Wednesday, December 10, 2025

Date:

spot_img

Talwandi Sabo News:ਸਿੱਖਿਆ ਦੇ ਖੇਤਰ ਵਿੱਚ ਸਮੇਂ ਅਤੇ ਬਾਜ਼ਾਰ ਦੀ ਲੋੜ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਰੋਜ਼ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਹ ਗੱਲ ‘ਵਰਸਿਟੀ ਦੇ ਉੱਪ ਕੁਲਪਤੀ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਬਠਿੰਡਾ ਵਿਖੇ ਹੋਈ ਇੱਕ ਪ੍ਰੈਸ ਮਿਲਣੀ ਵਿੱਚ ਕਹੀ। ਜੀ.ਕੇ.ਯੂ. ਵੱਲੋਂ ਵਿੱਦਿਅਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਅਤੇ ਨਵੀਂ ਖੇਡ ਨੀਤੀ ਦਾ ਐਲਾਨ ਕਰਦਿਆਂ ਉਨ੍ਹਾਂ ਦੱਸਿਆ ਕਿ ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕਈ ਨਵੀਆਂ ਯੋਜਨਾਵਾਂ ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵੱਲੋਂ ਮਿਤੀ 25, 26 ਅਪ੍ਰੈਲ 2025 ਨੂੰ ਅੰਤਰ ਰਾਸ਼ਟਰੀ ਕਾਨਫਰੰਸ ਇਨੋਵੇਸ਼ਨ ਐਂਡ ਐਪਲੀਕੇਸ਼ਨ ਆਫ਼ ਆਰਟੀਫਿਸ਼ੀਅਲ ਇੰਟੈਲੀਜੈਂਸ-2025, ਕਾਠਮਾਂਡੂ ਯੂਨੀਵਰਸਿਟੀ ਨੇਪਾਲ, ਫਰੈਂਡਸ ਯੂਨੀਵਰਸਿਟੀ ਅਮਰੀਕਾ, ਡਾਕਾ ਇੰਟਰਨੈਸ਼ਨਲ ਯੂਨੀਵਰਸਿਟੀ ਬੰਗਲਾਦੇਸ਼ ਅਤੇ ਗੈਂਬਿਲਾ ਯੂਨੀਵਰਸਿਟੀ ਇਥੋਪੀਆ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  Big News: ਪੁਲਿਸ ਵਾਲੀ Chitta Queen ‘ਅਮਨੇ’ ਦੀਆਂ ਮੁਸ਼ਕਿਲਾਂ ਵਧੀਆਂ, ਵਿਜੀਲੈਂਸ ਨੇ ਵੀ ਖੋਲੀ ਪੜਤਾਲ

ਜਿਸ ਵਿੱਚ ਮਾਹਿਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਸਿਹਤ ਸੰਭਾਲ, ਇੰਜੀਨਿਅਰਿੰਗ, ਸਿੱਖਿਆ ਅਤੇ ਬਿਜਨੈਸ ਆਦਿ ਖੇਤਰਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖੋਜਾਰਥੀਆਂ ਵੱਲੋਂ ਖੋਜ ਪੱਤਰ ਪੜ੍ਹੇ ਜਾਣਗੇ ਤੇ ਉਨ੍ਹਾਂ ਦਾ ਪ੍ਰਤਿਸ਼ਠਿਤ ਰਸਾਲਿਆਂ ਵਿੱਚ ਪਬਲੀਕੇਸ਼ਨ ਦੇ ਯਤਨ ਕੀਤੇ ਜਾਣਗੇ।ਉਪ ਕੁਲਪਤੀ ਨੇ ਵਰਸਿਟੀ ਦੇ ਫੈਕਲਟੀ ਆਫ਼ ਲਾਅ ਵੱਲੋਂ ਮਿਤੀ 29,30 ਅਪ੍ਰੈਲ 2025 ਨੂੰ ਹੋਣ ਜਾ ਰਹੇ ਪਹਿਲੇ ਲਾਅ ਫੈਸਟ ਬਾਰੇ ਵੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਲਾਅ ਫੈਸਟ ਵਿੱਚ ਵਿਦਿਆਰਥੀਆਂ ਅਤੇ ਮਹਿਮਾਨਾਂ ਲਈ 8 ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਏ.ਆਈ.ਬਨਾਮ ਹਿਉਮਨ, ਸਵਾਲ ਜਵਾਬ ਮੁਕਾਬਲੇ, ਰੀਲ ਮੇਕਿੰਗ, ਸੱਭਿਆਚਾਰਕ ਮੁਕਾਬਲੇ ਆਕਰਸ਼ਣ ਦਾ ਮੁੱਖ ਕੇਂਦਰ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੈਸ ਮਿਲਣੀ ਵਿੱਚ ਡਾ. ਹਰਜਸਪਾਲ ਸਿੰਘ ਡਾਇਰੈਕਟਰ ਕੈਂਪਸ, ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ, ਡਾ. ਵਿਜੈ ਲਕਸ਼ਮੀ ਡੀਨ ਫੈਕਲਟੀ ਆਫ਼ ਕੰਪਿਊਟਿੰਗ ਤੇ ਡਾ.ਗੁਰਪ੍ਰੀਤ ਕੌਰ ਡੀਨ ਫੈਕਲਟੀ ਆਫ਼ ਲਾਅ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਇਹ ਵੀ ਪੜ੍ਹੋ  Punjab ਦੇ ਵਿੱਚ ਮੁੜ IAS ਅਫਸਰਾਂ ਦੇ ਹੋਏ ਤਬਾਦਲੇ

ਖੇਡਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਸੰਬੰਧੀ ਡਾ. ਰਾਜ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਨੇ ਵਰਸਿਟੀ ਦੀ ਨਵੀਂ ਖੇਡ ਨੀਤੀ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਜੀ.ਕੇ.ਯੂ. ਵੱਲੋਂ ਅੰਤਰ ਰਾਸ਼ਟਰੀ ਖਿਡਾਰੀ, ਰਾਸ਼ਟਰੀ ਪੱਧਰ ਤੇ ਮੈਡਲ ਜੇਤੂ, ਯੂਨੀਵਰਸਿਟੀ ਪੱਧਰ ਤੇ ਮੈਡਲ ਜੇਤੂ, ਖੇਲੋ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਮੈਡਲ ਜੇਤੂ, ਵਰਲਡ ਯੂਨੀਵਰਸਿਟੀ ਖੇਡਾਂ ਅਤੇ ਚੈਂਪੀਅਨਸ਼ਿਪ ਦੇ ਮੈਡਲ ਜੇਤੂ ਖਿਡਾਰੀਆਂ ਨੂੰ 100% ਵਜੀਫਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਵਰਸਿਟੀ ਦਾ ਕੋਈ ਖਿਡਾਰੀ ਓਲੰਪਿਕ ਖੇਡਾਂ ਵਿੱਚ ਸੋਨ, ਚਾਂਦੀ ਅਤੇ ਕਾਂਸੇ ਦਾ ਤਗਮਾ ਜਿੱਤਦਾ ਹੈ ਤਾਂ ਵਰਸਿਟੀ ਵੱਲੋਂ ਉਸ ਨੂੰ ਕ੍ਰਮਵਾਰ 8 ਲੱਖ, 5 ਲੱਖ ਅਤੇ 3 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਏਸ਼ਿਆਈ ਖੇਡਾਂ ਵਿੱਚ ਸੋਨ, ਚਾਂਦੀ ਅਤੇ ਕਾਂਸੇ ਦੇ ਤਗਮਾ ਜੇਤੂ ਵਰਸਿਟੀ ਦੇ ਖਿਡਾਰੀ ਦੀ ਕ੍ਰਮਵਾਰ 5 ਲੱਖ, 3 ਲੱਖ ਅਤੇ 2 ਲੱਖ ਰੁਪੇ ਦੇ ਨਗਦ ਇਨਾਮ ਨਾਲ ਹੌਂਸਲਾ ਅਫ਼ਜ਼ਾਈ ਕੀਤੀ ਜਾਵੇਗੀ। ਉਨ੍ਹਾਂ ਕਾਮਨਵੈਲਥ ਖੇਡਾਂ ਤੇ ਵਰਲਡ ਯੂਨੀਵਰਸਿਟੀ ਖੇਡਾਂ ਵਿੱਚ ਸੋਨ, ਚਾਂਦੀ ਅਤੇ ਕਾਂਸੇ ਦੇ ਤਗਮਾ ਜੇਤੂ ਖਿਡਾਰੀ ਨੂੰ ਕ੍ਰਮਵਾਰ 3,2 ਅਤੇ 1 ਲੱਖ ਰੁਪਏ ਦੇ ਨਗਦ ਇਨਾਮ ਦੇਣ ਬਾਰੇ ਵੀ ਜਾਣਕਾਰੀ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

3 ਕਰੋੜ ਦਾ ਚਾਵਲ ਗਾਇਬ ਕਰਨ ਦੇ ਮਾਮਲੇ ਵਿਚ 4 ਅਧਿਕਾਰੀਆਂ ਵਿਰੁਧ ਪਰਚਾ ਦਰਜ਼

Moga News: ਗੋਦਾਮ ਵਿਚ ਰੱਖੇ ਕਰੀਬ 3 ਕਰੋੜ ਦੇ...

ਭਿਆਨਕ ਸੜਕੀ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

Amritsar News: Amritsar ਬਾਈਪਾਸ 'ਤੇ ਬੀਤੀ ਦੇਰ ਰਾਤ ਵਾਪਰੇ...