Talwandi Sabo News: Guru Kashi University (GKU) ਦੇ ਨਿਊਜ਼ਲੈਟਰ ਦਾ ਤੀਜਾ ਅੰਕ ਪ੍ਰਸ਼ਾਸਕੀ ਬਲਾਕ ਦੇ ਕਾਨਫਰੰਸ ਹਾਲ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ (ਡਾ.) ਬਲਰਾਜ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਡਾ. ਹਰਜਸਪਾਲ ਸਿੰਘ ਸਿੱਧੂ, ਡਾਇਰੈਕਟਰ (ਕੈਂਪਸ), ਡਾ. ਸੰਨੀ ਅਰੋੜਾ, ਡਾਇਰੈਕਟਰ (ਸੂਚਨਾ ਤਕਨਾਲੋਜੀ), ਡਾ. ਅਮਿਤ ਟੁਟੇਜਾ, ਡੀਨ, ਫੈਕਲਟੀ ਆਫ਼ ਹਿਊਮੈਨਿਟੀਜ਼ ਐਂਡ ਲੈਂਗੂਏਜਿਜ਼,ਲਵਲੀਨ ਸਚਦੇਵਾਡਿਪਟੀ ਡਾਇਰੈਕਟਰ ਲੋਕ ਸੰਪਰਕ, ਨਿਊਜ਼ਲੈਟਰ ਦੇ ਡਿਜ਼ਾਈਨਰ ਬਲਜੀਤ ਸਿੰਘ ਮਲੱਣ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜ਼ਰ ਸਨ।
ਇਹ ਵੀ ਪੜ੍ਹੋ 👉Ex CM Charanjit Singh Channi ਦਾ ਸ਼ਕਤੀ ਪ੍ਰਦਰਸ਼ਨ; ਨਰਾਜ਼ਗੀ ਦੀਆਂ ਚਰਚਾਵਾਂ ਦੌਰਾਨ ਸੱਦੀ ਸਮਰਥਕਾਂ ਦੀ ਮੀਟਿੰਗ
ਇਸ ਮੌਕੇ ਮੁੱਖ ਸੰਪਾਦਕ ਡਾ. ਜਗਤਾਰ ਸਿੰਘ ਧੀਮਾਨ ਅਤੇ ਸੰਪਾਦਕੀ ਟੀਮ ਨੂੰ ਵਧਾਈ ਦਿੰਦਿਆਂ ਪ੍ਰੋ. ਬਲਰਾਜ ਸਿੰਘ ਨੇ ਨਿਊਜ਼ਲੈਟਰ ਦੇ ਤੀਜੇ ਅੰਕ ਨੂੰ ਸਮੇਂ ਸਿਰ ਪ੍ਰਕਾਸ਼ਿਤ ਕਰਨ ਲਈ ਉਹਨਾਂ ਦੀ ਨਿਸ਼ਠਾ, ਪੇਸ਼ੇਵਰਤਾ ਅਤੇ ਲਗਾਤਾਰ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਨਿਊਜ਼ਲੈਟਰ ਅਕਾਦਮਿਕ, ਖੋਜ, ਨਵੀਨਤਾ, ਵਿਸਤਾਰ ਗਤੀਵਿਧੀਆਂ, ਵਿਦਿਆਰਥੀਆਂ ਦੀਆਂ ਉਪਲਬਧੀਆਂ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਾਰਜਾਂ ਨੂੰ ਇੱਕ ਮੰਚ ਤੇ ਲਿਆਉਣ ਵਾਲਾ ਮਹੱਤਵਪੂਰਨ ਪ੍ਰਕਾਸ਼ਨ ਹੈ, ਜੋ ਯੂਨੀਵਰਸਿਟੀ ਦੀ ਪ੍ਰਤਿਸ਼ਠਾ ਅਤੇ ਪਛਾਣ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।ਉਹਨਾਂ ਅੱਗੇ ਕਿਹਾ ਕਿ ਨਿਊਜ਼ਲੈਟਰ ਨੂੰ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ, ਉੱਚ ਸਿੱਖਿਆ ਸੰਸਥਾਵਾਂ, ਖੋਜ ਸੰਸਥਾਵਾਂ, ਉਦਯੋਗਿਕ ਭਾਗੀਦਾਰਾਂ ਅਤੇ ਹੋਰ ਮਹੱਤਵਪੂਰਨ ਹਿੱਸੇਦਾਰਾਂ ਤੱਕ ਵਿਆਪਕ ਪੱਧਰ ਤੇ ਪਹੁੰਚਾਇਆ ਜਾਵੇਗਾ, ਤਾਂ ਜੋ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲ ਸਕੇ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਉਪਲਬਧੀਆਂ ਅਤੇ ਉਭਰਦੀਆਂ ਸਮਰੱਥਾਵਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ ਸਕੇ।
ਇਹ ਵੀ ਪੜ੍ਹੋ 👉Bathinda ‘ਚ ਨਾਮੀ ਮਸਾਲਿਆਂ ਦੀ ਦੁਕਾਨ ਦੇ ਮਾਲਕ ਤੋਂ ਲੁਟੇਰਿਆਂ ਨੇ ਨਗਦੀ ਲੁੱਟੀ
ਡਾ. ਹਰਜਸਪਾਲ ਸਿੰਘ ਸਿੱਧੂ ਨੇ ਨਿਊਜ਼ਲੈਟਰ ਦੀ ਮਿਆਰੀ ਸਮੱਗਰੀ ਅਤੇ ਆਕਰਸ਼ਕ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪ੍ਰਕਾਸ਼ਨ ਯੂਨੀਵਰਸਿਟੀ ਦੀ ਜੀਵੰਤ ਅਕਾਦਮਿਕ ਸੰਸਕ੍ਰਿਤੀ ਦਾ ਪ੍ਰਤੀਬਿੰਬ ਹੈ ਅਤੇ ਪਾਠਕਾਂ ਨੂੰ ਸੰਸਥਾ ਦੀਆਂ ਵੱਖ-ਵੱਖ ਗਤੀਵਿਧੀਆਂ, ਪਹਿਲਕਦਮੀਆਂ ਅਤੇ ਪ੍ਰਾਪਤੀਆਂ ਨਾਲ ਲਗਾਤਾਰ ਜੋੜੀ ਰੱਖਦਾ ਹੈ।ਮੁੱਖ ਸੰਪਾਦਕ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ, “ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਿਊਜ਼ਲੈਟਰ ਸਾਡੀ ਸੰਸਥਾ ਦੇ ਗਤੀਸ਼ੀਲ ਅਕਾਦਮਿਕ ਮਾਹੌਲ, ਜੀਵੰਤ ਕੈਂਪਸ ਜੀਵਨ ਅਤੇ ਨਿਰੰਤਰ ਵਿਕਾਸ ਦਾ ਦਰਪਣ ਹੈ। ਇਸ ਵਿੱਚ ਦਰਜ ਹਰ ਉਪਲਬਧੀ ਸਾਡੇ ਅਧਿਆਪਕਾਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਕਰਮਚਾਰੀਆਂ ਦੀ ਸਾਂਝੀ ਵਚਨਬੱਧਤਾ, ਮਿਹਨਤ ਅਤੇ ਦੂਰਅੰਦੇਸ਼ੀ ਦਾ ਪ੍ਰਤੀਕ ਹੈ। ਸਾਨੂੰ ਵਿਸ਼ਵਾਸ ਹੈ ਕਿ ਇਹ ਪ੍ਰਕਾਸ਼ਨ ਯੂਨੀਵਰਸਿਟੀ ਅਤੇ ਇਸ ਦੇ ਸੰਬੰਧਿਤ ਧਿਰਾਂਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਤਕ੍ਰਿਸ਼ਟਤਾ ਵੱਲ ਸਾਡੀ ਯਾਤਰਾ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਦੁਨੀਆਂ ਸਾਹਮਣੇ ਪੇਸ਼ ਕਰੇਗਾ।” ਲਵਲੀਨ ਸਚਦੇਵਾ ਵੱਲੋਂ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





