ਖੋਜ ਕਾਰਜ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੇ “ਡਰੈਗਨ ਫਰੂਟ”ਦਾ ਲਗਾਇਆ ਬਾਗ
ਤਲਵੰਡੀ ਸਾਬੋ, 25 ਜੁਲਾਈ : ਪੰਜਾਬ ਦੀ ਕਿਸਾਨੀ ਨੂੰ ਬਾਗਵਾਨੀ ਵੱਲ ਮੋੜਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਦੇ ਬਾਗਵਾਨੀ ਵਿਭਾਗ ਵੱਲੋਂ ਡਰੈਗਨ ਫਰੂਟ ਦੇ ਬਾਗ ਲਗਾਉਣ ਦੀ ਸ਼ੁਰੂਆਤ ਗੁਰਲਾਭ ਸਿੰਘ ਸਿੱਧੂ ਚਾਂਸਲਰ ਅਤੇ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਵੱਲੋਂ “ਡਰੈਗਨ ਫਰੂਟ”ਲਗਾ ਕੇ ਕੀਤੀ। ਇਸ ਮੌਕੇ ਡਾ. ਵਰਿੰਦਰ ਸਿੰਘ ਪਾਹਿਲ ਐਡਵਾਈਜ਼ਰ ਟੂ ਚਾਂਸਲਰ, ਡਾ. ਆਰ.ਪੀ.ਸਹਾਰਨ ਡੀਨ ਫੈਕਲਟੀ ਮੈਂਬਰ ਖੋਜ਼ਾਰਥੀ ਅਤੇ ਵਿਦਿਆਰਥੀਆਂ ਵੱਲੋਂ ਪੌਦੇ ਲਗਾ ਕੇ ਕਿਸਾਨਾਂ ਨੂੰ ਬਾਗਵਾਨੀ ਵੱਲ ਜਾਣ ਦਾ ਸੁਨੇਹਾ ਦਿੱਤਾ ਗਿਆ। ਬਾਗ ਲਗਾਉਣ ਦੇ ਆਗਾਜ਼ ਮੌਕੇ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜਿਸ ਵਿੱਚ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਦੀ ਪੈਦਾਵਾਰ ਵੱਧ ਕੀਤੀ ਜਾਂਦੀ ਹੈ ਸੋ ਕਿਸਾਨਾਂ ਨੂੰ ਬਾਗਵਾਨੀ ਵੱਲ ਪ੍ਰੋਤਸਾਹਿਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਤੇ ਖੋਜਾਰਥੀਆਂ ਨੇ ਲੰਬੇ ਖੋਜ਼ ਕਾਰਜਾਂ ਤੋਂ ਬਾਦ ਡਰੈਗਨ ਫਰੂਟ ਦੀ ਖੇਤੀ ਨੂੰ ਇਸ ਇਲਾਕੇ ਲਈ ਹਰ ਪੱਖੋਂ ਲਾਹੇਵੰਦ ਪਾਇਆ ਹੈ ਇਸ ਲਈ ਜੀ.ਕੇ.ਯੂ. ਨੇ ਇਸ ਦੇ ਬਾਗ ਲਗਾਉਣ ਦੀ ਪਹਿਲ ਕੀਤੀ।
ਪਾਕਿਸਤਾਨ ਵੱਲੋਂ ਵਿਦੇਸ਼ੀ ਸਿੱਖਾਂ ਲਈ ਆਨ ਅਰਾਇਵਲ ਵੀਜ਼ੇ ਦੀ ਸ਼ੁਰੂਆਤ
ਡਾ. ਬਾਵਾ ਨੇ ਡਰੈਗਨ ਫਰੂਟ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਅਤਨਾਮ ਦਾ ਮੁੱਖ ਫੂਰਟ ਹੈ ਜਿਸ ਦੀ ਖੇਤੀ ਲਈ ਪੰਜਾਬ ਅਤੇ ਵਿਸ਼ੇਸ਼ ਤੌਰ ‘ਤੇ ਮਾਲਵੇ ਦੀ ਮਿੱਟੀ ਅਤੇ ਵਾਤਾਵਰਣ ਕਾਫੀ ਸਹਾਈ ਹੈ, ਇਲਾਕੇ ਵਿੱਚ ਇਸ ਦੀ ਪੈਦਾਵਾਰ ਘੱਟ ਹੋਣ ਕਾਰਨ ਬਾਜ਼ਾਰ ਵਿੱਚ ਇਸ ਦਾ ਵਧੀਆ ਭਾਅ ਮਿਲਦਾ ਹੈ ਜਿਸ ਕਾਰਨ ਕਿਸਾਨ ਇਸ ਦੀ ਪੈਦਾਵਾਰ ਕਰਕੇ ਰਵਾਇਤੀ ਫਸਲਾਂ ਦੇ ਬਦਲ ਵਜੋਂ ਇਸ ਨੂੰ ਅਪਣਾ ਕੇ ਵਧੀਆ ਮੁਨਾਫਾ ਕਮਾ ਸਕਦੇ ਹਨ।ਡਾ. ਪਾਹਿਲ ਨੇ ‘ਵਰਸਿਟੀ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ‘ਵਰਸਿਟੀ ਦੇ ਖੇਤੀ ਮਾਹਿਰਾਂ ਦੀ ਦੇਖ-ਰੇਖ ਹੇਠ ਖੋਜਾਰਥੀਆਂ ਵੱਲੋਂ ਖੋਜ ਕਾਰਜ ਵੱਡੇ ਪੱਧਰ ‘ਤੇ ਜਾਰੀ ਹਨ ਤੇ ਜਲਦੀ ਹੀ ਨਵੀਆਂ ਤਕਨੀਕਾਂ ਦੇ ਇਸਤੇਮਾਲ ਨਾਲ ਇਸ ਖੇਤਰ ਵਿੱਚ ਹੋਰ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਵੇਗੀ, ਜੋ ਕਿਸਾਨਾਂ ਲਈ ਮਾਲੀ ਤੌਰ ‘ਤੇ ਜ਼ਿਆਦਾ ਲਾਭਦਾਇਕ ਸਿੱਧ ਹੋਵੇਗੀ।ਡੀਨ ਡਾ. ਸਹਾਰਨ ਨੇ ਲਾਏ ਗਏ ਡਰੈਗਨ ਫਰੂਟ ਦੀਆਂ ਕਿਸਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਵਰਸਿਟੀ ਵੱਲੋਂ ਇਸ ਦੀਆਂ ਲਾਲ ਅਤੇ ਪੀਲੀ ਦੋ ਕਿਸਮਾਂ ਲਾਈਆਂ ਗਈਆਂ ਜਿਸਦੇ ਫਲ ਤਿੰਨ ਸਾਲ ਬਾਦ ਬਾਜ਼ਾਰ ਵਿੱਚ ਵੇਚਣ ਯੋਗ ਹੋ ਜਾਣਗੇ।‘ਵਰਸਿਟੀ ਵਿਖੇ ਡਰੈਗਨ ਫਰੂਟ ਤੇ ਖੋਜ ਕਾਰਜ ਕਰ ਰਹੇ ਡਾ. ਨਵਦੀਪ ਸਿੰਘ ਅਤੇ ਡਾ. ਗੁਰਦੀਪ ਸਿੰਘ ਨੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਇਸ ਫ਼ਸਲ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਡ੍ਰੈਗਨ ਫਰੂਟ ਦੀ ਬਿਜਾਈ ਤੇ ਪਾਣੀ ਦੀ ਖਪਤ ਘੱਟ ਹੁੰਦੀ ਹੈ ਤੇ ਸਪਰੇਅ ਦਾ ਖਰਚ ਵੀ ਨਾ-ਮਾਤਰ ਹੁੰਦਾ ਹੈ।
Share the post "ਖੇਤੀ ਭਿਵੰਨਤਾ ਨੂੰ ਉਤਸਾਹਿਤ ਕਰੇਗੀ ਗੁਰੂ ਕਾਸ਼ੀ ਯੂਨੀਵਰਸਿਟੀ – ਗੁਰਲਾਭ ਸਿੰਘ ਸਿੱਧੂ"