Guru Kashi University ਵੱਲੋਂ AI ਵਿਸ਼ੇ ‘ਤੇ 12 ਰੋਜ਼ਾ ਰਿਫ੍ਰੈਸ਼ਰ ਕੋਰਸ ਦਾ ਸ਼ਾਨਦਾਰ ਆਗਾਜ਼

Date:

spot_img

Bathinda News: Guru Kashi University; ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ (ਐੱਚ.ਆਰ.ਡੀ.ਸੀ.) , ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਵੱਲੋਂ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਅਤੇਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੋਦਾ, ਵਡੋਦਰਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਪ੍ਰਾਯੋਜਿਤ ਉੱਚ ਸਿੱਖਿਆ ਵਿੱਚ ਮਸਨੂਈ ਬੁੱਧੀ ਦੇ ਯੋਗਦਾਨ ਵਿਸ਼ੇ ਤੇ 12 ਰੋਜ਼ਾ ਰਿਫ੍ਰੈਸ਼ਰ ਕੋਰਸ ਦਾ ਆਗਾਜ਼ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਕੀਤਾ। ਜਦ ਕਿ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਏ.ਆਈ. ਸੰਬੰਧੀ ਭਵਿੱਖ ਮੁੱਖੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾਇਰੈਕਟਰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਐੱਮ. ਐੱਮ. ਟੀ.ਟੀ.ਸੀ. ਪ੍ਰੋ. ਆਸ਼ੂਤੋਸ਼ ਬਿਸਵਾਲ, ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ, ਡੀਨ, ਅਧਿਆਪਕ ਅਤੇ ਲਗਭਗ 60 ਭਾਗੀਦਾਰ ਹਾਜ਼ਰ ਹੋਏ।

ਇਹ ਵੀ ਪੜ੍ਹੋ  Amritsar ‘ਚ ਬਿਨ੍ਹਾਂ ਹਾਈ ਸਕਿਉਰਟੀ ਪਲੇਟ ਵਹੀਕਲਾਂ ‘ਚ ਪੰਪਾਂ ‘ਤੇ ਤੇਲ ਪਾਉਣ ‘ਤੇ ਰੋਕ, ਜਾਣੋਂ ਕਾਰਨ

ਮੁੱਖ ਮਹਿਮਾਨ ਡਾ. ਸਿੰਘ ਨੇ ਉੱਚ ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਂਲੀਜੈਂਸ (ਏ.ਆਈ.) ਦੀ ਤੇਜ਼ੀ ਨਾਲ ਬਦਲ ਰਹੀ ਭੂਮਿਕਾ ਬਾਰੇ ਚਾਨਣਾ ਪਾਇਆ। ਉਹਨਾਂ ਰਿਫ੍ਰੈਸ਼ਰ ਕੋਰਸ ਵਿੱਚ ਧਾਰਨਾਤਮਕ ਸਮਝ, ਵਿਹਾਰਕ ਅਭਿਆਸ ਅਤੇ ਪੇਸ਼ੇਵਰ ਵਿਕਾਸ ਲਈ ਭਾਗੀਦਾਰਾਂ ਲਈ ਉਪਲੱਧ ਹੋਣ ਵਾਲੇ ਮੌਕਿਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਖੋਜ ਦੇ ਖੇਤਰ ਵਿੱਚ ਏ.ਆਈ. ਦੀ ਵਰਤੋਂ, ਸਾਹਿਤ ਸਮੀਖਿਆ, ਅਕਾਦਮਿਕ ਲੇਖਨ, ਖੋਜ ਡਿਜ਼ਾਇਨ, ਡਾਟਾ ਵਿਸ਼ਲੇਸ਼ਣ ਅਤੇ ਵਿਚਾਰਾਂ ਦਾਅਦਾਨ-ਪ੍ਰਦਾਨ ਹੋਣਾ ਜ਼ਰੂਰੀ ਹੈ। ਪਰੋਂ. ਵਾਈਸ ਚਾਂਸਲਰ ਡਾ. ਧੀਮਾਨ ਨੇ ਆਪਣੇ ਸੰਬੋਧਨ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਨਵੀਨਤਾ ਅਤੇ ਏ.ਆਈ. ਨੂੰ ਉਤਸ਼ਾਹਿਤ ਕਰਨ ਲਈ ਭਾਗੀਦਾਰਾਂ ਨੂੰ ਜ਼ਿੰਮੇਵਾਰੀ ਅਤੇ ਈਮਾਨਦਾਰੀ ਨਾਲ ਏ.ਆਈ. ਨੂੰ ਅਪਨਾਉਣ ਦੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਸ਼ਵਾਸਤਮਕ ਸਹਿਯੋਗ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਸੱਭਿਆਚਾਰ ਦੀ ਲੋੜ ਹੈ। ਉਹਨਾਂ ਅਧਿਆਪਕਾਂ ਨੂੰ ਸਿਰਫ਼ ਏ.ਆਈ. ਟੂਲਜ਼ ਦੀ ਵਰਤੋਂ ਤੱਕ ਸੀਮਿਤ ਨਾ ਰਹਿ ਕੇ , ਵਿਚਾਰਸ਼ੀਲ ਵਿਗਿਆਨਕ ਅਤੇ ਨੈਤਿਕ ਸੋਚ ਅਪਨਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਅਹਿਮ ਬਿਆਨ ਆਇਆ ਸਾਹਮਣੇ!

ਉਹਨਾਂ ਕਿਹਾ ਕਿ ਏ.ਆਈ. ਅਧਿਆਪਕਾਂ ਦਾ ਬਦਲ ਨਹੀਂ ਸਗੋਂ ਉਹਨਾਂ ਦਾ ਵਿੱਦਿਅਕ ਸ਼ਕਤੀ ਦੇਣ ਦਾ ਮਧਿਅਮ ਹੈ। ਉਹਨਾਂ ਕਿਹਾ ਕਿ ਪੁਰਾਤਨ ਭਾਰਤੀ ਗੁਰੂ ਸ਼ਿਕਸ਼ਾ ਪ੍ਰਣਾਲੀ ਅਤੇ ਏ.ਆਈ. ਵਰਗੀਆਂ ਆਧੁਨਿਕ ਵਿਧਾਵਾਂ ਦਾ ਸੁਮੇਲ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਬੌਧਿਕ ਪੱਖੋਂ ਪਰਿਪੱਕ ਬਣਾਉਦੀਆਂ ਹਨ। ਕੋਰਸ ਦੇ ਕਨਵੀਨਰ ਡਾ. ਕਵਿਤਾ ਬੱਤਰਾ ਅਤੇ ਕੁਆਰਡੀਨੇਟਰ ਡਾ. ਅਮਿਤ ਟੁਟੇਜਾ ਨੇ ਦੱਸਿਆ ਕਿ 12 ਦਿਨ ਚੱਲਣ ਵਾਲੇ ਆਯੋਜਨ ਵਿੱਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਅਦਾਰਿਆਂ ਦੇ ਨਾਮਵਰ ਸਿੱਖਿਆ-ਸ਼ਾਸਤਰੀ, ਵਿਸ਼ਾ ਮਾਹਿਰ ਹਾਈਬ੍ਰਿਡ ਮੋਡ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ। 8 ਅਕਤੂਬਰ ਨੂੰ ਕੋਰਸ ਦੇ ਸਮਾਪਨ ਮੌਕੇਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਭਾਲਚੰਦਰਾਂ ਐੱਮ.ਭਾਂਗੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਪੰਤਵਤਿਆਂ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਯਾਦਸ਼ਤ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵੱਡੀ ਖ਼ਬਰ; ਟਕਸਾਲੀ ਅਕਾਲੀ ਆਗੂ ਬ੍ਰਹਮਪੁਰਾ ਪ੍ਰਵਾਰ ਸਮੇਤ ਹੋਇਆ ‘ਆਪ’ ਵਿਚ ਸ਼ਾਮਲ

Chandigarh News : ਮੰਗਲਵਾਰ ਨੂੰ ਵਾਪਰੇ ਇੱਕ ਵੱਡੇ ਸਿਆਸੀ...

Bathinda ‘ਚ ਕਾਂਗਰਸ ਵੱਲੋ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਮੰਗਿਆ ਅਸਤੀਫਾ

Bathinda News: ਨਸ਼ਿਆਂ ਦੇ ਮਾਮਲੇ 'ਤੇ ਸਵਾਲ ਪੁੱਛਣ ਕਰਕੇ...

ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਅਹਿਮ ਬਿਆਨ ਆਇਆ ਸਾਹਮਣੇ!

Chandigarh News: Punjab Police India; ਮੰਗਲਵਾਰ ਸਵੇਰ ਤੋਂ ਹੀ...

Big News; ਗਮਾਡਾ ਦਫ਼ਤਰ ‘ਤੇ ED ਦੀ Raid….

Mohali News : ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ...