Bathinda News: Guru Nanak Dev Public School Kamla Nehru Nagar Bathinda ਵਿਖੇ 17ਵਾਂ ਓਪਨ ਕਲੱਸਟਰ ਬਾਸਕਟਬਾਲ ਟੂਰਨਾਮੈਂਟ ਬੜੇ ਹੀ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸ਼ੁਰੂ ਹੋ ਗਿਆ ਹੈ। ਇਸ ਸ਼ਾਨਦਾਰ ਖੇਡ ਉਤਸਵ ਦੇ ਉਦਘਾਟਨੀ ਸਮਾਰੌਹ ਦੌਰਾਨ ਮੱੁਖ ਮਹਿਮਾਨ ਵਜੋਂ ਸ.ਜਗਤਾਰ ਸਿੰਘ ਧੀਮਾਨ , ਸੰਸਾਰ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਪਰੋ ਵਾਈਸ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਸਾਬਕਾ ਵਾਇਸ ਚਾਂਸਲਰ ਸੀ.ਟੀ ਯੂਨੀਵਰਸਿਟੀ ਲੁਧਿਆਣਾ ਨੇ ਕੀਤਾ । ਇਹਨਾਂ ਤੋ ਇਲਾਵਾ ਮੱਖ ਮਹਿਮਾਨ ਵਜੋ਼ ਮੈਡਮ ਲਵਜੀਤ ਕੌਰ ਕਲਸੀ ਪੀ.ਸੀ.ਐਸ ਕਮਿਸ਼ਨਰ ਨਗਰ ਨਿਗਮ ਬਠਿੰਡਾ , ਸ.ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਬਠਿੰਡਾ, ਮੈਡਮ ਅ੍ਰਮਿੰਤ ਗਿੱਲ ਸਪੋਰਟਸ ਪਰਸਨ ਆਲ ਇੰਡੀਆਂ ਕਾਂਗਰਸ ਕਮੇਟੀ, ਸ੍ਰੀ ਰਾਜਨ ਗਰਗ ਜਿ਼਼ਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸ.ਨਰਪਿੰਦਰ ਸਿੰਘ ਜਲਾਲ ਐਮ.ਸੀ ਨੇ ਸਿ਼ਰਕਤ ਕੀਤੀ ਅਤੇ ਇਸ ਸਮਾਰੌਹ ਦੌਰਾਨ ਵੱਖ—ਵੱਖ ਸਕੂਲਾ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ।ਟੂਰਨਾਮੈਂਟ ਦੀ ਸ਼ੁਰੂਆਤ ਨਿਰਧਾਰਿਤ ਰੂਪ ਰੇਖਾ ਅਨੁਸਾਰ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ।ਸਮਾਰੌਹ ਦੀ ਸ਼ੁਰੂਆਤ ਮੱੁਖ ਮਹਿਮਾਨਾਂ ਦੇ ਪਹੁੰਚਣ ਤੇ ਹੋਈ ਸਕੂਲ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ , ਪ੍ਰਿੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ ਅਤੇ ਸਮੂਹ ਸਟਾਫ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।
ਇਹ ਵੀ ਪੜ੍ਹੋ Bathinda ‘ਚ ਹੁਣ ਹਰ ਮੋੜ ‘ਤੇ ਦਿਖਾਈ ਦੇਵੇਗੀ Police; PCR ਦੀ ਨਫ਼ਰੀ ਵਧਾਈ
ਇਸ ਉਪਰੰਤ ਮੱੁਖ ਮਹਿਮਾਨਾਂ ਨੂੰ ਫੱੁਲਾ ਦੇ ਗੁਲਦਸਤੇ ਭੇਂਟ ਕਰਕੇ ਜੀ ਆਇਆ ਆਖਿਆ ਗਿਆ । ਸਮਾਰੌਹ ਦਾ ਰਸਮੀ ਅਗਾਜ ਮੱੁਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਵੱਲੋ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ , ਜਿਸ ਨੇ ਪੂਰੇ ਮਾਹੌਲ ਨੂੰ ਇਕ ਪਵਿੱਤਰ ਅਤੇ ਸਾਕਾਰਾਤਮਕ ਊਰਜਾ ਪ੍ਰਦਾਨ ਕੀਤੀ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ ਵੱਲੋ ਆਏ ਹੋਏ ਸਾਰੇ ਮਹਿਮਾਨਾਂ , ਕੋਚਾਂ ਅਤੇ ਖਿਡਾਰੀਆਂ ਲਈ ਜੀ ਆਇਆ ਨੂੰ , ਭਾਸ਼ਣ ਪੜਿਆ ਗਿਆ ਅਤੇ ਖੇਡਾਂ ਦੀ ਮਨੱੁਖੀ ਜੀਵਨ ਵਿੱਚ ਮਹੱਤਤਾ ਤੇ ਚਾਨਣ ਪਾਇਆ ਗਿਆ । ਇਸ ਦੇ ਤੁਰੰਤ ਬਾਅਦ ਮੱੁਖ ਮਹਿਮਾਨ ਵੱਲੋ ਖੇਡਾਂ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਖੇਡਾਂ ਦੇ ਅਧਿਕਾਰਤ ਤੌਰ ਤੇ ਸ਼ੁਰੂ ਹੋਣ ਦਾ ਸੰਕੇਤ ਦਿੱਤਾ ਗਿਆ ।ਝੰਡਾ ਲਹਿਰਾਉਣ ਤੋ ਬਾਅਦ ਸਾਰੇ ਖਿਡਾਰੀਆਂ ਨੇ ਬੈਂਡ ਦੀਆਂ ਸੁਰੱਲੀਆਂ ਧੁਨਾਂ ਤੇ ਬਹਤੁ ਹੀ ਅਨੁਸ਼ਾਸਨ ਬੱਧ ਤਰੀਕੇ ਨਾਲ ਮਾਰਚਪਾਸਟ ਕੀਤਾ ਅਤੇ ਮੱੁਖ ਮਹਿਮਾਨ ਨੂੰ ਸਲਾਮੀ ਦਿੱਤੀ । ਇਸ ਉਪਰੰਤ ਸਮੂਹ ਖਿਡਾਰੀਆਂ ਨੇ ਖੇਡਾਂ ਨੂੰ ਪੂਰੀ ਇਮਾਨਦਾਰੀ ਲਗਨ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੱੁਕੀ ।
ਖੇਡਾਂ ਦੀ ਸਫਲਤਾ ਅਤੇ ਸਬਰੱਤ ਦੇ ਭਲੇ ਲਈ ਸਕੂਲੀ ਬੱਚਿਆਂ ਵੱਲੋ ਪਵਿੱਤਰ ਪ੍ਰਾਰਥਨਾ ਦਾ ਗਾਇਨ ਕੀਤਾ ਗਿਆ ।ਉਦਘਾਟਨੀ ਸਮਾਰੌਹ ਨੂੰ ਹੋਰ ਰੰਗੀਨ ਅਤੇ ਉਤਸ਼ਾਹ ਜਨਕ ਬਣਾਉਦਿਆਂ ਸਕੂਲ ਦੀ ਵਿਦਿਆਰਥਣਾਂ ਵੱਲੋ ਬਹੁਤ ਹੀ ਮਨਮੋਹਕ ਸਵਾਗਤੀ ਨਾਚ ਪੇਸ਼ ਕੀਤਾ ਗਿਆ । ਇਸ ਨਾਲ ਹੀ ਬੱਚਿਆਂ ਵੱਲੋ ਪੇਸ਼ ਕੀਤੇ ਗਏ ਐਰੋਬਿਕਸ ਡਾਂਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਪੂਰੇ ਮੈਦਾਨ ਨੂੰ ਊਰਜਾ ਅਤੇ ਤਾਲਬੱਧਤਾ ਨਾਲ ਭਰ ਦਿੱਤਾ । ਮੱੁਖ ਮਹਿਮਾਨ ਵੱਲੋ ਰੰਗ ਬਿਰੰਗੇ ਗੁਬਾਰੇ ਹਵਾ ਵਿੱਚ ਛੱਡ ਕੇ 17ਵੇ ਓਪਨ ਕਲੱਸਟਰ ਬਾਸਕਟਬਾਲ ਟੂਰਨਾਮੈਂਟ ਨੂੰ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਗਿਆ ।ਆਪਣੇ ਪੇ੍ਰਰਨਾਦਾਇਕ ਭਾਸ਼ਣ ਦੌਰਾਨ ਉਹਨਾਂ ਨੇ ਨੌਜਵਾਨਾਂ ਨੂੰ ਨਸਿ਼ਆ ਵਰਗੀਆਂ ਸਮਾਜਿਕ ਕਰੁੱਤੀਆਂ ਤੋ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ।ਸਮਾਰੌਹ ਦੇ ਅੰਤ ਵਿੱਚ ਸਕੁੂਲ ਪ੍ਰਬੰਧਕਾਂ ਵੱਲੋ ਆਏ ਹੋਏ ਸਾਰੇ ਪਤਵੰਤੇ ਸੱਜਣਾਂ , ਕੋਚਾਂ , ਰੈਫਰੀਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ । ਇਸ ਉਪਰੰਤ ਮੱੁਖ ਮਹਿਮਾਨ ਵੱਲੋ ਬਾਸਕਟਬਾਲ ਕੋਟ ਵਿੱਚ ਜਾ ਕੇ ਪਹਿਲੀ ਗੇਂਦ ਸੱੁਟ ਕੇ ਟੂਰਨਾਮੈਂਟ ਦੇ ਮੈਚਾਂ ਦੀ ਰਸਮੀ ਸ਼ੁਰੂਆਤ ਕਰਵਾਈ ਗਈ, ਜਿਸ ਤੋ ਬਾਅਦ ਵੱਖ—ਵੱਖ ਟੀਮਾਂ ਵਿਚਕਾਰ ਬਹੁਤ ਹੀ ਫਸਵੇਂ ਅਤੇ ਰੋਮਾਂਚਿਕ ਮੁਕਾਬਲੇ ਸ਼ੁਰੂ ਹੋਏ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





