Ludhiana News: halwara airport ਪਿਛਲੇ ਕਰੀਬ 7-8 ਸਾਲਾਂ ਤੋਂ ਚਰਚਾਵਾਂ ਵਿਚ ਚੱਲ ਰਹੇ ਲੁਧਿਆਣਾ ‘ਚ ਬਣੇ ਹਲਵਾਰਾ ਹਵਾਈ ਅੱਡਾ ਦੇ ਸਿਵਲ ਟਰਮੀਨਲ ਦੀ ਇਮਾਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਵੀਡੀਓ-ਕਾਨਫਰੰਸਿੰਗ ਰਾਹੀਂ ਵਰਚੁਅਲ ਤੌਰ ‘ਤੇ ਕਰਨਗੇ। ਇਸ ਸਮਾਗਮ ਦੇ ਲਈ ਪ੍ਰਸਾਸਨ ਵੱਲੋਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ ਸਾਉਣ ਮਹੀਨੇ ‘ਚ ਭਰਾ ਨਾਲ ਪੇਕੇ ਜਾ ਰਹੀ ਨਵਵਿਆਹੁਤਾ ਦੀ ਸੜਕ ਹਾਦਸੇ ਵਿਚ ਹੋਈ ਮੌ+ਤ
ਭਾਰਤੀ ਹਵਾਈ ਸੈਨਾ (IAF) ਬੇਸ ਦੇ ਨੇੜੇ ਇਹ ਸਿਵਲ ਟਰਮੀਨਲ ਬਣਾਇਆ ਗਿਆ ਹੈ, ਪ੍ਰੰਤੂ ਇੱਥੋਂ ਫ਼ਲਾਈਟਾਂ ਕਦ ਸ਼ੁਰੂ ਹੋਰਹੀਆਂ ਹਨ, ਇਸਦੇ ਬਾਰੇ ਹਾਲੇ ਕੋਈ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ। ਉੰਝ ਦਸਿਆ ਜਾ ਰਿਹਾ ਕਿ ਫਲਾਈਬਿੱਗ ਕੰਪਨੀ ਦੀ ਲੁਧਿਆਣਾ-ਦਿੱਲੀ ਉਡਾਣ, ਜੋ ਵਰਤਮਾਨ ਵਿੱਚ ਸਾਹਨੇਵਾਲ ਘਰੇਲੂ ਹਵਾਈ ਅੱਡੇ ਤੋਂ ਚੱਲਦੀ ਹੈ, ਨੂੰ ਨਵੇਂ ਹਲਵਾਰਾ ਟਰਮੀਨਲ ਚ ਤਬਦੀਲ ਕਰਨ ਲਈ ਚਰਚਾ ਚੱਲ ਰਹੀ ਹੈ।
ਇਹ ਵੀ ਪੜ੍ਹੋ ਅਕਾਲੀ ਦਲ ਨੂੰ ਤਿੰਨ ਦਿਨਾਂ ‘ਚ ਦੂਜਾ ਵੱਡਾ ਝਟਕਾ; ਇੱਕ ਹੋਰ ਵੱਡੇ ਆਗੂ ਨੇ ਛੱਡਿਆ ਅਕਾਲੀ ਦਲ
ਨਵੀਂ ਬਣੀ ਟਰਮੀਨਲ ਦੀ ਇਮਾਰਤ ਸਿਰਫ਼ ਘਰੇਲੂ ਉਡਾਣ ਲਈ ਹੈ, ਜਿਸ ਵਿੱਚ ਇੱਕ ਉਡਾਣ ਲਈ ਆਉਣ ਅਤੇ ਜਾਣ ਲਈ 150 ਯਾਤਰੀਆਂ ਦੀ ਸਮਰੱਥਾ ਹੈ। ਉਧਰ, ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨ ਦਾ ਐਲਾਨ ਕੀਤਾ ਹੈ। ਸੰਭਾਵਨਾ ਹੈ ਕਿ ਟਰਮੀਨਲ ਦੀ ਇਮਾਰਤ ਦੇ ਉਦਘਾਟਨ ਤੋਂ ਬਾਅਦ ਇੱਥੋਂ ਏਅਰ ਇੰਡੀਆ ਵੀ ਉਡਾਨਾ ਸ਼ੁਰੂ ਕਰ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


