Guru Kashi University ਵੱਲੋਂ ਵਿਸ਼ਵ ਮੱਖੀ ਦਿਹਾੜੇ ਮੌਕੇ ਸੈਮੀਨਾਰ ਦਾ ਆਯੋਜਨ

Date:

spot_img

Talwandi Sabo News: Guru Kashi University (ਗੁਰੂ ਕਾਸ਼ੀ ਯੂਨੀਵਰਸਿਟੀ) ਦੇ ਖੇਤੀਬਾੜੀ ਵਿਭਾਗ ਵੱਲੋਂ “ਵਿਸ਼ਵ ਮੱਖੀ ਦਿਹਾੜਾ” ਮਨਾਇਆ ਗਿਆ। ਇਸ ਮੌਕੇ ਉੱਘੇ ਖੇਤੀ ਵਿਗਿਆਨੀ ਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦ ਕਿ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨਵੀ ਹਾਜ਼ਰ ਸਨ। ਸੈਮੀਨਾਰ ਵਿੱਚ ਅਧਿਆਪਕਾਂ ਤੇ300 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਬੁਲਾਰੇ ਡਾ. ਸਿੰਘ ਨੇ ਕਿਹਾ ਕਿ ਮੱਖੀਆਂ ਸਿਰਫ਼ ਸ਼ਹਿਦ ਬਣਾਉਣ ਵਾਲੇ ਕੀੜੇ ਨਹੀਂ ਸਗੋਂ ਸਾਡੇ ਵਾਤਾਵਰਣ ਅਤੇ ਖੁਰਾਕ ਸੁਰੱਖਿਆ ਦਾ ਅਨਿੱਖੜਵਾ ਅੰਗ ਹਨ। ਉਹਨਾਂ ਮਧੂ-ਮੱਖੀਆਂ ਵੱਲੋਂ ਪਰਾਗਣ ਕਿਰਿਆ ਵਿੱਚ ਪਾਏ ਜਾਂਦੇ ਮਹੱਤਵਪੂਰਨ ਯੋਗਦਾਨ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕਿ ਮੱਖੀਆਂ ਦੇ ਪਰਾਗਣ ਕਾਰਨ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਉਹਨਾਂ ਕਿਸਾਨਾਂ ਨੂੰ ਮੱਧੂ-ਮੱਖੀ ਪਾਲਣ ਦੇ ਧੰਦੇ ਨੂੰ ਅਪਨਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਆਰਥਿਕ ਫਾਇਦੇ ਦੇ ਨਾਲ-ਨਾਲ ਫ਼ਸਲ ਝਾੜ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦਾ ਮੌਸਮ ਅਤੇ ਖੇਤੀਬਾੜੀ ਅਧਾਰਿਤ ਸਥਿਤੀ ਇਸ ਕਿੱਤੇ ਲਈ ਬਹੁਤ ਅਨੁਕੂਲ ਹੈ।

ਇਹ ਵੀ ਪੜ੍ਹੋ 👉 20000 ਰੁਪਏ ਰਿਸ਼ਵਤ ਲੈਂਦੇ ਜ਼ਿਲ੍ਹਾ ਮਾਲ ਅਫ਼ਸਰ ਦੇ ਰੀਡਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਪੰਜਾਬ ਵਿੱਚ ਸਰ੍ਹੋਂ, ਸਫੈਦੇ, ਬਾਗਾਂ ਅਤੇ ਫੁੱਲਾਂ ਆਦਿ ਦੇ ਫੁੱਲ-ਫ਼ਲਾਕੇ ਤੋਂਸ਼ਹਿਦ ਦਾ ਵਧੇਰੇ ਉਤਪਾਦਨ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਕਿੱਤਾ ਪੇਂਡੂ ਖੇਤਰਾਂ ਵਿੱਚਵੱਡੇ ਪੱਧਰ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦਾ ਹੈ। ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਦੱਸਿਆ ਕਿਜਲਵਾਯੂ ਪਰਿਵਰਤਨ ਨੇ ਮੱਧੂ-ਮੱਖੀਆਂ ਦੇ ਪ੍ਰਜਣਨਅਤੇ ਭੋਜਨ ਇੱਕਠਾ ਕਰਨ ਦੀ ਸਮੱਰਥਾ ਨੂੰ ਪ੍ਰਭਾਵਿਤ ਕੀਤਾ ਹੈ। ਉਹਨਾਂ ਦੱਸਿਆ ਕਿ ਸ਼ਹਿਦ ਦੀਆਂ ਮੱਖੀਆਂ ਤੋਂ ਫ਼ਸਲੀ ਵੰਨ-ਸੁਵੰਨਤਾ ਨੂੰ ਪ੍ਰੋਤਸਾਹਨ ਮਿਲਦਾ ਹੈ। ਉਹਨਾਂ ਅਨੁਸਾਰ ਯੂ. ਐੱਨ. ਦੇ ਜੈਵਿਕ ਵੰਨ-ਸੁਵੰਨਤਾ, ਖੇਤੀਬਾੜੀ ਦੇ ਸਦੀਵੀਪਨ ਅਤੇ ਕੌਮਾਂ ਦੇ ਵਿਕਾਸ ਨਾਲ ਜੁੜੇ 17 ਸਦੀਵੀ ਵਿਕਾਸ ਟੀਚਿਆਂ ਵਿਚੋਂ 15 ਦਾ ਸੰਬੰਧ ਸਿੱਧੇ ਜਾਂ ਅਸਿੱਧੇ ਤੌਰ ਤੇ ਮੱਧੂ-ਮੱਖੀਆਂ ਨਾਲ ਹੈ। ਉਹਨਾਂ ਕਿਹਾ ਕਿ ਸਾਨੂੰ ਇਹਨਾਂ ਜੀਵਾਂ ਨੂੰ ਬਚਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਜਿਨ੍ਹਾਂ ਵਿੱਚੋਂ ਕੀਟ-ਨਾਸ਼ਕਾਂ ਦੀ ਘੱਟੋ-ਘੱਟ ਵਰਤੋਂ ਅਤੇ ਆਪਣੇ ਆਲ਼ੇ-ਦੁਆਲੇ ਫ਼ਲਦਾਰ ਅਤੇ ਫੁੱਲਦਾਰ ਬੂਟੇ ਲਾਉਣਾ ਹੈ। ਆਪਣੇ ਸੁਆਰਤੀ ਭਾਸ਼ਣ ਵਿੱਚ ਡੀਨ, ਡਾ. ਲੋਕੇਂਦਰ ਕਸ਼ਅਪ ਨੇ ਵਿਦਿਆਰਥੀਆਂ ਨੂੰ ਇਹਨਾਂ ਛੋਟੇ ਜੀਵਾਂ ਬਾਰੇ ਜਾਗਰੂਕਕੀਤਾ। ਉਹਨਾਂ ਕਿਹਾ ਕਿ ਵਿਸ਼ਵ ਮੱਖੀ ਦਿਵਸ 20 ਮਈ ਨੂੰ ਆਧੁਨਿਕ ਮੱਖੀ ਉਤਪਾਦ ਦੇ ਬਾਨੀ ਐਟਨ ਜਾਨਸ਼ਾ ਦੇ ਜਨਮ ਦਿਹਾੜੇ ਨੂੰ ਸਮਰਾਪਿਤ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...