ਬਠਿੰਡਾ (ਤਲਵੰਡੀ ਸਾਬੋ, 27 ਫਰਵਰੀ 2024) ਅਕਾਦਮਿਕ, ਖੇਡਾਂ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਮੋਹਰੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਉਪ-ਕੁਲਪਤੀ ਪ੍ਰੋ.(ਡਾ.)ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਐਨ.ਐਸ.ਐਸ ਵਿਭਾਗ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੋਦ ਲਏ ਪਿੰਡ ਸ਼ੇਖਪੁਰਾ ਵਿਖੇ “ਫਿਜ਼ੀਓਥੈਰੇਪੀ ਕੈਂਪ” ਲਗਾਇਆ ਗਿਆ।
ਪੰਜਾਬੀ ਗਾਇਕ ਬੰਟੀ ਬੈਂਸ ‘ਤੇ ਅਣਪਛਾਤੇ ਗੈਂਗਸਟਰਾਂ ਵੱਲੋਂ ਹਮਲਾ
ਇਸ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਵਿਦਿਆਰਥੀ ਭਲਾਈ ਸ. ਸਰਦੂਲ ਸਿੰਘ ਸਿੱਧੂ ਨੇ ਦੱਸਿਆ ਕਿ ਮਾਲਵਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਇਲਾਕਾ ਨਿਵਾਸੀਆਂ ਨੂੰ ਹੱਡੀਆਂ, ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਦਵਾਉਣ ਅਤੇ ਇਸ ਪ੍ਰਤੀ ਜਾਗਰੂਕ ਕਰਨ ਲਈ ਫਿਜ਼ੀਓਥੈਰੇਪਿਸਟ ਹਰਲੀਨ ਕੌਰ ਅਤੇ ਤਮੰਨਾ ਚੌਧਰੀ ਦੀ ਦੇਖ ਰੇਖ ਹੇਠ 35 ਮਰੀਜ਼ਾਂ ਦਾ ਚੈਕਅੱਪ ਤੇ ਇਲਾਜ ਕੀਤਾ ਗਿਆ। ਇਸ ਮੌਕੇ ਮਰੀਜਾਂ ਨੂੰ ਹੱਡੀਆਂ, ਮੌਢੇ, ਗੋਡੇ ਤੇ ਜੋੜਾਂ ਦੇ ਦਰਦ ਤੋਂ ਬਚਣ ਲਈ ਮਰੀਜਾ ਨੂੰ ਠੀਕ ਤਰੀਕੇ ਨਾਲ ਬੈਠਣ, ਚੱਲਣ ਤੇ ਖੜੇ ਹੋਣ ਦੇ ਆਸਣਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਤੇ ਦਰਦ ਤੋਂ ਬਚਾਅ ਦੇ ਨਕਤੇ ਸਾਂਝੇ ਕੀਤੇ ਗਏ। ਜਿਸ ਦੀ ਇਲਾਕਾ ਨਿਵਾਸੀਆਂ ਨੇ ਖੂਬ ਸ਼ਲਾਘਾ ਕੀਤੀ। ਉਨ੍ਹਾਂ ਮਰੀਜ਼ਾਂ ਨੂੰ ਖਾਣਪਾਣ ਸੰਬਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ‘ਵਰਸਿਟੀ ਵੱਲੋਂ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਲਗਾਏ ਜਾਣਗੇ। ਐਨ.ਐਸ.ਐਸ. ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਪਿੰਡ ਸ਼ੇਖਪੁਰਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪਿੰਡ ਸ਼ੇਖਪੁਰਾ ਵਿਖੇ ਲਗਾਇਆ “ਫਿਜ਼ੀਓਥੈਰੇਪੀ ਕੈਂਪ”"