ਸਿੱਧੂ ਮੂਸੇਵਾਲਾ, ਧੋਲਾ ਕੂਆਂ, ਪੱਤਰਕਾਰ ਸੋਮਿਆ ਕਤਲ ਕਾਂਡ ਦੇ ਮੁਲਜਮਾਂ ਨੂੰ ਫ਼ੜਣ ਵਿਚ ਨਿਭਾਈ ਸੀ ਮੋਹਰੀ ਭੂਮਿਕਾ
ਚੰਡੀਗੜ੍ਹ, 28 ਅਗਸਤ : ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਫ਼ੜਣ ਤੋਂ ਇਲਾਵਾ ਦੇਸ ਦੇ ਕਈ ਹੋਰ ਮਹੱਤਵਪੁਰਨ ਕੇਸਾਂ ਵਿਚ ਵੱਡੀ ਭੂਮਿਕਾ ਨਿਭਾਊਣ ਵਾਲੇ ਪੰਜਾਬ ਨਾਲ ਸਬੰਧਤ ਆਈਪੀਐਸ ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ(ਐਚ.ਜੀ.ਐਸ.ਧਾਲੀਵਾਲ) ਨੂੰ ਹੁਣ ਕੇਂਦਰ ਸਰਕਾਰ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਡੀਜੀਪੀ ਵਜੋਂ ਨਿਯੁਕਤ ਕੀਤਾ ਹੈ। ਸ: ਧਾਲੀਵਾਲ ਨੇ ਬੀਤੇ ਕੱਲ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਡੀਜੀਪੀ ਦੇਵੈਸ ਚੰਦਰਾ ਸ਼੍ਰੀਵਾਸਤਵਾ ਦੀ ਥਾਂ ਲਈ ਹੈ, ਜਿੰਨ੍ਹਾਂ ਦੀ ਦਿੱਲੀ ਵਿਖੇ ਬਦਲੀ ਕੀਤੀ ਗਈ ਹੈ। 1997 ਵਿਚ ਯੁੂ.ਟੀ ਕਾਡਰ ਵਜੋਂ ਪੁਲਿਸ ਸੇਵਾਵਾਂ ਸ਼ੁਰੂ ਕਰਨ ਵਾਲੇ ਧਾਲੀਵਾਲ ਕਿਸੇ ਸਮੇਂ ਚੰਡੀਗੜ੍ਹ ਦੇ ਐਸ.ਪੀ ਵਜੋਂ ਵੀ ਕੰਮ ਕਰਦੇ ਹਨ।
ਵਿਵਾਦਤ ‘ਕੁਈਨ’ ਕੰਗਨਾ ਰਣੌਤ ਭਾਜਪਾ ਪ੍ਰਧਾਨ ਵੱਲੋਂ ਤਲਬ, ਫ਼ਿਲਮ ਵਿਰੁਧ ’ਚ HC ਪਿਟੀਸ਼ਨ ਦਾਈਰ
ਮੂਲਰੂਪ ਵਿਚ ਉਹ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਇਤਿਹਾਸਕ ਪਿੰਡ ਦੀਨਾ(ਜਿੱਥੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮਾ ਲਿਖਿਆ ਸੀ) ਦੇ ਰਹਿਣ ਵਾਲੇ ਹਨ, ਜਿੰਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਦਿੱਲੀ ਦੇ ਵਿਸ਼ੇਸ ਪੁਲਿਸ ਕਮਿਸ਼ਨਰ ਵਜੋਂ ਉਨ੍ਹਾਂ ਪੰਜਾਬ ਦੇ ਨਾਲ ਪ੍ਰਸਿੱਧ ਕੇਸਾਂ ਸਿੱਧੂ ਮੂਸੇਵਾਲ ਕਾਂਡ ਦੇ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਤਂੋਂ ਇਲਾਵਾ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਫ਼ਰਾਰ ਹੋਏ ਇੱਕ ਸ਼ੂਟਰ ਦੀਪਕ ਮੁੰਡੀ ਨੂੰ ਵੀ ਆਪਣੀ ਟੀਮ ਸਹਿਤ ਗ੍ਰਿਫਤਾਰ ਕੀਤਾ ਸੀ। ਇਸਤੋਂ ਇਲਾਵਾ ਕੌਮਾਂਤਰੀ ਪ੍ਰਸਿੱਧੀ ਵਾਲੇ ਹੋਰ ਕੇਸਾਂ, ਜਿਵੇਂ ਪੱਤਰਕਾਰ ਸੋਮਿਆ ਵਿਸ਼ਵਨਾਥਨ ਕਤਲ ਕੇਸ, ਧੋਲਾ ਕੂੰਆਂ ਗੈਂਗਰੇਪ ਕੇਸ, ਜੀਗੀਸ਼ਾ ਕਤਲ ਕੇਸ ਆਦਿ ਨੂੰ ਹੱਲ ਕਰਨ ਵਿਚ ਸ੍ਰੀ ਧਾਲੀਵਾਲ ਦਾ ਨਾਂ ਬੋਲਦਾ ਹੈ। ਇਸੇ ਤਰ੍ਹਾਂ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤ ਕਰਨ ਵਾਲੇ ਗਿਰੋਹ ਨੂੰ ਵੀ ਉਨ੍ਹਾਂ ਦੀ ਅਗਵਾਈ ਹੇਠਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ।
Share the post "ਮੋਗਾ ਦੇ ਪਿੰਡ ਦੀਨਾ ਦਾ ਪੁੱਤ ਹਰਗੋਬਿੰਦਰ ਸਿੰਘ ਧਾਲੀਵਾਲ ਬਣਿਆ ਅੰਡੇਮਾਨ ਤੇ ਨਿਕੋਬਾਰ ਦਾ ਡੀਜੀਪੀ"