Guru Kashi University ਦੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਅਤੇ ਉਪ-ਕੁਲਪਤੀ ਡਾ. ਬਲਰਾਜ ਸਿੰਘ ਵੱਲੋਂ ਡਾ. ਕੰਵਲਜੀਤ ਕੌਰ ਦੀ ਨਵਪ੍ਰਕਾਸ਼ਤ ਕਿਤਾਬ ਜਾਰੀ

Date:

spot_img

Talwandi Sabo News: Guru Kashi University ਦੇ ਅਕਾਦਮਿਕ ਬਲਾਕ ਵਿੱਚ ਆਯੋਜਿਤ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਵਰਸਿਟੀ ਦੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ, ਉਪ-ਕੁਲਪਤੀ, ਡਾ. ਬਲਰਾਜ ਸਿੰਘ ਅਤੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਵਰਸਿਟੀ ਦੇ ਨਿਰਦੇਸ਼ਕ ਯੁਵਾ ਤੇ ਸੱਭਿਆਚਾਰਕ ਮਾਮਲਿਆਂ ਡਾ. ਕੰਵਲਜੀਤ ਕੌਰ ਅਤੇ ਬੰਗਲਾਦੇਸ਼ ਤੋਂ ਉਹਨਾਂ ਦੇ ਵਿਦਿਆਰਥੀ ਨਜ਼ਮੁੱਲ ਕਾਦਿਰ ਕਾਇਕੈਬਾਦ ਵੱਲੋਂ ਲਿਖੀ ਕਿਤਾਬ “ਖੋਜ ਡਿਜ਼ਾਈਨ ਅਤੇ ਅਕਾਦਮਿਕ ਖੋਜਾਂ ਦੇ ਨਿਯਮ” ਜਾਰੀ ਕੀਤੀ ਗਈ। ਲੇਖਕਾਂ ਨੂੰ ਪ੍ਰਬੰਧਕੀ ਨਿਰਦੇਸ਼ਕ ਸ. ਸਿੱਧੂ ਅਤ ਹੋਰਨਾਂ ਵੱਲੋਂ ਵਧਾਈ ਦਿੰਦਿਆਂ ਇਸ ਕਿਤਾਬ ਨੂੰ ਵਿਗਿਆਨਿਕ ਖੋਜ ਲਈ ਇੱਕ ਜ਼ਰੂਰੀ ਦਸਤਾਵੇਜ਼ ਦੱਸਿਆ ਗਿਆ, ਜੋ ਕਿ ਉਹਨਾਂ ਦੇ ਵਿਸ਼ੇ ਦੇ ਖੋਜਾਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ 👉Amritsar ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਛੇ ਵਿਅਕਤੀ 14 ਪਿਸਤੌਲਾਂ ਸਮੇਤ ਕਾਬੂ

ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਇਹ ਕਿਤਾਬ ਯੂਨੀਵਰਸਿਟੀ ਦੇ ਸਮਰੱਥ ਵਿਦਿਆਰਥੀਲੇਖਕਾਂ ਦੇ ਲਾਭ ਲਈ ਵਧੀਆ ਕਿਤਾਬਾਂ ਲਿਖਣ ਲਈ ਪ੍ਰੇਰਿਦੀ ਹੈ, ਜੋ ਉਸ ਲੜੀ ਦਾ ਹਿੱਸਾ ਹੈ। ਉਹਨਾਂ ਦੋਹਾਂ ਲੇਖਕਾਂ ਨੂੰ ਇਸ ਅਕਾਦਮਿਕ ਕਾਰਜ ਲਈ ਵਧਾਈ ਦਿੱਤੀ।ਪਰੋ. ਵਾਈਸ ਚਾਂਸਲਰ ਡਾ. ਧੀਮਾਨ ਵੱਲੋਂ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਕਿ ਇਹ ਕਿਤਾਬ ਦੋ ਦੇਸ਼ਾਂ ਦੇ ਲੇਖਕਾਂ ਵੱਲੋਂ ਸਾਂਝੇ ਤੌਰ ਤੇ ਲਿਖੀ ਗਈ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਿਸ਼ੇ ਤੇ ਵਿਗਿਆਨਿਕ ਖੋਜ ਨੂੰ ਸੁਚਾਰੂ ਸੇਧ ਦੇਣ ਲਈ ਖੋਜ ਤਜ਼ਰਬਿਆਂ ਦੀ ਵਿਉਂਤਬੰਦੀ ਅਤੇ ਆਕੰੜਿਆਂ ਦੀ ਸਹੀ ਪੜਚੋਲ ਹਮੇਸ਼ਾ ਹੀ ਜ਼ਰੂਰੀ ਹੁੰਦੀ ਹੈ।ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ ਕਿਹਾ ਕਿ ਨੇ ਸੂਖਮ ਕਲਾਵਾਂ ਵਰਗੇ ਵਿਸ਼ੇ ਤੇ ਵਿਗਿਆਨਿਕ ਖੋਜ ਕਰਨ ਲਈ ਅਜਿਹੀ ਕਿਤਾਬ ਦੀ ਲੋੜ ਸੀ, ਜਿਸ ਨੂੰ ਉਹਨਾਂ ਨੇ ਬੰਗਲਾਦੇਸ਼ ਦੇ ਆਪਣੇ ਵਿਦਿਆਰਥੀ ਨਾਲ ਮਿਲ ਕੇ ਪੂਰਾ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related