Guru Kashi Universityਵੱਲੋਂ ਨਿੰਬਸ ਅਤੇ ਈਬੀਐਸਸੀਓ ਈ-ਸਰੋਤਾਂ ਬਾਰੇ ਸਿਖਲਾਈ ਵਰਕਸ਼ਾਪ ਆਯੋਜਿਤ

Date:

spot_img

Talwandi Sabo News: Guru Kashi University ਦੀ ਸੈਂਟਰਲ ਲਾਇਬ੍ਰੇਰੀ ਵੱਲੋਂ ਖੋਜ ਵਿਦਵਾਨਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਖੋਜ ਅਤੇ ਅਕਾਦਮਿਕ ਕਾਰਜਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਉਪ ਕੁਲਪਤੀ ਦੀ ਪ੍ਰੇਰਣਾ ਸਦਕਾ ਨਿੰਬਸ ਅਤੇ ਈਬੀਐਸਸੀਓ ਵਰਗੇ ਈ-ਸਰੋਤਾਂ ਦੀ ਸੁਚੱਜਾ ਵਰਤੋਂ ਕਰਨ ਲਈ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਿੰਬਸ ਦੇ ਪ੍ਰਤੀਨਿਧੀ ਕਨਿਸ਼ਕਾ ਜਿੰਦਲ ਕਸਟਮਰ ਸਕਸੈੱਸ ਮੈਨੇਜ਼ਰ ਅਤੇ ਈਬੀਐਸਸੀਓ ਤੋਂ ਰਿਤੇਸ਼ ਕੁਮਾਰ ਝਾ ਸੀਨੀਅਰ ਟ੍ਰੇਨਿੰਗ ਮੈਨੇਜ਼ਰ ਨੇ ਕੁੰਜੀਵੱਤ ਬੁਲਾਰੇ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਡਾ. ਆਰ.ਪੀ.ਸਹਾਰਨ ਡੀਨ ਅਕਾਦਮਿਕ ਨੇ ਖੋਜਾਰਥੀਆਂ ਨੂੰ ਡਿਜੀਟਲ ਸਰੋਤਾਂ ਦਾ ਇਸਤੇਮਾਲ ਕਰਕੇ ਆਪਣੀ ਖੋਜ ਦੀ ਗੁਣਵੱਤਾ ਪੱਧਰ ਨੂੰ ਉੱਚਾ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਈ-ਸਰੋਤ ਨਵੀਆਂ ਕਾਢਾਂ ਵਿੱਚ ਸਹਾਈ ਹੋ ਸਕਦੇ ਹਨ।

ਇਹ ਵੀ ਪੜ੍ਹੋ Jeeda Blast Case; Army ਦੀ ਟੀਮ ਨੇ ਗੁਰਪ੍ਰੀਤ ਦੇ ਘਰ ਪੁੱਜ ਕੇ ਕੀਤੀ ਜਾਂਚ ਸ਼ੁਰੂ

ਉਨ੍ਹਾਂ ਹਾਜ਼ਰੀਨ ਨੂੰ ਵਰਸਿਟੀ ਦੇ ਸੈਂਟਰਲ ਲਾਇਬ੍ਰੇਰੀ ਵੱਲੋਂ ਦਿੱਤੀਆਂ ਜਾ ਰਹੀਆਂ ਈ-ਸਹੂਲਤਾਂ ਬਾਰੇ ਵੀ ਚਾਨਣਾ ਪਾਇਆ।ਪਹਿਲੇ ਸੈਸ਼ਨ ਵਿੱਚ ਫੈਕਲਟੀ ਆਫ਼ ਲਾਅ, ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਫੈਕਲਟੀ ਆਫ਼ ਐਗਰੀਕਲਚਰ ਅਤੇ ਫੈਕਲਟੀ ਆਫ਼ ਕੰਪਿਊਟਿੰਗ ਦੇ ਫੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਨੂੰ ਕਨਿਸ਼ਕਾ ਜਿੰਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਖੋਜ ਵਿਦਵਾਨਾਂ ਨੂੰ ਖੋਜ ਤਕਨੀਕਾਂ, ਖੋਜ ਲਈ ਉਪਲਬਧ ਡਿਜੀਟਲ ਸਰੋਤਾਂ ਈ-ਜਰਨਲਾਂ ਅਤੇ ਡੇਟਾਬੇਸ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਜਾਣੂ ਕਰਵਾਉਣਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਵੀ ਪ੍ਰੇਰਿਤ ਕੀਤਾ।ਦੂਜੇ ਸੈਸ਼ਨ ਵਿੱਚ ਫੈਕਲਟੀ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼, ਫੈਕਲਟੀ ਆਫ਼ ਐਜੂਕੇਸ਼ਨ, ਫੈਕਲਟੀ ਆਫ਼ ਮੈਨੇਜ਼ਮੈਂਟ ਐਂਡ ਕਾਮਰਸ, ਫੈਕਲਟੀ ਆਫ਼ ਫਾਰਮੈਸੀ ਅਤੇ ਫੈਕਲਟੀ ਆਫ਼ ਪੈਰਾਮੈਡੀਕਲ ਸਾਇੰਸ ਦੇ ਫੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਨੂੰ ਈਬੀਐਸਸੀਓ ਈ-ਪਲੇਟਫਾਰਮ ਬਾਰੇ ਜਾਣਕਾਰੀ ਦਿੰਦੇ ਹੋਏ ਰਿਤੇਸ਼ ਝਾ ਨੇ ਕਿਹਾ ਕਿ ਹੁਣ ਹਰ ਵਾਰ ਵੱਡੀ ਕਿਤਾਬ ਚੁੱਕਣ ਅਤੇ ਲੱਭਣ ਦੀ ਬਜਾਏ ਖੋਜਾਰਥੀ ਕਿਤੇ ਵੀ ਬੈਠ ਕੇ ਈ- ਸਰੋਤਾਂ ਰਾਹੀਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ।

ਇਹ ਵੀ ਪੜ੍ਹੋ ਦਰਿਆਵਾਂ ਦੇ ਪਾੜ ਪੂਰਨ ਦੇ ਕੰਮਾਂ ‘ਚ ਹੋਰ ਤੇਜ਼ੀ ਲਿਆਂਦੀ ਜਾਵੇ: ਬਰਿੰਦਰ ਕੁਮਾਰ ਗੋਇਲ ਵੱਲੋਂ ਅਧਿਕਾਰੀਆਂ ਨੂੰ ਹਦਾਇਤ

ਉਨ੍ਹਾਂ ਵਿਦਿਆਰਥੀਆਂ ਨੂੰ ਈ-ਸਰੋਤਾਂ ਦਾ ਇਸਤੇਮਾਲ ਕਰਕੇ ਆਪਣੇ ਅਕਾਦਮਿਕ ਕਾਰਜਾਂ ਦੀ ਯੋਗ ਪੜਚੋਲ ਕਰਕੇ ਉੱਤਮ ਨਤੀਜੇ ਪ੍ਰਾਪਤ ਕਰਨ ਦਾ ਮਸ਼ਵਰਾ ਦਿੱਤਾ ਅਤੇ ਹਾਜ਼ਰੀਨ ਨੂੰ ਈ-ਸਰੋਤਾਂ ਦੇ ਇਸਤਮਾਲ ਬਾਰੇ ਮਾਰਗਦਰਸ਼ਨ ਕੀਤਾ।ਸੁਖਵਿੰਦਰ ਕੌਰ, ਸਹਾਇਕ ਲਾਇਬ੍ਰੇਰੀਅਨ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸਾਰਿਆਂ ਨੂੰ ਵਰਸਿਟੀ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਉਪਲਬਧ ਈ-ਸੇਵਾਵਾਂ, ਈ-ਪੁਸਤਕਾਂ, ਈ-ਜਰਨਲਾਂ, ਈ-ਪਲੇਟਫਾਰਮਾਂ ਅਤੇ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਰਸਿਟੀ ਵਿੱਚ ਸੈਂਟਰਲ ਲਾਇਬ੍ਰੇਰੀ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਇਸ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

Haryana Cabinet का बड़ा फैसला; दीन दयाल लाडो लक्ष्मी योजना के आय पात्रता मानदंडों में बदलाव

👉हरियाणा सरकार ने परिवार की सालाना आय की सीमा...

पीएम मोदी के जनसेवा के 25 वर्ष पूर्ण होने पर हरियाणा मंत्रीमण्डल में किया प्रस्ताव पारित

👉पीएम की विजनरी सोच और कल्याणकारी नीतियों की बदौलत...

मुख्यमंत्री ने लाभार्थियों के हाथों से 50 लाख से अधिक खातों में ट्रांसफर करवाए 1,634 करोड़ रुपये

👉‘डायरेक्ट बेनिफिट ट्रांसफर’ से पारदर्शिता और पात्र लाभार्थियों तक...