‘ਹਮਾਰੇ ਰਾਮ’ ਨਾਟਕ ਦੀ ਪੂਰੇ ਪੰਜਾਬ ਵਿੱਚ ਹੋ ਰਹੀ ਸ਼ਲਾਘਾ, ਹੁਣੇ ਬੁੱਕ ਕਰੋ ਆਪਣੀਆਂ ਮੁਫ਼ਤ ਟਿਕਟਾਂ-ਅਰਵਿੰਦ ਕੇਜਰੀਵਾਲ

Date:

spot_img

👉ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਲਈ ‘ਹਮਾਰੇ ਰਾਮ’ ਨਾਟਕ ਦੇ ਮੁਫ਼ਤ ਸ਼ੋਅ ਕਰਵਾ ਰਹੀ ਹੈ-ਅਰਵਿੰਦ ਕੇਜਰੀਵਾਲ
👉ਹੁਸ਼ਿਆਰਪੁਰ ਦਾ ਭਗਤੀ ਸਮਾਗਮ ਪੰਜਾਬ ਦੇ ਭਾਈਚਾਰੇ ਅਤੇ ਸ਼ਰਧਾ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
👉ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਸ਼ਿਆਰਪੁਰ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਗਤੀ ਸੰਧਿਆ ਵਿੱਚ ਹੋਏ ਸ਼ਾਮਲ

Hoshiarpur News: ਹੁਸ਼ਿਆਰਪੁਰ ਦਾ ਪਵਿੱਤਰ ਮਾਹੌਲ ਅੱਜ ‘ਹਰ ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ, ਜਦੋਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਗਤੀ ਸੰਧਿਆ ਵਿੱਚ ਸ਼ਰਧਾਲੂਆਂ ਨਾਲ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਆਪ ਸੁਪਰੀਮੋ ਨੇ ਸੂਬੇ ਦੀ ਅਮੀਰ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਮਨਾਉਣ ਲਈ ਭਗਵੰਤ ਮਾਨ ਸਰਕਾਰ ਦੇ ਯਤਨਾਂ ‘ਤੇ ਚਾਨਣਾ ਪਾਉਂਦਿਆ ਕਿਹਾ ਕਿ ‘ਹਮਾਰੇ ਰਾਮ’ ਨਾਟਕ ਦੀ ਪੂਰੇ ਪੰਜਾਬ ਵਿੱਚ ਬਹੁਤ ਸ਼ਲਾਘਾ ਹੋ ਰਹੀ ਹੈ।
ਆਪ ਦੇ ਰਾਸ਼ਟਰੀ ਕਨਵੀਨਰ ਨੇ ਲੋਕਾਂ ਨੂੰ ਤਜਰਬੇਕਾਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਅਦਾਕਾਰੀ ਵਾਲੇ ਇਸ ਨਾਟਕ ਲਈ ਪਹਿਲਾਂ ਹੀ ਆਪਣੇ ਮੁਫ਼ਤ ਪਾਸ ਬੁੱਕ ਕਰਨ ਦੀ ਅਪੀਲ ਕੀਤੀ, ਜੋ ਕਿ 4 ਅਤੇ 5 ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਖੇਡਿਆ ਜਾਵੇਗਾ, ਕਿਉਂਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਲਈ ਇਹ ਸ਼ੋਅ ਬਿਲਕੁਲ ਮੁਫ਼ਤ ਕਰਵਾ ਰਿਹਾ ਹੈ।

ਇਹ ਵੀ ਪੜ੍ਹੋ 👉ਪੰਜਾਬ ਦੀ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ; 15 ਬੱਸਾਂ ਬਜ਼ੁਰਗਾਂ ਨੂੰ ਲੈ ਕੇ ਸ੍ਰੀ ਖਾਟੂ ਸ਼ਿਆਮ-ਸਾਲਾਸਰ ਬਾਲਾਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ

ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਅਸੀਂ ਹੁਣੇ ਹੀ 15 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਹਨਾਂ ਵਿੱਚੋਂ ਕੁਝ ਬੱਸਾਂ ਸਾਲਾਸਰ-ਸ੍ਰੀ ਖਾਟੂ ਸ਼ਿਆਮ, ਕੁਝ ਹਰਿਦੁਆਰ-ਰਿਸ਼ੀਕੇਸ਼ ਅਤੇ ਕੁਝ ਮਥੁਰਾ-ਵ੍ਰਿੰਦਾਵਨ ਜਾ ਰਹੀਆਂ ਹਨ। ਹੁਣ ਤੱਕ ਪੰਜਾਬ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸਿਰਫ਼ ਦੋ ਰੂਟ ਹੀ ਸਨ। ਪਹਿਲੇ ਰੂਟ ‘ਤੇ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਨਾ ਦੇਵੀ ਦੀ ਯਾਤਰਾ ਕਰਦੇ ਸਨ, ਜਦੋਂ ਕਿ ਦੂਜੇ ਰੂਟ ‘ਚ ਸ੍ਰੀ ਦਰਬਾਰ ਸਾਹਿਬ, ਭਗਵਾਨ ਵਾਲਮੀਕਿ ਤੀਰਥ ਸਥਲ, ਸ੍ਰੀ ਦੁਰਗਿਆਣਾ ਮੰਦਰ ਅਤੇ ਵਾਹਗਾ ਬਾਰਡਰ ਸ਼ਾਮਲ ਸਨ। ਲੋਕਾਂ ਦੀ ਮੰਗ ‘ਤੇ ਅੱਜ ਤੋਂ ਤਿੰਨ ਨਵੇਂ ਰੂਟ-ਸਾਲਾਸਰ-ਸ੍ਰੀ ਖਾਟੂ ਸ਼ਿਆਮ, ਮਥੁਰਾ ਜੀ-ਵ੍ਰਿੰਦਾਵਨ ਧਾਮ ਅਤੇ ਹਰਿਦੁਆਰ-ਰਿਸ਼ੀਕੇਸ਼ ਸ਼ੁਰੂ ਕੀਤੇ ਗਏ ਹਨ। ਅਗਲੇ ਕੁਝ ਮਹੀਨਿਆਂ ਵਿੱਚ, ਇਹਨਾਂ ਤਿੰਨਾਂ ਰੂਟਾਂ ‘ਤੇ 1.5 ਲੱਖ ਸ਼ਰਧਾਲੂਆਂ ਨੂੰ ਲਿਜਾਇਆ ਜਾਵੇਗਾ।”

ਇਹ ਵੀ ਪੜ੍ਹੋ 👉CM Bhagwant Singh Mann ਨੇ 5-ਮੰਜ਼ਿਲਾ ਸਕੂਲ ਇਮਾਰਤ ਦਾ ਉਦਘਾਟਨ ਕਰਕੇ ਮਲੇਰਕੋਟਲਾ ਦੀਆਂ ਧੀਆਂ ਨੂੰ ਆਜ਼ਾਦੀ ਦਿਹਾੜੇ ਦਾ ਤੋਹਫ਼ਾ ਦਿੱਤਾ

ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕਰਦਿਆਂ ਆਪ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ, “ਯਾਤਰਾ ਲਈ ਦਿੱਤੀਆਂ ਗਈਆਂ ਏਅਰ-ਕੰਡੀਸ਼ਨਡ ਬੱਸਾਂ ਇੰਨੀਆਂ ਆਰਾਮਦਾਇਕ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਸਨ ਕਿ ਹਵਾਈ ਜਹਾਜ਼ ਦੀ ਫਰਸਟ ਕਲਾਸ ਵੀ ਅਜਿਹਾ ਅਨੁਭਵ ਨਹੀਂ ਦਿੰਦੀ। ਕੁਝ ਲੋਕ ਸੋਚ ਸਕਦੇ ਹਨ ਕਿ ਉਹ ਅਮੀਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਮੁਫ਼ਤ ਯਾਤਰਾ ਕਰਨ ਦੀ ਲੋੜ ਨਹੀਂ ਹੈ। ਪਰ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਆਪਣੇ ਮਹੱਲੇ ਦੇ ਲੋਕਾਂ ਨਾਲ ਮਿਲ ਕੇ ਯਾਤਰਾ ਕਰਨਾ, ਪੂਰੇ ਰਸਤੇ ਭਜਨ ਗਾਉਣਾ ਅਤੇ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿਣਾ ਜੀਵਨ ਵਿੱਚ ਇੱਕ ਅੱਲਗ ਹੀ ਅਨੰਦ ਦਿੰਦਾ ਹੈ। ਇਹ ਅਮੀਰ ਜਾਂ ਗਰੀਬ ਹੋਣ ਦੀ ਗੱਲ ਨਹੀਂ ਹੈ, ਹਰ ਕਿਸੇ ਨੂੰ ਇਸ ਦਾ ਅਨੁਭਵ ਕਰਨਾ ਚਾਹੀਦਾ ਹੈ।”’ਹਮਾਰੇ ਰਾਮ’ ਨਾਟਕ ਬਾਰੇ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੋਹਾਲੀ ਵਿੱਚ ‘ਹਮਾਰੇ ਰਾਮ’ ਨਾਮ ਦਾ ਸ਼ਾਨਦਾਰ ਨਾਟਕ ਸ਼ੁਰੂ ਹੋਇਆ ਹੈ। ਜਿਸ ਨੇ ਵੀ ਇਹ ਨਾਟਕ ਦੇਖਿਆ ਹੈ, ਉਹ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਭਗਵਾਨ ਰਾਮ ‘ਤੇ ਅਜਿਹਾ ਨਾਟਕ ਪਹਿਲਾਂ ਕਦੇ ਨਹੀਂ ਦੇਖਿਆ। ਇਹ ਨਾਟਕ 4 ਅਤੇ 5 ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਵੀ ਖੇਡਿਆ ਜਾਵੇਗਾ। ਸੀਟਾਂ ਬਹੁਤ ਘੱਟ ਹਨ, ਇਸ ਲਈ ਲੋਕਾਂ ਨੂੰ ਹੁਣੇ ਹੀ ਆਪਣੀਆਂ ਸੀਟਾਂ ਬੁੱਕ ਕਰ ਲੈਣੀਆਂ ਚਾਹੀਦੀਆਂ ਹਨ। ਦੂਜੇ ਸੂਬਿਆਂ ਵਿੱਚ ਇਸ ਨਾਟਕ ਦੀ ਇੱਕ ਸੀਟ ਦੀ ਕੀਮਤ ₹8,000 ਹੈ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਲਈ ਇਸ ਨੂੰ ਬਿਲਕੁਲ ਮੁਫ਼ਤ ਕਰ ਦਿੱਤਾ ਹੈ।”

ਇਹ ਵੀ ਪੜ੍ਹੋ 👉Big News; ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਰਾਜਪਾਲ ਮੁਲਾਕਾਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਹਰ ਹਰ ਮਹਾਦੇਵ’ ਅਤੇ ‘ਜੈਕਾਰਾ ਵੀਰ ਬਜਰੰਗੀ’ ਨਾਲ ਕੀਤੀ। ਭਗਤੀ ਸੰਧਿਆ ਦੌਰਾਨ ਉਨ੍ਹਾਂ ਕਿਹਾ, “ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ, ਅਤੇ ਇਹ ਭਗਵਾਨ ਸ਼ਿਵ ਦੀ ਮਹਿਮਾ ਹੈ। ਕਾਂਵੜੀਏ ਆਪਣੀ ਸ਼ਰਧਾ ਨਾਲ ਆਪਣੇ-ਆਪਣੇ ਪੂਜਾ ਸਥਾਨਾਂ ਵੱਲ ਜਾ ਰਹੇ ਹਨ। ਮਾਤਾ ਚਿੰਤਪੁਰਨੀ ਦੇ ਰਸਤੇ ‘ਚ ਲੰਗਰ ਲਗਾਏ ਗਏ ਹਨ। ਇੱਥੇ ਬਹੁਤ ਵੱਡਾ ਇਕੱਠ ਹੈ। ਇੱਥੇ ਕਿਸੇ ਨੂੰ ਵੀ ਕੋਈ ਲਾਲਚ ਦੇ ਕੇ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਕੋਈ ਟਿਕਟ ਵੇਚੀ ਗਈ ਹੈ। ਲੋਕ ਇੱਥੇ ਆਪ ਆਏ ਹਨ। ਮਾਵਾਂ ਅਤੇ ਭੈਣਾਂ ਵੀ ਵੱਡੀ ਗਿਣਤੀ ‘ਚ ਪਹੁੰਚੀਆਂ ਹਨ।”‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਜਿਨ੍ਹਾਂ ਔਰਤਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਹਨ, ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਜਿਨ੍ਹਾਂ ਨੂੰ ਮੋਬਾਈਲ ਉਤੇ ਸੰਦੇਸ਼ ਸੁਨੇਹਾ ਮਿਲ ਗਿਆ ਹੈ ਕਿ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆ ਗਏ ਹਨ, ਉਹ ਠੀਕ ਹੈ, ਅਤੇ ਜਿਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਏ, ਉਹ ਛੇਤੀ ਫਾਰਮ ਭਰਨ। ਪੈਸੇ ਉਨ੍ਹਾਂ ਦੇ ਖਾਤਿਆਂ ‘ਚ ਵੀ ਪਹੁੰਚ ਜਾਣਗੇ। ਫਾਰਮ ਭਰਵਾਉਣ ਵਿੱਚ ਕੁਝ ਦੇਰੀ ਹੋ ਸਕਦੀ ਹੈ, ਪਰ ਭੁਗਤਾਨ ਕਰਨ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਕਿਸੇ ਵੀ ਮਾਂ ਜਾਂ ਭੈਣ ਨੂੰ ਉਸ ਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।”

ਇਹ ਵੀ ਪੜ੍ਹੋ 👉ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਨੇ ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਰੇਂਜਾਂ ਵਿੱਚ ਸੁਰੱਖਿਆ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ

ਇਸ ਇਕੱਠ ਨੂੰ ਪੰਜਾਬ ਦੇ ਭਾਈਚਾਰੇ ਅਤੇ ਸ਼ਰਧਾ ਦਾ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਪੰਜਾਬ ਦੇ ਆਪਸੀ ਭਾਈਚਾਰੇ ਦਾ ਇੱਕ ਬਹੁਤ ਵੱਡਾ ਸਬੂਤ ਮੇਰੇ ਸਾਹਮਣੇ ਖੜ੍ਹਾ ਹੈ। ਹੁਸ਼ਿਆਰਪੁਰ ਪੜ੍ਹੇ-ਲਿਖੇ ਲੋਕਾਂ ਦਾ ਸ਼ਹਿਰ ਹੈ, ਅਤੇ ਇਸ ਧਰਤੀ ਤੋਂ ਮਹਾਨ ਕਵੀ, ਸੰਤ, ਫਕੀਰ ਅਤੇ ਪੀਰ ਪੈਦਾ ਹੋਏ ਹਨ। ਅਸੀਂ ਦੁਸਹਿਰਾ ਗਰਾਊਂਡ ਵਿਖੇ ਖੜ੍ਹੇ ਹਾਂ। ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਕਿਹਾ ਸੀ ਕਿ ਤੁਸੀਂ ਨਦੀ ਵਿੱਚ ਪਾਣੀ ਦਾ ਹੜ੍ਹ ਤਾਂ ਦੇਖਿਆ ਹੋਵੇਗਾ, ਪਰ ਅੱਜ ਤੁਸੀਂ ਪਹਿਲੀ ਵਾਰ ਲੋਕਾਂ ਦਾ ਹੜ੍ਹ ਦੇਖ ਰਹੇ ਹੋ। ਇਹ ਭਗਵਾਨ ਸ਼ਿਵ ਦੀ ਭਗਤੀ ਦਾ ਹੜ੍ਹ ਹੈ।”
ਗਰਮੀ ਦੇ ਬਾਵਜੂਦ ਇਕੱਠੇ ਹੋਏ ਲੋਕਾਂ ਦੀ ਸ਼ਰਧਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ”ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਹਨ। ਇਸ ਤੋਂ ਵੱਡੀ ਕਮਾਈ ਹੋਰ ਕੋਈ ਨਹੀਂ ਹੋ ਸਕਦੀ। ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਦੇ ਹਾਂ ਕਿ ਅਸੀਂ ਲੋਕਾਂ ਲਈ ਇਹ ਪ੍ਰੋਗਰਾਮ ਉਲੀਕਿਆ ਹੈ। ਬਹੁਤ ਗਰਮੀ ਹੈ ਅਤੇ ਪੱਖੇ ਚੱਲ ਰਹੇ ਹਨ, ਪਰ ਲੋਕ ਫਿਰ ਵੀ ਇੱਥੇ ਭਗਤੀ ਵਿੱਚ ਪੂਰੀ ਤਰ੍ਹਾਂ ਲੀਨ ਹੋ ਕੇ ਬੈਠੇ ਹਨ। ਕੁਝ ਹੀ ਸਮੇਂ ਵਿੱਚ, ਕੈਲਾਸ਼ ਖੇਰ ਹਰ ਕਿਸੇ ਨੂੰ ਭਗਤੀ ਦੇ ਰੰਗਾਂ ਵਿੱਚ ਇੰਨਾ ਗੂੜ੍ਹਾ ਰੰਗ ਦੇਣਗੇ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗੇਗਾ ਕਿ ਉਨ੍ਹਾਂ ਦੇ ਸੱਜੇ ਜਾਂ ਖੱਬੇ ਕੌਣ ਬੈਠਾ ਹੈ।”

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਿਲ੍ਹਾ ਸਕੂਲ ਖੇਡਾਂ ਦੇ ਦੂਜੇ ਪੜਾਅ ਵਿੱਚ ਕੁੜੀਆਂ ਦੇ ਕ੍ਰਿਕਟ ਮੁਕਾਬਲੇ ਰੋਮਾਂਚਕ ਰਹੇ

Bathinda News:ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਅਤੇ ਉੱਪ...