕਰਨ, ਬਾਜ਼ਾਰ ਤੇ ਉਦਯੋਗਾਂ ਦੀ ਲੋੜ ਅਨੁਸਾਰ ਨਵੇਂ ਕੋਰਸ ਚਲਾ ਰਹੀ ਤੇ ਸਮੇਂ ਦੀ ਮੰਗ ਅਨੁਸਾਰ ਨਵੇਂ ਸਿਲੇਬਸ ਤਿਆਰ ਕੀਤੇ ਜਾ ਰਹੇ ਹਨ।

 

LEAVE A REPLY

Please enter your comment!
Please enter your name here