ਨਵੀਂ ਦਿੱਲੀ, 15 ਅਕਤੂਬਰ: ਸਿੱਖ ਵੱਖਵਾਦੀ ਆਗੂ ਤੇ ਕੈਨੈਡੀਅਨ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ 18 ਜੂਨ 2023 ਨੂੰ ਹੋਏ ਕਤਲ ਕਾਂਡ ਤੋਂ ਬਾਅਦ ਮੁੜ ਇਸ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਗੜ ਗਏ ਹਨ। ਅਚਾਨਕ ਵਾਪਰੇ ਘਟਨਾਕ੍ਰਮ ਵਿਚ ਕੈਨੇਡੀਅਨ ਪੁਲਿਸ ਅਤੇ ਸਰਕਾਰ ਵੱਲੋਂ ਭਾਰਤੀ ਡਿਪਲੋਮੈਟਿਕਾਂ ’ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਨਾਂ ਸਿਰਫ਼ ਭਾਰਤ ਨੇ ਆਪਣੇ ਕੈਨੇਡਾ ਸਥਿਤ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਸਹਿਤ ਕੋਂਸਲਰਾਂ ਨੂੰ ਵਾਪਸ ਸੱਦ ਲਿਆ, ਬਲਕਿ ਕੈਨੇਡਾ ਦੇ ਦਿੱਲੀ ਸਥਿਤ ਡਿਪਲੋਮੈਟਿਕਾਂ ਨੂੰ ਇੱਕ ਹਫ਼ਤੇ ’ਚ ਦੇਸ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ।
ਇਹ ਵੀ ਪੜ੍ਹੋ:panchayat elections : ਤਰਨਤਾਰਨ ’ਚ ਵੋਟਾਂ ਦੌਰਾਨ ਚੱਲੀ ਗੋਲੀ, ਬਟਾਲਾ ’ਚ ਬਾਹਰੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਤਕਰਾਰ
ਇਸ ਮਾਮਲੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਭਾਰਤ ਦੇ ਏਜੰਟਾਂ ’ਤੇ ਆਪਣੇ ਦੇਸ਼ ਵਿਚ ਹਿੰਸਾ ਫ਼ਲਾਉਣ ਦੇ ਮਾਮਲਿਆਂ ਵਿਚ ਹੱਥ ਹੋਣ ਦੇ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਭਾਰਤ ਨੇ ਪ੍ਰਧਾਨ ਮੰਤਰੀ ਟਰੂਡੋ ’ਤੇ ਵੋਟ ਰਾਜਨੀਤੀ ਲਈ ਭਾਰਤ ਨੂੰ ਬਦਨਾਮ ਕਰਨ ਦੇ ਮੋੜਵੇਂ ਦੋਸ਼ ਲਗਾਏ ਹਨ। ਜਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚ ਭਾਰਤ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕੈਨੇਡਾ ਹੈ, ਜਿੱਥੇ ਨਾ ਸਿਰਫ਼ ਕੈਨੇਡਾ ਦੀ ਕੌਮੀ ਪਾਰਟੀ ਦੀ ਅਗਵਾਈ ਇੱਕ ਸਿੱਖ ਕਰ ਰਿਹਾ, ਬਲਕਿ ਕਈ ਮੰਤਰੀ, ਕਈ ਐਮ.ਪੀਜ਼ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ ਕੰਲੋਬੀਆ ਸੂਬੇ ਦਾ ਮੁੱਖ ਮੰਤਰੀ ਵੀ ਇੱਕ ਸਿੱਖ ਉਂਜਲ ਦੁਸਾਂਝ ਰਹਿ ਚੁੱੱਕਿਆ ਹੈ, ਜਿਸ ਕਾਰਨ ਕੈਨੇਡਾ ਵਿਚ ਸਿੱਖਾਂ ਤੇ ਪੰਜਾਬੀਆਂ ਦੀ ਵੋਟ ਬੈਂਕ ਦਾ ਕਾਫ਼ੀ ਮਹੱਤਵ ਹੈ।
ਇਹ ਵੀ ਪੜ੍ਹੋ:ਪੰਚਾਇਤ ਚੋਣਾਂ ਦੇ ਦੌਰਾਨ ਪੰਜਾਬ ’ਚ 4 ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ
ਗੌਰਤਲਬ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਸਤੰਬਰ 2023 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿਚ ਇਸ ਕਤਲ ਕਾਂਡ ਵਿਚ ਭਾਰਤੀ ਏਜੰਟਾਂ ਦੇ ਹੱਥ ਹੋਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਦਾਅਵਾ ਕੀਤਾ ਸੀਕਿ ਉਹ ਆਪਣੇ ਨਾਗਰਿਕ ਦੀ ਮੌਤ ’ਚ ਇਨਸਾਫ਼ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਇਸਤੋਂ ਇਲਾਵਾ ਅਮਰੀਕੀ ਤੇ ਕੈਨੇਡਾ ਦੀ ਦੂਹਰੀ ਨਾਗਰਿਕਤਾ ਰੱਖਣ ਵਾਲੇ ਇੱਕ ਹੋਰ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਸ਼ ਦੇ ਮਾਮਲੇ ਵਿਚ ਅਮਰੀਕਾ ਵੱਲੋਂ ਵੀ ਇੱਕ ਭਾਰਤੀ ਮੂਲ ਦੇ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੋਇਆ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।
Share the post "Hardeep Singh Nijjar murder case: ਭਾਰਤ ਤੇ ਕੈਨੇਡਾ ਦੇ ਸਬੰਧ ਮੁੜ ਵਿਗੜੇ, ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਰਾਜਦੂਤ ਕੱਢੇ"