Guru Kashi University ਦਾ ਤਿੰਨ ਰੋਜ਼ਾ ਬੂਟ ਕੈਂਪ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ “ਖੇਲ ਸੰਵਾਦ” ਵਿੱਚ ਭਾਗੀਦਾਰੀ ਨਾਲ ਹੋਇਆ ਸਮਾਪਤ

Date:

spot_img

Talwandi Sabo News: Guru Kashi University; ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਦੀ ਰਹਿ – ਨੁਮਾਈ ਹੇਠ ਰਾਸ਼ਟਰੀ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਤਿੰਨ ਰੋਜ਼ਾ ਬੂਟ ਕੈਂਪ ਦਾ ਆਯੋਜਨ ਕੀਤਾ ਗਿਆ । ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਕੀਤਾ । ਜਦ ਕਿ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਮੁੱਖ ਬੁਲਾਰੇ ਵਜੋ ਸ਼ਿਰਕਤ ਕੀਤੀ । ਪਹਿਲੇ ਦਿਨ ਡਾ. ਸੰਜੀਵ ਪਾਠਕ , ਧੀਰਜ ਗੋਇਲ ਤੇ ਵੀਨਾ ਪਾਠਕ ਸਰੋਤ ਵਿਅਕਤੀ ਵਜੋ ਸ਼ਾਮਿਲ ਹੋਏ ।

ਇਹ ਵੀ ਪੜ੍ਹੋ 👉ਮੁੱਖ ਮੰਤਰੀ ਸਿਹਤ ਯੋਜਨਾ: 104 ਹੈਲਪਲਾਈਨ ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਸਰਕਾਰ ਦਾ ਸੰਪਰਕ ਬਣਾਈ ਰੱਖਦੀ ਹੈ

ਬੂਟ ਕੈਂਪ ਦੀ ਕਰਵਾਈ ਮੈਡਮ ਮੀਸ਼ਾ ਜ਼ਿਲ੍ਹਾ ਯੁਵਾ ਅਫ਼ਸਰ ਅਤੇ ਐਨ. ਐਸ. ਐਸ ਕੁਆਰਡੀਨੇਟਰ ਨਰਿੰਦਰ ਕੌਰ ਦੀ ਦੇਖ ਰੇਖ ਹੇਠ ਸੁਚਾਰੂ ਰੂਪ ਵਿੱਚ ਚਲਾਈ ਗਈ । ਕੈਂਪ ਵਿੱਚ ‘ਵਰਸਿਟੀ ਦੇ ਵੱਖ – ਵੱਖ ਵਿਭਾਗਾਂ ਦੇ ਵਿਸ਼ਾ ਮਾਹਿਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਹਿਲੇ ਦਿਨ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਨਿਸ਼ਚਿਤ ਟੀਚੇ ਹਾਸਿਲ ਕਰਨ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਯਤਨ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਤੰਦਰੁਸਤ ਸਮਾਜ ਦੇ ਨਿਰਮਾਣ ਵਿੱਚ ਨੌਜਵਾਨ ਵਰਗ ਦਾ ਯੋਗਦਾਨ ਅਤਿ ਮਹੱਤਵਪੂਰਨ ਹੈ ।

ਇਹ ਵੀ ਪੜ੍ਹੋ 👉Faridkot Police ਦੀ ਵੱਡੀ ਕਾਮਯਾਬੀ, ਡੇਅਰੀ ਮਾਲਕ ਤੋਂ ਫਿਰੌਤੀ ਮੰਗਣ ਵਾਲਾ ਨਾਬਾਲਗ ਕਾਬੂ

ਮੁੱਖ ਬਲਾਰੇ ਵਜੋਂ ਪ੍ਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਨੌਜਵਾਨਾਂ ਨੂੰ ਸਮਾਜ ਵਿੱਚ ਨਸ਼ਾ, ਅਨਪੜ੍ਹਤਾ ਤੇ ਦਾਜ ਵਰਗੀਆਂ ਕੁਰੀਤੀਆਂ ਖਤਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਨਵੇਂ ਵਿਚਾਰਾਂ ਤੇ ਜੋਸ਼ ਸਦਕਾ ਭਾਰਤ ਨੂੰ ਤਰੱਕੀ ਦੇ ਸਿਖਰਾਂ ‘ਤੇ ਲੈ ਕੇ ਜਾ ਸਕਦੇ ਹਨ। ਕੈਂਪ ਤੇ ਦੂਜੇ ਦਿਨ ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ ਅਤੇ ਵਿਅਕਤੀਤਵ ਨਿਰਮਾਣ ਵਿੱਚ ਖੇਡਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ।

ਇਹ ਵੀ ਪੜ੍ਹੋ 👉ਬਾਬਾ ਬਕਾਲਾ ਸਾਹਿਬ ਦੀ ਸਿਆਸੀ ਕਾਨਫਰੰਸ ਵਿੱਚ ਹਿੱਸਾ ਲੈਣ ਜਾ ਰਹੇ MP ਦੀ ਸਿਹਤ ਵਿਗੜੀ, ਕਰਵਾਇਆ ਹਸਪਤਾਲ ਦਾਖਲ

ਡਾਇਰੈਕਟਰ ਵਿਦਿਆਰਥੀ ਭਲਾਈ  ਸਰਦੂਲ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨੌਜਵਾਨਾਂ ਤੋਂ ਬਹੁਤ ਉਮੀਦਾਂ ਹਨ, ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਜਿਸ ਲਈ ਨੌਜਵਾਨਾਂ ਨੂੰ ਨਵੀਂਆ ਉਸਾਰੂ ਪਿਰਤਾਂ ਪਾਉਣੀਆਂ ਚਾਹੀਦੀਆਂ ਹਨ।ਕੈਂਪ ਸਬੰਧੀ ਜਾਣਕਾਰੀ ਦਿੰਦੇਆਂ ਜ਼ਿਲ੍ਹਾ ਯੁਵਾ ਅਫਸਰ ਤੇ ਐਨ.ਐੱਸ.ਐੱਸ ਕੋਆਰਡੀਨੇਟਰ ਨੇ ਦੱਸਿਆ ਕਿ ਕੈਂਪ ਦੇ ਤੀਜੇ ਦਿਨ ਲਗਭਗ 150 ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਪ੍ਰੋਗਰਾਮ “ਖੇਲ ਸੰਵਾਦ – ਖੇਲ ਕੀ ਬਾਤ ਮੋਦੀ ਕੇ ਸਾਥ” ਵਿੱਚ ਹਿੱਸਾ ਲਿਆ ।

ਇਹ ਵੀ ਪੜ੍ਹੋ 👉ਅੱਜ ਮੁੜ ਲੱਖਾਂ ਔਰਤਾਂ ਦੇ ਫੋਨਾਂ ਉਪਰ ਹੋਵੇਗੀ ਟੂੰ-ਟੂੰ

ਵਿਦਿਆਰਥੀਆਂ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਖੇਡਾਂ ਵਿੱਚ ਹਿੱਸਾ ਲੈਣ ਦਾ ਪ੍ਰਣ ਲਿਆ। ਸਮਾਰੋਹ ਦੇ ਤੀਜੇ ਦਿਨ ‘ਵਰਸਿਟੀ ਵਲੋਂ ਮਨਾਏ ਗਏ ਖੇਡ ਦਿਵਸ ਤੇ ਅੰਤਰ- ਯੂਨੀਵਰਸਿਟੀ ਮੈਡਲ ਜੇਤੂ ਤਿੰਨ ਗੱਤਕਾ ਖਿਡਾਰਣਾ ਖੁਸ਼ਪ੍ਰੀਤ ਕੌਰ , ਅਮਨਪ੍ਰੀਤ ਕੌਰ ਤੇ ਮਨਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ ।ਸਫਲਤਾ ਪੂਰਵਕ ਸੰਪੰਨ ਹੋਏ ਕੈਂਪ ਤੇ ‘ਵਰਸਿਟੀ ਪ੍ਰਬੰਧਕਾਂ, ਅਧਿਕਾਰੀਆਂ ਨੇ ਐਨ. ਐੱਸ. ਐੱਸ ਕੁਆਰਡੀਨੇਟਰ ਅਤੇ ਸਮੂਹ ਵਲੰਟੀਅਰਾਂ ਨੂੰ ਵਧਾਈ ਦਿੱਤੀ ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...