ਕੌਮੀ ਗੱਤਕਾ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੇ 9 ਸੋਨ ਤਗਮੇ

Date:

spot_img

Talwandi Sabo News: ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਜੰਮੂ-ਕਸ਼ਮੀਰ ਦੇ ਸ਼ੇਰੇ ਕਸ਼ਮੀਰ ਸਟੇਡੀਅਮ,ਸ਼੍ਰੀਨਗਰ, ਵਿਖੇ ਕਰਵਾਈ ਗਈ 10ਵੀਂਸੀਨੀਅਰ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੱਤਕਾ ਖਿਡਾਰੀਆਂ ਨੇ 9 ਸੋਨ ਤਗਮੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਵਰਸਿਟੀ ਦੇ ਇਨ੍ਹਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਸਦਕਾ ਪੰਜਾਬ ਦੀ ਟੀਮ ਨੇ 182 ਅੰਕਾਂ ਨਾਲ ਓਵਰ-ਆਲ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ। ਜਦ ਕਿ 91 ਅੰਕਾਂ ਨਾਲ ਦਿੱਲੀ ਫਸਟ ਰਨਰ-ਅੱਪ ਅਤੇ 63 ਅੰਕਾਂ ਨਾਲ ਚੰਡੀਗੜ੍ਹ ਦੀ ਟੀਮ ਸੈਕਿੰਡ ਰਨਰ-ਅੱਪ ਬਣੀ। ਇਸ ਮੌਕੇ ਵਰਸਿਟੀ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਇਕ ਛੋਟੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਸਮਾਰੋਹ ਵਿੱਚ ਡਾਇਰੈਕਟਰ ਕੈਂਪਸ, ਡਾ. ਹਰਜਸਪਾਲ ਸਿੰਘ ਸਿੱਧੂ ਤੇ ਵਰਸਿਟੀ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਉਜਵੱਲ ਭਵਿੱਖ ਦੀਆਂ ਸ਼ੁੱਭ-ਕਾਮਨਾਵਾਂ ਭੇਂਟ ਕੀਤੀਆਂ।

ਇਹ ਵੀ ਪੜ੍ਹੋ 👉CIA Staff ਦੇ ASI ਦਾ ਕ*ਤ*ਲ ਮਾਮਲਾ; ਗੈਂਗਸਟਰ ਡੋਨੀ ਬੱਲ ਗਰੁੱਪ ਨੇ ਲਈ ਜਿੰਮੇਵਾਰੀ!

ਇਸ ਮੌਕੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਚਾਂਸਲਰ ਸਿੱਧੂ ਨੇ ਕਿਹਾ ਕਿ ਜੀ.ਕੇ.ਯੂ. ਦੇ ਵਿਦਿਆਰਥੀਆਂ ਨੇ ਅਕਾਦਮਿਕ ਖੇਤਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਪੰਜਾਬੀ ਅਮੀਰ ਵਿਰਸੇ ਨੂੰ ਭਾਰਤ ਦੇ ਘਰ-ਘਰ ਵਿੱਚ ਪਹੁੰਚਾਇਆ ਹੈ।ਵਾਈਸ ਚਾਂਸਲਰ ਡਾ. ਸਿੰਘ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਰਸਿਟੀ ਵੱਲੋਂ ਗੱਤਕਾ ਕੋਰਸ ਵੀ ਸ਼ੁਰੂ ਕੀਤੇ ਗਏ ਹਨ। ਉਹਨਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਦੀ ਯੋਗ ਅਗਵਾਈ, ਗੱਤਕਾ ਕੋਚ ਹਰਜਿੰਦਰ ਸਿੰਘ ਕਿੱਲੀ ਅਤੇ ਹਰਮਨਪ੍ਰੀਤ ਕੌਰ ਦੀ ਮਿਹਨਤ ਸਿਰ ਬੰਨਿਆ।ਚੇਤੇ ਰਹੇ ਕਿ ਬੀਤੇ ਦਿਨੀਂ ਨਾਗੋਆ, ਜਾਪਾਨ ਵਿਖੇ ਹੋਇਆ ਏਸ਼ੀਆਈ ਖੇਡਾਂ-2026 ਵਿੱਚ ਵਰਸਿਟੀ ਦੇ ਤੀਰਅੰਦਾਜ਼ ਕੁਸ਼ਲ ਦਲਾਲ ਨੇ ਸੋਨ ਤਗਮਾ ਤੇ ਕਾਮਨਵੈਲਥ ਖੇਡਾਂ ਵਿੱਚ ਵਰਸਿਟੀ ਦੀ ਭਾਰ-ਤੋਲਕ ਗਿਆਨੇਸ਼ਵਰੀ ਯਾਦਵ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਖੇਡਾਂ ਡਾ. ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 18 ਟੀਮਾਂ ਦੇ 490 ਖਿਡਾਰੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ 👉Canada ਜਾ ਕੇ ‘ਮੁਕਰਨ’ ਵਾਲੀ ਲਾੜੀ ਨੂੰ ਪੰਜਾਬ ਪੁਲਿਸ ਨੇ ‘Airport’ ਤੋਂ ਚੁੱਕਿਆ

ਜਿਸ ਵਿੱਚ ਵਰਸਿਟੀ ਦੇ ਖਿਡਾਰੀ ਅਮਨਜੋਤ ਸਿੰਘ, ਅੰਗਦਜੋਤ ਸਿੰਘ, ਤੇਜ ਪ੍ਰਤਾਪ ਸਿੰਘ ਤੇ ਗੁਰਸੇਵਕ ਸਿੰਘ ਨੇ ਅੰਡਰ-25 ਦੇ ਸਿੰਗਲ ਸੋਟੀ ਟੀਮ ਇਵੈਂਟ ਵਿੱਚ ਸੋਨ, ਗੁਰਸੇਵਕ ਸਿੰਘ ਨੇ ਵਿਅਕਤੀਗਤ ਸਿੰਗਲ ਸੋਟੀ ਇਵੈਂਟ ਵਿੱਚ ਸੋਨ, ਮਨਜੀਤ ਸਿੰਘ ਨੇ U25 ਵਿਅਕਤੀਗਤ ਫਰੀ ਸੋਟੀ ਇੰਵੈਂਟ ਵਿੱਚ ਸੋਨ, ਅਕਾਸ਼ਦੀਪ ਸਿੰਘ ਨੇ U25 ਟੀਮ ਡੈਮੋ ਇੰਵੈਂਟ ਵਿੱਚ ਗੋਲਡ, ਸੁਮਨਦੀਪ ਕੌਰ ਨੇ ਸਿੰਗਲ ਸੋਟੀ U25 ਵਿਅਕਤੀਗਤ ਇੰਵੈਂਟ ਵਿੱਚ ਸੋਨ, ਆਰਤੀ ਨੇ U30 ਸਿੰਗਲ ਸੋਟੀ ਵਿਅਕਤੀਗਤ ਇੰਵੈਂਟ ਵਿੱਚ ਸੋਨ, ਸੁਖਵੀਰ ਕੌਰ U30 ਫਰੀ ਸੋਟੀ ਵਿਅਕਤੀਗਤ ਇੰਵੈਂਟ ਵਿੱਚ ਗੋਲਡ, ਅਰਸ਼ਦੀਪ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਰਜਿੰਦਰ ਕੌਰ, ਭੁਪਿੰਦਰ ਕੌਰ ਤੇ ਹੁਸਨਪ੍ਰੀਤ ਕੌਰ ਦੀ ਟੀਮ ਨੇ ਡੈਮੋ ਇੰਵੈਂਟ ਵਿੱਚ ਸੋਨ ਤਗਮਾ ਜਿੱਤਿਆ। ਇਨ੍ਹਾਂ ਸੋਨ ਤਗਮਿਆਂ ਦੀ ਸਦਕਾ ਪੰਜਾਬ ਦੀ ਟੀਮ ਓਵਰ-ਆਲ ਗੱਤਕਾ ਚੈਂਪੀਅਨ ਬਣੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CIA Staff ਦੇ ASI ਦਾ ਕ*ਤ*ਲ ਮਾਮਲਾ; ਗੈਂਗਸਟਰ ਡੋਨੀ ਬੱਲ ਗਰੁੱਪ ਨੇ ਲਈ ਜਿੰਮੇਵਾਰੀ!

Tarn Taran News: ਬੀਤੀ ਸ਼ਾਮ ਤਰਨਤਾਰਨ (Tarn Taran) ਦੇ...