ਦੇਸ਼ ਦੇ ਇਸ ਸੂਬੇ ’ਚ ਲੜਕੀਆਂ ਦੇ ਵਿਆਹ ਦੀ ਉਮਰ ਵਿਚ ਹੋਈ ਵੱਡੀ ਤਬਦੀਲੀ

Date:

spot_img

ਸ਼ਿਮਲਾ, 28 ਅਗਸਤ: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਹੁਣ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ ਵਿਚ ਵੱਡੀ ਤਬਦੀਲੀ ਹੋ ਗਈ ਹੈ। ਬੀਤੇ ਕੱਲ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸ਼ੁਰੂ ਹੋਏ ਮਾਨਸੂਨ ਸ਼ੈਸਨ ਦੇ ਪਹਿਲੇ ਹੀ ਦਿਨ ਸੂਬੇ ’ਚ ਲੜਕੀਆਂ ਦੀ ਵਿਆਹ ਲਈ ਘੱਟੋ ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਗਈ ਹੈ। ਇਸ ਬਿੱਲ ਨੂੰ ਵਿਧਾਨ ਸਭਾ ’ਚ ਸਰਬਸੰਮਤੀ ਨਾਲ ਪਾਸ ਹੋ ਗਿਆ। ਹੁਣ ਇਸ ਬਿੱਲ ਉਪਰ ਰਾਜਪਾਲ ਦੀ ਮੋਹਰ ਲੱਗਦੇ ਹੀ ਇਹ ਕਾਨੂੰਨ ਬਣ ਜਾਵੇਗਾ। ਜਿਕਰਯੋਗ ਹੈ ਕਿ ਹਿਮਾਚਲ ਦੀ ਸੁੱਖੂ ਕੈਬਨਿਟ ਨੇ ਕੁੱਝ ਮਹੀਨੇ ਪਹਿਲਾਂ ਹੀ ਇਸ ਤਰ੍ਹਾਂ ਦੀ ਸੋਧ ਬਿੱਲ ਨੂੰ ਮੰਨਜੂਰੀ ਦੇ ਦਿੱਤੀ ਸੀ।

ਮੋਗਾ ਦੇ ਪਿੰਡ ਦੀਨਾ ਦਾ ਪੁੱਤ ਹਰਗੋਬਿੰਦਰ ਸਿੰਘ ਧਾਲੀਵਾਲ ਬਣਿਆ ਅੰਡੇਮਾਨ ਤੇ ਨਿਕੋਬਾਰ ਦਾ ਡੀਜੀਪੀ

ਹਿਮਾਚਲ ਦਾ ਮੰਨਣਾ ਹੈ ਕਿ ਪੜਾਈ ਤੇ ਹੋਰ ਕਾਰਨਾਂ ਕਰਕੇ ਇਸ ਉਮਰ ਹੱਦ ਵਿਚ ਤਬਦੀਲੀ ਕਰਨੀ ਲੋੜੀਦੀ ਹੈ, ਜਿਸਦੇ ਚੱਲਦੇ ਸੂਬੇ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਧਨੀ ਰਾਮ ਸ਼ਾਂਡਿਲ ਵੱਲੋਂ ਸੈਸ਼ਨ ਦੇ ਪਹਿਲੇ ਹੀ ਹਿਮਾਚਲ ਪ੍ਰਦੇਸ਼ ਬਾਲ ਵਿਆਹ ਰੋਕੂ (ਸੋਧ) ਬਿੱਲ 2024 ਨੂੰ ਸਦਨ ਵਿਚ ਪੇਸ਼ ਕੀਤਾ ਤੇ ਉਸਨੂੰ ਸਾਰਿਆਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਦੇਸ ਭਰ ਵਿਚ ਲੜਕੀਆਂ ਦੀ ਵਿਆਹ ਦੀ ਘੱਟੋ ਘੱਟ ਉਮਰ 18 ਅਤੇ ਲੜਕਿਆਂ ਲਈ 21 ਸਾਲ ਹੈ।

 

spot_img
spot_img

Share post:

Popular

More like this
Related

DAV College Bathinda ਦੀ ਸਾਬਕਾ ਵਿਦਿਆਰਥਣ ਬਲਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਵਜੋਂ ਚਮਕੀ

Bathinda News: DAV College Bathinda ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ...

RBDAV Senior Secondary Public School, Bathinda में स्वच्छ भारत अभियान का आयोजन

Bathinda News: RBDAV Senior Secondary Public School, Bathinda; प्राचार्य...

SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਗੈੱਟ-ਟੂ-ਗੈਦਰ

Bathinda News : SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ...